ਕੇਸੀ ਪਬਲਿਕ ਸਕੂਲ 'ਚ ਇੰਟਰ ਹਾਊਸ ਸਪੋਰਟਸ ਮੀਟ 2026-27 ਕਰਵਾਈ ਕੇਸੀ ਪਬਲਿਕ ਸਕੂਲ 'ਚ ਸਪੋਰਟਸ ਮੀਟ-2026 ਦਾ ਆਯੋਜਨ
Publish Date: Fri, 27 Nov 2026 04:28 PM (IST)
Updated Date: Fri, 27 Nov 2026 04:31 PM (IST)
ਖੇਡਾਂ ਵਿਦਿਆਰਥੀਆਂ ’ਚ ਅਨੁਸ਼ਾਸਨ, ਸਹਿਣਸ਼ੀਲਤਾ ਤੇ ਆਤਮ-ਵਿਸ਼ਵਾਸ ਪੈਦਾ ਕਰਦੀਆਂ ਹਨ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਕੇਸੀ ਪਬਲਿਕ ਸਕੂਲ ਵਿਖੇ ਕੇਸੀ ਗਰੁੱਪ ਦੀ ਚੇਅਰਪਰਸਨ ਕਮਲ ਗਾਂਧੀ ਦੀ ਯਾਦ ਚ ਸਥਾਪਿਤ ਕਮਲ ਗਾਂਧੀ ਮੈਮੋਰੀਅਲ ਸਪੋਰਟਸ ਅਕੈਡਮੀ ਵੱਲੋਂ ਇੰਟਰ ਹਾਊਸ ਸਪੋਰਟਸ ਮੀਟ-2026-27 ਕਰਵਾਈ। ਜਿਸ ਦੌਰਾਨ ਪੂਰਾ ਹਫ਼ਤਾ ਸਕੂਲ ਦੇ ਖੇਡ ਮੈਦਾਨ ਚ ਵੱਖ-ਵੱਖ ਮੁਕਾਬਲੇ ਕਰਵਾਏ। ਇਨ੍ਹਾਂ ਮੁਕਾਬਲਿਆਂ ਚ ਰੂਬੀ ਹਾਊਸ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਓਵਰਆਲ ਜੇਤੂ ਹੋਣ ਦਾ ਮਾਣ ਹਾਸਲ ਕੀਤਾ। ਐਗਜ਼ਵੀਰ ਨੂੰ ਲੜਕਿਆਂ ਅਤੇ ਅਵਨੀਤ ਕੌਰ ਨੂੰ ਲੜਕੀਆਂ ਦੇ ਵਰਗ ਚ ਬੈਸਟ ਖਿਡਾਰੀ ਚੁਣਿਆ ਗਿਆ। ਖੇਡ ਸਮਾਗਮ ਦੀ ਸ਼ੁਰੂਆਤ ਮਾਰਚ ਪਾਸਟ ਨਾਲ ਹੋਈ। ਪ੍ਰਿੰ. ਪੂਜਾ ਸ਼ਾਰਦਾ ਦੀ ਦੇਖ-ਰੇਖ ਹੇਠ ਮਾਰਚ ਪਾਸਟ ਤੋਂ ਬਾਅਦ ਗੁਬਾਰੇ ਛੱਡੇ ਗਏ। ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖੀ ਸਰੀਰ ਨੂੰ ਤੰਦਰੁਸਤ ਅਤੇ ਨਿਰੋਗ ਰੱਖਣ ਵਿਚ ਸਹਾਇਕ ਹੁੰਦੀਆਂ ਹਨ। ਆਨਲਾਈਨ ਅਤੇ ਆਫਲਾਈਨ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹਨ। ਖੇਡਾਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਸਹਿਣਸ਼ੀਲਤਾ ਅਤੇ ਆਤਮ-ਵਿਸ਼ਵਾਸ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਹਾਰਨ ਵਾਲੇ ਖਿਡਾਰੀਆਂ ਨੂੰ ਹਾਰ ਹੱਸ ਕੇ ਸਵੀਕਾਰ ਕਰਨੀ ਚਾਹੀਦੀ ਹੈ ਅਤੇ ਜਿੱਤਣ ਵਾਲਿਆਂ ਨੂੰ ਅਗਲੀ ਜਿੱਤ ਲਈ ਹੋਰ ਮਿਹਨਤ ਕਰਨੀ ਚਾਹੀਦੀ ਹੈ। ਡੀਪੀਆਈ ਮੁਨੀਸ਼ਾ ਰਾਣੀ ਅਤੇ ਹਰਦੀਪ ਸਿੰਘ ਨੇ ਦੱਸਿਆ ਕਿ ਐਲਕੇਜੀ ਦੀ ਬੈਲੂਨ ਰੇਸ ਚ ਲੜਕੀਆਂ ਵਿਚ ਅਵਨੀਤ ਅਤੇ ਗੁਰਨੂਰ-ਲੜਕਿਆਂ ਵਿਚ ਏਕਮ ਬਾਲੀ-ਮਨਕੀਰਤ ਜੇਤੂ ਰਹੇ। ਫਰੌਗ ਰੇਸ ਚ ਸਮਾਇਕਤਾ ਅਤੇ ਏਕਮ ਬਾਲੀ, 20 ਮੀਟਰ ਰੇਸ ਚ ਅਵਨੀਤ ਕੌਰ ਅਤੇ ਏਕਮ ਬਾਲੀ ਨੇ ਪਹਿਲਾ ਸਥਾਨ ਹਾਸਲ ਕੀਤਾ। ਹਰਡਲ ਰੇਸ ਚ ਗੁਰਵੀਰ ਸਿੰਘ, ਕਨਿਕਾ ਅਤੇ ਜਸਪ੍ਰੀਤ ਕੌਰ ਅੱਵਲ ਰਹੇ। ਯੂਕੇਜੀ ਦੀ ਬੁੱਕ ਬੈਲੈਂਸ ਰੇਸ ਚ ਗੁਰਵੀਰ ਸਿੰਘ, ਜਸਰੀਤ ਕੌਰ ਅਤੇ ਕਨਿਕਾ, 40 ਮੀਟਰ ਰੇਸ ਚ ਪਰਮਵੀਰ ਅਤੇ ਕਨਿਕਾ, 50 ਮੀਟਰ ਰੇਸ ਚ ਸ਼੍ਰੇਆ ਅਤੇ ਐਲੀਰਮਾ ਧੰਜੂ ਜੇਤੂ ਰਹੇ। ਨਿੰਬੂ ਰੇਸ ਵਿਚ ਅੰਕਿਤ ਸੈਂਗਰ ਅਤੇ ਕਿਆਰਾ ਵਰਮਾ, ਜਦਕਿ ਸ਼ਟਲ ਰੇਸ ਵਿਚ ਕਿਆਰਾ ਵਰਮਾ ਅਤੇ ਅੰਕਿਤ ਸੈਂਗਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।।50 ਮੀਟਰ ਰੇਸ ਚ ਐਗਜ਼ਵੀਰ ਅਤੇ ਸੀਰਤ, ਜ਼ਿਗਜ਼ੈਗ ਰੇਸ ਚ ਏਕਮ ਅਤੇ ਨਿਮਰਤ ਕੌਰ, ਵਨ ਲੈੱਗ ਰੇਸ ਚ ਜਪਸਿਮਰਨ ਅਤੇ ਸਹਿਜਪ੍ਰੀਤ ਕੌਰ ਜੇਤੂ ਰਹੇ।। ਰਿਲੇਅ ਰੇਸ ਚ ਰੂਬੀ ਹਾਊਸ ਨੇ ਪਹਿਲਾ ਸਥਾਨ ਹਾਸਲ ਕੀਤਾ।।400 ਮੀਟਰ ਰੇਸ ਚ ਗੁਰਫਤਹਿ, 100 ਮੀਟਰ ਰੇਸ ਚ ਰਿੱਧੀ ਅਤੇ 200 ਮੀਟਰ ਰੇਸ ਚ ਗੁਰਨੀਤ ਅਤੇ ਅਵਨੀਤ ਜੇਤੂ ਰਹੇ। ਮੰਮੀਆਂ ਦੀ 50 ਮੀਟਰ ਰੇਸ ਚ ਸੁਖਵਿੰਦਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉੱਥੇ ਬੈਡਮਿੰਟਨ (ਸਿੰਗਲ) ਲੜਕੀਆਂ ਦੇ ਮੁਕਾਬਲੇ ਚ ਦੇਵਾਂਸ਼ੀ ਅਤੇ ਲੜਕਿਆਂ ਚ ਆਰਿਅਨ ਜੇਤੂ ਰਿਹਾ। ਇਸੇ ਤਰ੍ਹਾਂ ਬੈਡਮਿੰਟਨ ਡਬਲਜ਼ ਇਨਇੰਗ ਮੁਕਾਬਲੇ ਚ ਲੜਕੀਆਂ ਦੇਵਾਂਸ਼ੀ-ਗੁਰਲੀਨ ਅਤੇ ਲੜਕਿਆਂ ਚੋਂ ਧੇਰਿਆ-ਰੀਤੇਸ਼ ਚੋਪੜਾ ਨੇ ਪਹਿਲਾ ਸਥਾਨ ਹਾਸਲ ਕੀਤਾ।।ਇਸੇ ਤਰ੍ਹਾਂ ਸੀਨੀਅਰ ਲੜਕਿਆਂ ਦੇ ਫੁੱਟਬਾਲ ਮੁਕਾਬਲੇ ਚ ਕਪਤਾਨ ਦੀਪਕ ਦੀ ਅਗੁਵਾਈ ਚ ਰੂਬੀ ਹਾਊਸ ਜੇਤੂ ਰਿਹਾ, ਜਦਕਿ ਮਿਡਲ ਵਰਗ ਚ ਸੈਫਾਇਰ ਹਾਊਸ ਨੇ ਜਿੱਤ ਹਾਸਲ ਕੀਤੀ।।ਕ੍ਰਿਕਟ ਮੁਕਾਬਲੇ ਚ ਰੀਤੇਸ਼ ਚੋਪੜਾ ਦੀ ਟੀਮ ਜੇਤੂ ਰਹੀ। ਇਸ ਮੌਕੇ ਗੁਰਪ੍ਰੀਤ ਸਿੰਘ, ਹਰਦੀਪ ਸੰਧੂ, ਰਾਜਵੀਰ ਕੌਰ, ਮੋਨਿਕਾ ਸ਼ਰਮਾ, ਕਿਰਨ ਸੋਬਤੀ, ਮੀਨੂੰ ਕੰਡਾ, ਰਜਨੀ ਅਤੇ ਕੁਸਮ ਸਮੇਤ ਸਕੂਲ ਦਾ ਸਮੂਹ ਸਟਾਫ਼ ਮੌਜੂਦ ਸੀ।