- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਧ ਬਾਬਾ ਬਾਲਕ ਨਾਥ ਮੰਦਰ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ ਅੱਜ ਤੇ ਕੱਲ੍ਹ

ਹਰਦੀਪ ਚੌਧਰੀ, ਪੰਜਾਬੀ ਜਾਗਰਣ, ਪੋਜੇਵਾਲ ਸਰਾਂ : ਪਿੰਡ ਬੂਥਗੜ੍ਹ ਸਥਿਤ ਪ੍ਰਸਿੱਧ ਸਿੱਧ ਬਾਬਾ ਬਾਲਕ ਨਾਥ ਮੰਦਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਾਵਨ ਤਿਉਹਾਰ 3 ਅਤੇ 4 ਸਤੰਬਰ ਨੂੰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਧਾਰਮਿਕ ਸਮਾਗਮ ਭਗਤ ਰੋਸ਼ਨ ਲਾਲ (ਨਿੱਕੂ) ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਹੈ। 3 ਸਤੰਬਰ ਨੂੰ ਰਾਤ ਸਮੇਂ ਸੋਨੂੰ ਮੰਗੁਪੂਰ ਅਤੇ ਰਾਜਨ ਮਾਲੇਵਾਲ ਵੱਲੋਂ ਸ਼ਬਦ ਗਾਇਨ ਕੀਤਾ ਜਾਵੇਗਾ। 4 ਸਤੰਬਰ ਨੂੰ ਸਮਾਗਮ ਦੀ ਸ਼ੁਰੂਆਤ ਸਵੇਰੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਹਵਨ ਯੱਗ ਕਰਵਾਉਣ ਨਾਲ ਹੋਵੇਗੀ। ਇਸ ਉਪਰੰਤ ਦਿਨ ਸਮੇਂ ਹੋਣ ਵਾਲੇ ਧਾਰਮਿਕ ਪ੍ਰੋਗਰਾਮ ਦੌਰਾਨ ਬਿੱਲੂ ਮਾਣਸੇਵਾਲ ਅਤੇ ਰਾਜਨ ਮਾਲੇਵਾਲ ਵੱਲੋਂ ਸ਼ਬਦ ਗਾਇਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਮੰਦਰ ਵਿਖੇ ਰੋਜ਼ਾਨਾ ਹੀ ਸੈਂਕੜੇ ਸ਼ਰਧਾਲੂ ਭਗਤ ਹੰਸ ਰਾਜ ਜੀ ਦੀ ਸਮਾਧੀ ’ਤੇ ਨਤਮਸਤਕ ਹੋ ਕੇ ਭਗਤ ਰੋਸ਼ਨ ਲਾਲ ਨਿੱਕੂ ਤੋਂ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਭਗਤ ਰੋਸ਼ਨ ਲਾਲ ਨਿੱਕੂ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਪਰਿਵਾਰਾਂ ਸਮੇਤ ਮੰਦਰ ਵਿਖੇ ਪਹੁੰਚ ਕੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਣ ਅਤੇ ਧਾਰਮਿਕ ਪ੍ਰੋਗਰਾਮ ਦਾ ਲਾਭ ਲੈਣ ਦੀ ਅਪੀਲ ਕੀਤੀ। ਇਸ ਮੌਕੇ ਸੰਗਤਾਂ ਲਈ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ।