
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਦਿਆਰਥੀਆਂ ਨੇ ਜੋਨ ਪੱਧਰੀ ਖੇਡ ਮੁਕਾਬਲਿਆਂ 'ਚ ਮੱਲਾਂ ਮਾਰੀਆਂ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਵਿਦਿਆਰਥੀਆਂ ਅੰਦਰ ਖੇਡ ਭਾਵਨਾ ਤੇ ਸਰੀਰਕ ਮਜ਼ਬੂਤੀ ਦੇ ਸੰਕਲਪ ਨੂੰ ਦ੍ਰਿੜ ਕਰਵਾਉਣ ਦੇ ਮਨੋਰਥ ਨਾਲ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲਾਂ ਵਿਚ ਪੜਦੇ ਵਿਦਿਆਰਥੀਆਂ ਦੇ ਜ਼ੋਨ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ। ਇਸੇ ਲੜੀ ਤਹਿਤ ਬੰਗਾ ਜ਼ੋਨ ਦੇ ਖੇਡ ਮੁਕਾਬਲਿਆਂ ਵਿਚ ਖ਼ਾਲਸਾ ਸਕੂਲ ਦੇ ਖਿਡਾਰੀਆਂ ਨੇ ਹਿੱਸਾ ਲਿਆ। ਪ੍ਰਿੰ. ਰਜਿੰਦਰ ਸਿੰਘ ਆਹਲੂਵਾਲੀਆ ਨੇ ਵੱਖ-ਵੱਖ ਖੇਡਾਂ ਦੇ ਮੁਕਾਬਲਿਆਂ ਵਿਚ ਜਿੱਤਾਂ ਲਈ ਸਕੂਲ ਦੇ ਸਟਾਫ, ਖਿਡਾਰੀਆਂ ਤੇ ਕੋਚਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਨੇ ਖੋ-ਖੋ ਲੜਕੇ ਅੰਡਰ-17 ਵਿਚ ਪਹਿਲਾ, ਅੰਡਰ-14 ਵਿਚ ਦੂਜਾ, ਖੋ-ਖੋ ਲੜਕੀਆਂ ਅੰਡਰ-17 ਵਿਚ ਪਹਿਲਾ ਅਤੇ ਅੰਡਰ-14 ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਲੜਕੇ ਅੰਡਰ-14 ਸੈਕਿੰਡ ਅਤੇ ਅੰਡਰ-17 ਲੜਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਖਿਡਾਰੀਆਂ ਨੇ ਫੁੱਟਬਾਲ ਅੰਡਰ-14, ਅੰਡਰ-17 ਵਿਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਫੁੱਟਬਾਲ ਅੰਡਰ-17 ਲੜਕੀਆਂ ਜਿਲ੍ਹੇ ਵਿਚ ਖੇਡਣਗੀਆਂ। ਇਸੇ ਤਰ੍ਹਾਂ ਬੈਡਮਿੰਟਨ ਅਤੇ ਬਾਸਕਟ ਬਾਲ ਵਿਚ ਵੀ ਖਿਡਾਰੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਤੋਂ ਇਲਾਵਾ ਸਕੂਲ ਦੇ ਖਿਡਾਰੀਆਂ ਨੇ ਵੁਸ਼ੂ ਅਤੇ ਕਿੱਕ ਬਾਕਸਿੰਗ ਵਿਚ ਵੀ ਮੱਲਾਂ ਮਾਰੀਆਂ ਅਤੇ ਜ਼ਿਲ੍ਹਾ ਟੂਰਨਾਮੈਂਟ ਵਿਚ ਪ੍ਰਵੇਸ਼ ਕੀਤਾ। ਵਸ਼ੂ ਅੰਡਰ-17 ਲੜਕੇ ਰਾਜਵੀਰ ਸਿੰਘ 80 ਕਿਲੋ, ਲਕਸ ਅਤੇ ਦੀਪਕ ਕੁਮਾਰ 70 ਕਿੱਲੋ, ਸਾਗਰ, ਰਹਿਮਾਨ, ਅਮਰ ਚੰਦਰ, ਮੋਹਿਤ ਯਾਦਵ ਜੋਨ ਜੇਤੂ ਰਹੇ। ਅੰਡਰ-14 ਕਿੱਕ ਬਾਕਸਿੰਗ ਸ਼ਿਵਮ ਕੁਮਾਰ 24 ਕਿਲੋ, ਜੈਸਨੂਰ 35 ਕਿਲੋ, ਹਰਕੀਰਤ ਰਾਏ 52 ਕਿਲੋ ਅਤੇ ਅੰਡਰ-17 ਲੜਕੇ ਵਿਕਾਸ 75 ਕਿਲੋ, ਜਾਂਵੇਜ 65 ਕਿਲੋ ਭਾਰ ਗਰੁੱਪ ਵਿਚ ਜ਼ਿਲ੍ਹਾ ਖੇਡਣਗੇ। ਖਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਮਲਕੀਤ ਸਿੰਘ ਬਾਹੜੋਵਾਲ, ਕੁਲਵਰਨ ਸਿੰਘ ਮੈਨੇਜਰ ਅਤੇ ਜਰਨੈਲ ਸਿੰਘ ਪੱਲੀ ਝਿੱਕੀ ਨੇ ਖਿਡਾਰੀਆਂ ਨੂੰ ਜ਼ਿਲ੍ਹਾ ਟੂਰਨਾਮੈਂਟ ਲਈ ਸ਼ੁੱਭਇੱਛਾਵਾਂ ਦਿੱਤੀਆਂ। ਇਸ ਮੌਕੇ ਰਜਿੰਦਰ ਸਿੰਘ ਆਹਲੂਵਾਲੀਆ, ਸੁਖਵਿੰਦਰ ਸਿੰਘ, ਬਬੀਤਾ ਕੁਮਾਰੀ, ਰਜਨੀ ਬਾਲਾ, ਸੁਖਵਿੰਦਰ ਕੌਰ, ਜੋਲੀ ਚੰਦੇਲ, ਸੰਦੀਪ ਕੌਰ, ਸੰਦੀਪ ਕੌਰ, ਅੰਜਲੀ, ਅਮਨਦੀਪ, ਨੀਰਜ ਕੁਮਾਰੀ, ਨਰਿੰਦਰ ਸਿੰਘ ਆਦਿ ਹਾਜ਼ਰ ਸਨ।