ਸਟੈਂਜਿਨ ਖਨਰੇਵ ਨੇ ਜਿੱਤਿਆ 'ਮਿਸਟਰ ਪੀਟੀਯੂ' ਦਾ ਖ਼ਿਤਾਬ ਸਟੈਂਜਿਨ ਖਨਰੇਵ ਨੇ ਬਾਡੀ ਬਿਲਡਿੰਗ ਮੁਕਾਬਲੇ 'ਚ ਜਿੱਤਿਆ 'ਮਿਸਟਰ ਪੀਟੀਯੂ' ਦਾ ਖ਼ਿਤਾਬ
Publish Date: Mon, 02 Nov 2026 03:33 PM (IST)
Updated Date: Mon, 02 Nov 2026 03:35 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਫਾਰਮੇਸੀ ਵਿਭਾਗ ਵਿਚ ਬੀਐੱਸਸੀ ਓਟੀਟੀ ਦੇ ਤੀਜੇ ਸਮੈਸਟਰ ਦੇ ਵਿਦਿਆਰਥੀ ਸਟੈਂਜਿਨ ਖਨਰੇਵ ਨੇ ਬਾਡੀ ਬਿਲਡਿੰਗ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਿਸਟਰ ਆਈਕੇਜੀ ਪੀਟੀਯੂ 2026-27 ਦਾ ਖ਼ਿਤਾਬ ਆਪਣੇ ਨਾਂ ਕੀਤਾ ਹੈ। ਇਸ ਸਬੰਧੀ ਗਰੁੱਪ ਦੇ ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ ਨੇ ਦੱਸਿਆ ਕਿ ਸੀਜੀਸੀ ਲਾਂਡਰਾਂ ਵਿਖੇ ਇੰਟਰ ਹਾਊਸ ਬਾਡੀ ਬਿਲਡਿੰਗ, ਪਾਵਰ ਲਿਫਟਿੰਗ ਅਤੇ ਵੇਟ ਲਿਫਟਿੰਗ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਕੇਸੀ ਕਾਲਜ ਦੇ ਵਿਦਿਆਰਥੀ ਸਟੈਂਜਿਨ ਨੇ ਆਪਣੇ ਕੋਚ ਹਰਦੀਪ ਸਿੰਘ ਦੀ ਅਗਵਾਈ ਹੇਠ ਭਾਗ ਲਿਆ ਅਤੇ 80 ਕਿਲੋਗ੍ਰਾਮ ਭਾਰ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਾਡੀ ਬਿਲਡਿੰਗ ਵਿੱਚ ਗੋਲਡ ਮੈਡਲ ਜਿੱਤਿਆ। ਮੁਕਾਬਲਿਆਂ ਦੌਰਾਨ ਮੁੱਖ ਮਹਿਮਾਨ ਵਰਿੰਦਰਾ ਕੇਰਕੀ, ਸੀਜੀਸੀ ਦੇ ਸਪੋਰਟਸ ਡਾਇਰੈਕਟਰ ਵਿਨੋਦ ਜਸਵਾਲ ਅਤੇ ਸਟੂਡੈਂਟ ਵੈਲਫੇਅਰ ਵਿਭਾਗ ਦੇ ਡਾ. ਗਗਨਦੀਪ ਭੁੱਲਰ ਵੱਲੋਂ ਸਟੈਂਜਿਨ ਨੂੰ ਸਨਮਾਨਿਤ ਕੀਤਾ। ਇਸ ਪ੍ਰਾਪਤੀ ਲਈ ਕੇਸੀ ਕਾਲਜ ਵਿਖੇ ਵੀ ਵਿਦਿਆਰਥੀ ਦਾ ਵਿਸ਼ੇਸ਼ ਸਨਮਾਨ ਕੀਤਾ। ਡਾ. ਅੰਕੁਰ ਜੌਹਰੀ ਨੇ ਕਿਹਾ ਕਿ ਖੇਡਾਂ ਅਤੇ ਸਰੀਰਕ ਕਸਰਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਅਜਿਹੇ ਹੋਣਹਾਰ ਵਿਦਿਆਰਥੀ ਖੁਦ ਵੀ ਨਸ਼ਿਆਂ ਤੋਂ ਦੂਰ ਰਹਿੰਦੇ ਹਨ ਅਤੇ ਦੂਜੇ ਬੱਚਿਆਂ ਨੂੰ ਵੀ ਖੇਡਾਂ ਤੇ ਬਾਡੀ ਬਿਲਡਿੰਗ ਨਾਲ ਜੁੜ ਕੇ ਤੰਦਰੁਸਤ ਜੀਵਨ ਜਿਊਣ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਤੇ ਪ੍ਰਿੰਸੀਪਲ ਡਾ. ਨਵਜੋਤ ਸਿੰਘ ਸੇਠੀ, ਬੀਐੱਡ ਕਾਲਜ ਦੀ ਪ੍ਰਿੰਸੀਪਲ ਡਾ. ਕੁਲਜਿੰਦਰ ਕੌਰ, ਡਾ. ਬਲਜੀਤ ਕੌਰ, ਡਾ. ਵਿਕਾਸ ਕੁਮਾਰ, ਇੰਜ. ਰਾਜਿੰਦਰ ਕੁਮਾਰ ਮੂੰਮ, ਇੰਜ. ਹਰਪ੍ਰੀਤ ਕੌਰ ਅਤੇ ਅਮਨਜੋਤ ਕੌਰ ਵੀ ਹਾਜ਼ਰ ਸਨ।