- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਹੜੋਵਾਲ ਅਖਾੜੇ ਦੇ ਵਿਦਿਆਰਥੀ ਪਹਿਲਵਾਨਾਂ ਨੇ ਜਿੱਤੇ ਮੈਡਲ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਪੰਜਾਬ ਸਕੂਲ ਖੇਡ ਮੁਕਾਬਲਿਆਂ ਦੌਰਾਨ ਬਾਹੜੋਵਾਲ ਦੇ ਸ੍ਰੀ ਗੁਰੂ ਹਰਿਗੋਬਿੰਦ ਅਖਾੜੇ ਦੇ ਪਹਿਲਵਾਨ ਵਿਦਿਆਰਥੀਆਂ ਨੇ ਕੁਸ਼ਤੀਆਂ ’ਚ ਜੇਤੂ ਮੈਡਲਾਂ ਨਾਲ ਮਿਹਨਤ ਨੂੰ ਫ਼ਲ ਲਾਇਆ ਹੈ। ਫਾਜ਼ਿਲਕਾ ਵਿਖੇ ਹੋਈਆਂ ਇਨ੍ਹਾਂ ਪ੍ਰਾਪਤੀਆਂ ਵਿਚ ਸਰਗੁਣ ਕੌਰ ਪਿੰਡ ਢਾਹਾਂ ਦਾ 54 ਕਿਲੋ ਭਾਰ ਵਰਗ ਚ ਸਿਲਵਰ ਮੈਡਲ, ਪੂਰਵੀ ਰਾਣੀ ਪਿੰਡ ਮਜਾਰੀ ਦਾ 58 ਕਿਲੋ ਭਾਰ ਵਰਗ ਅਤੇ ਹੇਜ਼ਲ ਕੌਰ ਪਿੰਡ ਭਰੋਮਜਾਰਾ ਦਾ 53 ਕਿਲੋ ਭਾਰ ਵਰਗ ’ਚ ਬਰਾਂਸ ਮੈਡਲ ਹਾਸਲ ਕਰਨਾ ਸ਼ਾਮਲ ਹੈ। ਇਹ ਮੁਕਾਬਲੇ 14 ਤੋਂ 17 ਸਾਲ ਉਮਰ ਵਰਗ ਵਿਚ ਹੋਏ ਸਨ। ਇਵੇਂ ਲੜਕਿਆਂ ਦੇ ਅੰਮ੍ਰਿਤਸਰ ਵਿਖੇ ਹੋਏ ਸੂਬਾਈ ਕੁਸ਼ਤੀ ਮੁਕਾਬਲਿਆਂ ਵਿਚ ਦਮਨ ਰੱਤੂ ਪਿੰਡ ਹੱਪੋਵਾਲ ਨੇ 52 ਕਿਲੋ ਭਾਰ ਵਰਗ ’ਚ ਬਰਾਂਸ ਮੈਡਲ, ਤਨਸ਼ਵੀਰ ਸਿੰਘ ਬਘੇਲਾ ਪਿੰਡ ਮਜਾਰੀ ਨੇ 57 ਕਿਲੋ ਭਾਰ ਵਰਗ ’ਚ ਸਿਲਵਰ ਮੈਡਲ ਜਿੱਤਿਆ ਹੈ। ਇਨ੍ਹਾਂ ਜੇਤੂ ਪਹਿਲਵਾਨਾਂ ਦਾ ਅਖਾੜੇ ਪੁੱਜਣ ਮੌਕੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ ਦੀ ਅਗਵਾਈ ਵਿਚ ਭਰਵਾਂ ਸਵਾਗਤ ਕੀਤਾ ਗਿਆ। ਇਸ ਕਲੱਬ ਦੇ ਕੋਚ ਬਲਵੀਰ ਸਿੰਘ ਰਾਏਪੁਰ ਡੱਬਾ, ਰਵਿੰਦਰ ਸਿੰਘ ਮਜਾਰੀ, ਡੀਪੀਈ ਜਸਵੀਰ ਕੌਰ ਕਲੇਰਾਂ ਆਦਿ ਹਾਜ਼ਰ ਸਨ।