- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਮਾ ਛੋਕਰਾਂ ਦੇ ਜਨਮ ਦਿਨ ਤੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਲਾਇਨਜ਼ ਕਲੱਬ ਬੰਗਾ ਸਿਮਰਨ ਸੈਵਨ ਸਟਾਰ ਕਲੱਬ ਦੀ ਮੀਟਿੰਗ ਵਨੀਤਾ ਕੁਮਾਰੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵਾਈਸ ਪ੍ਰਧਾਨ ਸੀਮਾ ਛੋਕਰਾਂ ਦੇ ਜਨਮ ਦਿਨ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ। ਜ਼ਿਲ੍ਹਾ ਚੇਅਰਮੈਨ ਪਾਲ ਸਿੰਘ ਬੰਗਾ ਤੇ ਜੋਨ ਚੇਅਰਪਰਸਨ ਮੀਨੂੰ ਭੁੱਟਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕਲੱਬ ਵੱਲੋਂ ਮੁੱਖ ਮਹਿਮਾਨਾਂ ਦੀ ਹਾਜ਼ਰੀ ’ਚ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਤੇ ਬਿਸਕੁਟ ਵੰਡੇ ਗਏ। ਮੁੱਖ ਮਹਿਮਾਨ ਪਾਲ ਸਿੰਘ ਬੰਗਾ ਵੱਲੋਂ ਸਕੂਲ ਸਟਾਫ ਨੂੰ 5100 ਰੁਪਏ ਅਤੇ ਵਾਈਸ ਪ੍ਰਧਾਨ ਸੀਮਾ ਛੋਕਰਾਂ ਵੱਲੋ 1100 ਰੁਪਏ ਦੀ ਰਾਸ਼ੀ ਭੇਟ ਕੀਤੀ। ਕਲੱਬ ਐੱਡਮਨਿਸਟਰ ਧੀਰਜ ਮੱਕੜ ਯੂਐੱਸਏ ਨੇ ਪਾਲ ਸਿੰਘ ਬੰਗਾ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਕਲੱਬ ਹਰ ਸਮੇਂ ਉਨ੍ਹਾਂ ਦੇ ਨਾਲ ਖੜ੍ਹੀ ਹੈ। ਕਲੱਬ ਅਹੁਦੇਦਾਰਾਂ ਵੱਲੋਂ ਕਲੱਬ ਪ੍ਰਧਾਨ ਵਨੀਤਾ ਕੁਮਾਰੀ ਦੀ ਅਗਵਾਈ ਹੇਠ ਆਏ ਹੋਏ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੱਤਰ ਸੁਖਜਿੰਦਰ ਸਿੰਘ, ਕੈਸ਼ੀਅਰ ਰੋਹਿਤ ਚੋਪੜਾ, ਪੀਆਰਓ ਪਰਮਜੀਤ ਕੌਰ, ਪ੍ਰਿਆ ਚੋਪੜਾ, ਪ੍ਰਿਅੰਕਾ ਕਲਸੀ, ਵਿਕਾਸ ਚੋਪੜਾ, ਹਰਨੇਕ ਸਿੰਘ ਦੁਸਾਂਝ, ਹਰਮਨ ਮਾਨ ਅਤੇ ਹੋਰ ਹਾਜ਼ਰ ਸਨ।