ਲੋਕਤੰਤਰ ਨੂੰ ਸਮਰਪਿਤ ਰਾਜ ਪੱਧਰੀ ਕੰਨਵੈਨਸ਼ਨ 25 ਨੂੰ ਲੋਕਤੰਤਰ ਨੂੰ ਸਮਰਪਿਤ ਰਾਜ ਪੱਧਰੀ ਕੰਨਵੈਨਸ਼ਨ ਬੰਗਾ 'ਚ 25 ਨੂੰ-ਡਾ. ਬਖਸ਼ੀਸ਼ ਸ਼ਿੰਘ
Publish Date: Thu, 22 Oct 2026 05:04 PM (IST)
Updated Date: Thu, 22 Oct 2026 05:06 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾਡਾ : ਬਖਸ਼ੀਸ਼ ਸਿੰਘ ਸੀਨੀਅਰ ਕਾਂਗਰਸ ਆਗੂ ਅਤੇ ਚੇਅਰਮੈਨ ਡਾ. ਅੰਬੇਡਕਰ ਮਿਸ਼ਨ ਪੰਜਾਬ ਨੇ ਦੱਸਿਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਦਲਿਤ, ਓਬੀਸੀ, ਘੱਟ ਗਿਣਤੀਆਂ, ਆਦਿਵਾਸੀ ਵਿਭਾਗ ਵਲੋਂ ਰਾਜ ਪੱਧਰੀ ਕੰਨਵੈਨਸ਼ਨ 25 ਅਕਤੂਬਰ, ਦਿਨ ਐਤਵਾਰ ਨੂੰ ਸਵੇਰੇ 10 ਵਜੇ ਨੇੜੇ ਕਰਨ ਹਸਪਤਾਲ ਬੰਗਾ ਵਿਖੇ ਕਰਵਾਈ ਜਾ ਰਹੀ ਹੈ। ਇਹ ਕੰਨਵੈਨਸ਼ਨ ਸ਼ਾਹੂ ਮਹਾਰਾਜ, ਮਹਾਤਮਾ ਜੋਤੀ ਰਾਓ ਫੂਲੇ, ਪੇਰੀਅਰ ਈਵੀ ਰਾਮਾ ਸਵਾਮੀ ਅਤੇ ਡਾ. ਬੀਆਰ ਅੰਬੇਡਕਰ ਦੀ ਸਮਾਜਿਕ ਲੋਕਤੰਤਰ ਦੀ ਵਿਚਾਰਧਾਰਾ ਨੂੰ ਸਮਰਪਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਕੰਨਵੈਨਸ਼ਨ ਉਦਿਤ ਰਾਜ ਸਾਬਕਾ ਐਮਪੀ ਨੈਸ਼ਨਲ ਚੇਅਰਮੈਨ ਦਲਿਤ, ਓਬੀਸੀ (ਮਿਨਾਰਟੀਜ਼) ਘੱਟ ਗਿਣਤੀਆਂ ਅਤੇ ਆਦਿਵਾਸੀ ਵਿਭਾਗ ਇੰਡੀਅਨ ਨੈਸ਼ਨਲ ਕਾਂਗਰਸ, ਕਰਮਵੀਰ ਸਿੰਘ ਬੋਧ ਮੈਂਬਰ ਪਾਰਲੀਮੈਂਟ ਰਾਜ ਸਭਾ ਨੈਸ਼ਨਲ ਕੋ-ਆਰਡੀਨੇਟਰ ਅਤੇ ਇੰਚਾਰਜ ਇੰਡੀਅਨ ਨੈਸ਼ਨਲ ਕਾਂਗਰਸ ਐੱਸਸੀ ਵਿਭਾਗ ਹਿਮਾਚਲ ਪ੍ਰਦੇਸ, ਸੁਧੀਰ ਕੁਮਾਰ ਚੌਧਰੀ ਨੈਸ਼ਨਲ ਕੋ-ਆਰਡੀਨੇਟਰ ਅਤੇ ਇੰਚਾਰਜ ਐੱਸਸੀ ਸੈੱਲ ਪੰਜਾਬ ਅਤੇ ਅੰਗਦ ਸਿੰਘ ਸਾਬਕਾ ਵਿਧਾਇਕ ਅਤੇ ਉਪ ਚੇਅਰਮੈਨ ਓਬੀਸੀ ਸੈੱਲ ਪੰਜਾਬ, ਗੁਰਪ੍ਰੀਤ ਸਿੰਘ ਲੱਕੀ ਚੇਅਰਮੈਨ ਐੱਸਸੀ ਵਿਭਾਗ ਇਸ ਕਨਵੈਨਸ਼ਨ ਚ ਆਪਣੇ ਵਿਚਾਰ ਪੇਸ਼ ਕਰਨਗੇ। ਡਾ. ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਸਾਡੇ ਰਹਿਬਰਾਂ ਮਹਾਪੁਰਸ਼ਾਂ ਨੇ ਸਮਾਜਿਕ ਲੋਕਤੰਤਰ ਅਤੇ ਆਰਥਿਕ ਲੋਕਤੰਤਰ ਦੇ ਕ੍ਰਾਂਤੀਕਾਰੀ ਵਿਚਾਰ ਰਾਹੀਂ ਦਲਿਤਾਂ, ਪੱਛੜਿਆਂ, ਘੱਟ ਗਿਣਤੀਆਂ ਅਤੇ ਆਦਿ ਵਾਸੀਆਂ ਵਿਚ ਚੇਤਨਤਾ ਪੈਦਾ ਕੀਤੀ ਅਤੇ ਬਸਤੀਵਾਦੀ ਭਾਰਤ ਵਿਚ ਸੱਭਿਆਚਾਰਕ ਇਨਕਲਾਬ ਦਾ ਮੁੱਢ ਬੰਨ੍ਹਿਆ। ਉਨ੍ਹਾਂ ਵਿਸ਼ੇਸ਼ ਜ਼ਿਕਰ ਕੀਤਾ ਕਿ ਇਨਕਲਾਬ ਦੇ ਇਸ ਮੁੱਢ ਦਾ ਹੀ ਅਸਰ ਸੀ ਕਿ ਜਾਤਪਾਤ, ਅੰਧ ਵਿਸ਼ਵਾਸ਼, ਵਹਿਮਾਂ-ਭਰਮਾਂ, ਪੁਜਾਰੀਵਾਦ ਦੀ ਲੁੱਟ ਖਸੁੱਟ ਨੂੰ ਨੰਗਿਆ ਕੀਤਾ ਅਤੇ ਵਿੱਦਿਆ ਦੇ ਚਾਨਣ ਰਾਹੀਂ ਗਰੀਬ ਸਮਾਜ ਦੀਆਂ ਹਨੇਰੀਆਂ ਨੁਕਰਾਂ ਨੂੰ ਰੁਸ਼ਨਾਉਣ ਦਾ ਹੋਕਾ ਦਿੱਤਾ। ਉਨ੍ਹਾਂ ਨੂੰ ਭਾਰਤ ਵਿਚ ਸਮਾਜਿਕ ਇਨਕਲਾਬ ਦਾ ਮੋਢੀ ਮੰਨਿਆ ਜਾਂਦਾ ਹੈ। ਡਾ. ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਦਲਿਤਾਂ, ਪੱਛੜੇ ਲੋਕਾਂ, ਘੱਟ ਗਿਣਤੀਆਂ ਅਤੇ ਆਦਿਵਾਸੀਆਂ ਅਤੇ ਔਰਤਾਂ ਨੂੰ ਜੀਵਨ ਗੁਜ਼ਾਰਨ ਲਈ ਸਮਾਨਤਾ ਦੀ ਵਕਾਲਤ ਵਜੋਂ ਸੰਵਿਧਾਨ ਦੇ ਚੌਥੇ ਭਾਗ ਵਿਚ ਧਾਰਾ-36 ਤੋਂ 51 ਏ ਤੱਕ ਸਮਾਜਵਾਦੀ ਅਸੂਲਾਂ ਦੀ ਸ਼ਮੂਲੀਅਤ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਮਾਜਿਕ ਤੇ ਆਰਥਿਕ ਕ੍ਰਾਂਤੀ ਤੋਂ ਇਨ੍ਹਾਂ ਰਾਜਨੀਤਿਕ ਕ੍ਰਾਂਤੀ ਦਾ ਕੋਈ ਅਰਥ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਇਸ ਕੰਨਵੈਨਸ਼ਨ ਵਿਚ ਪੁੱਜ ਕੇ ਆਗੂਆਂ ਦੇ ਵਿਚਾਰ ਸੁਣਨ ਦੀ ਅਪੀਲ ਕੀਤੀ।