
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਦਿਆਰਥੀਆਂ ਦਾ ਰੈੱਡ ਰਨ ਮੈਰਾਥਾਨ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਸਿੱਖ ਨੈਸ਼ਨਲ ਕਾਲਜ ਬੰਗਾ ਦੀ ਪ੍ਰਿੰ. ਡਾ. ਇੰਦੂ ਰੱਤੀ ਨੇ ਦੱਸਿਆ ਕਿ ਉਨ੍ਹਾਂ ਦੇ ਕਾਲਜ ਦੇ ਵਿਦਿਆਰਥੀਆਂ ਨੇ ਆਰਕੇ ਆਰੀਆ ਕਾਲਜ ਵਿਖੇ ਕਰਵਾਈ ਅੰਤਰਰਾਸ਼ਟਰੀ ਯੁਵਾ ਦਿਵਸ ਮੌਕੇ ਐੱਚਆਈਵੀ/ਏਡਜ਼ ਅਤੇ ਨਸ਼ਿਆਂ ਸਬੰਧੀ ਰੈੱਡ ਰਨ ਮੈਰਾਥਨ ਜਾਗਰੂਕਤਾ ਪ੍ਰੋਗਰਾਮ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਪੁਜ਼ੀਸ਼ਨਾਂ ਹਾਸਲ ਕਰ ਕੇ ਆਪਣਾ ਅਤੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਦੀ ਸ਼ਮੂਲੀਅਤ ਕਾਲਜ ਦੇ ਰੈੱਡ ਰਿਬਨ ਕਲੱਬ ਕੋਆਰਡੀਨੇਟਰ ਪ੍ਰੋ. ਕਿਸ਼ੋਰ ਕੁਮਾਰ ਅਤੇ ਸਪੋਰਟਸ ਕੋਚ ਜਸਵੀਰ ਸਿੰਘ ਭਾਰਟਾ ਵੱਲੋਂ ਕਰਵਾਈ ਗਈ। ਜਿਸ ਵਿਚ ਲੜਕੀਆਂ ਦੇ ਵਰਗ ਵਿਚ ਵਿਦਿਆਰਥਣ ਇੰਦਰਜੋਤ ਕੌਰ ਨੇ ਪਹਿਲਾ ਸਥਾਨ, ਜਦਕਿ ਲੜਕਿਆਂ ਦੇ ਵਰਗ ਵਿਚ ਸੁਕੀਰਤ ਨੇ ਪਹਿਲਾ, ਜਾਨਵੀਰ ਨੇ ਦੂਜਾ ਅਤੇ ਰਾਹੁਲ ਰਾਣਾ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰ. ਇੰਦੂ ਰੱਤੀ ਨੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਭਵਿੱਖ ਵਿਚ ਹੋਰ ਮਿਹਨਤ ਕਰਕੇ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਹਰਜੋਤ ਸਿੰਘ, ਡਾ. ਅੰਮ੍ਰਿਤ ਕੌਰ ਅਤੇ ਕਾਲਜ ਸੁਪਰਡੈਂਟ ਪਰਮਜੀਤ ਸਿੰਘ ਆਦਿ ਹਾਜ਼ਰ ਸਨ।