ਬੰਗਾ ’ਚ ਸਮਾਜਿਕ ਅਤੇ ਆਰਥਿਕ ਲੋਕਤੰਤਰ ਸਬੰਧੀ ਸੂਬਾ ਪੱਧਰੀ ਸੰਮੇਲਨ ਬੰਗਾ 'ਚ ਸਮਾਜਿਕ ਅਤੇ ਆਰਥਿਕ ਲੋਕਤੰਤਰ ਸਬੰਧੀ ਰਾਜ ਪੱਧਰੀ ਸੰਮੇਲਨ
Publish Date: Sun, 25 Oct 2026 06:36 PM (IST)
Updated Date: Sun, 25 Oct 2026 06:40 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਇੱਥੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਦਲਿਤ, ਓਬੀਸੀ, ਘੱਟ ਗਿਣਤੀਆਂ ਅਤੇ ਆਦਿਵਾਸੀ ਵਿਭਾਗ ਵੱਲੋਂ ਸਮਾਜਿਕ ਅਤੇ ਆਰਥਿਕ ਲੋਕਤੰਤਰ ਸਬੰਧੀ ਜਾਗਰੂਕ ਕਰਨ ਹਿੱਤ ਸੂਬਾ ਪੱਧਰੀ ਸੰਮੇਲਨ ਕੀਤਾ। ਇਹ ਸੰਮੇਲਨ ਸ਼ਾਹੂ ਜੀ ਮਹਾਰਾਜ, ਮਹਾਤਮਾ ਜੋਤੀ ਰਾਓ ਫੂਲੇ, ਪੈਰੀਅਰ ਈਵੀ ਰਾਮਾ ਸੁਆਮੀ ਅਤੇ ਡਾ. ਬੀ ਆਰ ਅੰਬੇਡਕਰ ਦੇ ਵਿਚਾਰਧਾਰਾ ਨੂੰ ਸਮਰਪਿਤ ਸੀ। ਇਹ ਸੰਮੇਲਨ ਸੀਨੀਅਰ ਕਾਂਗਰਸ ਆਗੂ ਅਤੇ ਡਾ. ਅੰਬੇਡਕਰ ਮਿਸ਼ਨ ਪੰਜਾਬ ਦੇ ਚੇਅਰਮੈਨ ਡਾ. ਬਖਸ਼ੀਸ਼ ਸਿੰਘ ਬੰਗਾ ਦੀ ਅਗਵਾਈ ਵਿਚ ਕੀਤਾ ਗਿਆ। ਉਨ੍ਹਾਂ ਪੰਜਾਬ ਭਰ ਤੋਂ ਪੁੱਜੇ ਡੈਲੀਗੇਟਾਂ ਦਾ ਸਵਾਗਤ ਕੀਤਾ ਅਤੇ ਸਾਂਝਾ ਸੁਨੇਹਾ ਦਿੱਤਾ ਕਿ ਗਰੀਬ, ਪੱਛੜੇ ਵਰਗ ਅਤੇ ਘੱਟ ਗਿਣਤੀਆਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਭਾਜਪਾ ਸਰਕਾਰ ਅਤੇ ਆਮ ਆਦਮੀ ਸਰਕਾਰ ਵੱਲੋਂ ਉਨ੍ਹਾਂ ਦੀ ਕੀਤੀ ਜਾ ਰਹੀ ਅਣਦੇਖੀ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਰਕਾਰ ਨੇ ਸੰਵਿਧਾਨ ਅਤੇ ਲੋਕਤੰਤਰ ਨੂੰ ਢਾਹ ਲਾਉਣ ਦੇ ਨਾਲ-ਨਾਲ ਦੇਸ਼ ਦੇ ਨਾਗਕਿਰਾਂ ਦੀਆਂ ਵੋਟਾਂ ਕੱਟ ਕੇ ਦੇਸ਼ ਧਿਰੋਈ ਅਤੇ ਲੋਕਤੰਤਰ ਵਿਰੋਧੀ ਕਦਮ ਪੁੱਟੇ ਹਨ। ਸੰਮੇਲਨ ਦੇ ਮੁੱਖ ਮਹਿਮਾਨ ਡਾ. ਉਦਿੱਤ ਰਾਜ ਸਾਬਕਾ ਐੱਮਪੀ ਅਤੇ ਡੋਮਾ ਦੇ ਕੌਮੀ ਚੇਅਰਮੈਨ ਨੇ ਕਿਹਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇਸ਼ ਭਰ ਵਿਚ ਰਾਹੁਲ ਗਾਂਧੀ ਦੀ ਅਗਵਾਈ ਵਿਚ ਦੇਸ਼ ਦੇ ਦਲਿਤਾਂ, ਓਬੀਸੀ, ਮਨਿਓਰਟੀ, ਘੱਟ ਗਿਣਤੀਆਂ, ਆਦਿਵਾਸੀਆਂ ਦੇ ਹਿੱਤਾਂ ਲਈ ਲੜਾਈ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਵਾਸਤੇ ਕਾਂਗਰਸ ਪਾਰਟੀ ਵੱਲੋਂ ਇੰਡੀਆ ਬਲਾਕ ਦੇ ਸਹਿਯੋਗ ਨਾਲ ਵੋਟ ਚੋਰੀ ਵਿਰੁੱਧ ਭਾਜਪਾ ਸਰਕਾਰ ਦੇ ਗੁਪਤ ਏਜੰਡੇ ਨੂੰ ਸਾਰਿਆਂ ਸਾਹਮਣੇ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੇਂ ਦੇ ਹਾਕਮਾਂ ਵੱਲੋਂ ਲੋਕਤੰਤਰੀ ਕਦਰਾਂ-ਕੀਮਤਾਂ ਦਾ ਘਾਣ ਕਰ ਕੇ ਲੋਕਾਂ ਨੂੰ ਸੰਵਿਧਾਨਕ ਹੱਕਾਂ ਤੋਂ ਦੂਰ ਕੀਤਾ ਜਾ ਰਿਹਾ ਹੈ। ਇਸ ਮੌਕੇ ਪੁੱਜੇ ਬੁਲਾਰਿਆਂ ’ਚ ਸ਼ਾਮਲ ਡੋਮਾ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ, ਸਾਬਕਾ ਸਾਂਸਦ ਮੋਹਣ ਸਿੰਘ ਫਲੀਆਂਵਾਲਾ, ਓਬੀਸੀ ਦੇ ਸੂਬਾ ਪ੍ਰਧਾਨ ਸਾਬਕਾ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਭ੍ਰਿਸ਼ਟਾਚਾਰ, ਨਸ਼ਿਆਂ ਅਤੇ ਲੁੱਟਾਂ-ਖੋਹਾਂ ਤੋਂ ਸੁਰੱਖਿਅਤ ਹੋਣ ਲਈ ਪੰਜਾਬ ਦੀ ਆਪ ਅਤੇ ਕੇਂਦਰ ਦੀ ਭਾਜਪਾ ਸਰਕਾਰਾਂ ਨੂੰ ਚਲਦਾ ਕਰਨ ਦੀ ਲੋੜ ਹੈ। ਮੰਚ ਦਾ ਸੰਚਾਲਨ ਜ਼ਿਲ੍ਹਾ ਕਾਂਗਰਸ ਉਪ ਪ੍ਰਧਾਨ ਪ੍ਰੋ. ਬਲਦੇਵ ਸਿੰਘ ਬੱਲੀ ਨੇ ਕੀਤਾ। ਇਸ ਮੌਕੇ ਸੂਬਾ ਜਨਰਲ ਸਕੱਤਰ ਐਸਸੀ ਵਿਭਾਗ ਦੇ ਜਨਰਲ ਸਕੱਤਰ ਲਾਜਪਤ ਰਾਏ, ਓਬੀਸੀ ਵਿਭਾਗ ਦੇ ਸੂਬਾ ਚੇਅਰਮੈਨ ਅੰਗਦ ਸਿੰਘ, ਸੇਵਾਮੁਕਤ ਆਈਏਐੱਸ ਅਧਿਕਾਰੀ ਖੁਸ਼ੀ ਰਾਮ, ਸੇਵਾਮੁਕਤ ਆਈਪੀਐੱਸ ਤੁਲਸੀ ਰਾਮ, ਸਾਬਕਾ ਆਈਏਐਸ ਅਧਿਕਾਰੀ ਗੁਰਪਾਲ ਸਿੰਘ ਭੱਟੀ, ਕਾਂਗਰਸ ਦੇ ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ ਆਦਿ ਹਾਜ਼ਰ ਸਨ।