ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਵਿਖੇ ਵਿਦਿਆਰਥਣਾਂ ਦੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ। ਜਿਨ੍ਹਾਂ ਵਿਚ ਵਿਦਿਆਰਥਣਾਂ ਨੇਂ ਵਧ-ਚੜ੍ਹ ਕੇ ਭਾਗ ਲਿਆ। ਪ੍ਰਿੰ. ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਖੇਡ ਮੀਟ ਵਿਚ ਲੌਂਗ ਜੰਪ, 100 ਮੀਟਰ ਦੌੜ, ਡਿਸਕਸ ਥਰੋ, ਜੈਵਲਿਨ ਥਰੋ, ਬੈਡਮਿੰਟਨ, ਯੋਗ, ਕਿੱਕ ਬਾਕਸਿੰਗ, ਕਰਾਟੇ, ਵਸ਼ੂ ਆਦਿ ਖੇਡਾਂ ਕਰਵਾਈਆਂ ਗਈਆਂ। ਲੌਂਗ ਜੰਪ ਅਤੇ 100 ਮੀਟਰ ਦੌੜ ਵਿਚ ਰੱਜੋ, ਨਗਮਾ ਅਤੇ ਰੀਨਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਯੋਗ ਦੇ ਮੁਕਾਬਲਿਆਂ ਵਿਚ ਹਰਮਨਪ੍ਰੀਤ, ਰਿਤਿਕਾ ਅਤੇ ਨਵਨੂਰ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਬੈਡਮਿੰਟਨ ਦੇ ਸਿੰਗਲ ਮੁਕਾਬਲੇ ਵਿਚ ਵਿਕਾਸ, ਵੰਸ਼ਿਕਾ ਅਤੇ ਦਿਲਜੋਤ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।।ਸ਼ਾਟ ਪੁੱਟ ਮੁਕਾਬਲਿਆਂ ਵਿਚ ਸਵਾਤੀ, ਨਗਮਾ ਤੇ ਰੀਨਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਜੈਵਲਿਨ ਥਰੋ ਮੁਕਾਬਲੇ ਵਿਚ ਸਪਨਾ, ਨਗਮਾ ਅਤੇ ਸਵਾਤੀ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ।। ਨਿੰਬੂ-ਚਮਚਾ ਦੌੜ ਵਿਚ ਰਜਨੀ, ਹਰਸਿਮਰਤ ਕੌਰ ਅਤੇ ਜੋਤੀ ਸ਼ਰਮਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਬੋਰੀ ਦੌੜ ਵਿਚ ਰੀਨਾ, ਜੋਤੀ ਸ਼ਰਮਾ ਅਤੇ ਸਪਨਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਵੂਸ਼ੂ ਅਤੇ ਕਰਾਟੇ ਦੇ ਵੱਖ-ਵੱਖ ਭਾਰ ਅਨੁਸਾਰ ਮੁਕਾਬਲੇ ਕਰਵਾਏ ਗਏ। ਵਸ਼ੂ, ਕਰਾਟੇ ਅਤੇ ਕਿੱਕ ਬਾਕਸਿੰਗ ਵਿਚ ਬੈਸਟ ਪਲੇਅਰ ਚੁਣੇ ਗਏ, ਜਿਸ ਵਿਚ ਰੀਨਾ ਨੇ ਵੂਸ਼ੂ ਖੇਡ, ਅਮਨਦੀਪ ਕੌਰ ਨੇ ਕਰਾਟੇ ਅਤੇ ਪ੍ਰਭਲੀਨ ਕੌਰ ਨੇ ਕਿੱਕ ਬਾਕਸਿੰਗ ਮੁਕਾਬਲੇ ਵਿਚ ਇਨਾਮ ਜਿੱਤੇ।।ਜੇਤੂ ਵਿਦਿਆਰਥਣਾਂ ਨੂੰ ਮੋਮੈਂਟੋ, ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਸਮੂਹ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਮੌਕੇ ਦਵਿੰਦਰ ਕੌਰ, ਸਤਨਾਮ ਸਿੰਘ, ਗੁਰਸ਼ਰਨ ਦੀਪ, ਅਜੀਤ ਸਿੰਘ, ਚਰਨਜੀਤ ਸਿੰਘ, ਹਰਜਿੰਦਰ ਲਾਲ, ਰਾਜਨ ਰਾਣਾ, ਸਤਿੰਦਰ ਕੌਰ, ਗਗਨਪ੍ਰੀਤ ਕੌਰ, ਬਲਦੇਵ ਕ੍ਰਿਸ਼ਨ, ਹਰਜੀਤ ਕੌਰ, ਮਨਜੀਤ ਕੌਰ, ਰੇਨੂੰ, ਰਣਜੀਤ ਕੌਰ, ਸੋਨਾ ਸ਼ਰਮਾ, ਰਵਦੀਪ ਕੌਰ, ਸਤਿੰਦਰਪਾਲ ਕੌਰ, ਸੰਦੀਪ ਕੌਰ, ਜਸਵਿੰਦਰ ਕੌਰ, ਨੀਲਮ ਰਾਣੀ, ਕਮਲਦੀਪ, ਜਸਵਿੰਦਰ ਕੌਰ, ਬਲਵਿੰਦਰ ਕੌਰ, ਪ੍ਰੀਤੀ ਲਿਆਲ, ਜਸਵੀਰ ਰਾਜ, ਨਿਧੀ ਉੱਮਟ, ਰਾਕੇਸ਼ ਰਾਣੀ, ਨਿਰਮਲਜੀਤ ਕੌਰ, ਮਨਦੀਪ ਕੌਰ, ਰਜਿੰਦਰ ਨਾਥ ਹਾਜ਼ਰ ਸਨ।