ਬਾਗੋਵਾਲ ਸਕੂਲ ’ਚ ਖੇਡ ਮੈਦਾਨ ਦਾ ਕੀਤਾ ਉਦਘਾਟਨ ਬਾਗੋਵਾਲ ਸਕੂਲ 'ਚ ਖੇਡ ਮੈਦਾਨ ਦਾ ਕੀਤਾ ਉਦਘਾਟਨ
Publish Date: Tue, 25 Aug 2026 04:11 PM (IST)
Updated Date: Tue, 25 Aug 2026 04:13 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ, ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦੇ ਮਕਸਦ ਨਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆਪ ਆਗੂ ਕਰਨਵੀਰ ਕਟਾਰੀਆ ਵੱਲੋਂ ਪਿੰਡ ਬਾਗੋਵਾਲ ਵਿਖੇ 13 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਗਰਾਊਂਡ ਦਾ ਰਸਮੀ ਉਦਘਾਟਨ ਕੀਤਾ। ਇਸ ਸਮੇਂ ਗੁਰਪ੍ਰੀਤ ਸਿੰਘ ਚੇਅਰਮੈਨ ਸੈਣੀ ਵੈੱਲਫੇਅਰ ਬੋਰਡ ਵੀ ਉਨ੍ਹਾਂ ਨਾਲ ਸਨ। ਪਿੰਡ ਵਾਸੀਆਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਆਪ ਆਗੂ ਕਰਨਵੀਰ ਕਟਾਰੀਆ ਨੇ ਕਿਹਾ ਕਿ ਇਹ ਖੇਡ ਗਰਾਊਂਡ ਪਿੰਡ ਦੀ ਨੌਜਵਾਨ ਪੀੜ੍ਹੀ ਲਈ ਇੱਕ ਅਹਿਮ ਮੀਲ ਪੱਥਰ ਸਾਬਤ ਹੋਵੇਗਾ। ਸਾਡਾ ਮੁੱਖ ਮਕਸਦ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਤੋਂ ਦੂਰ ਕਰ ਕੇ ਖੇਡ ਮੈਦਾਨਾਂ ਨਾਲ ਜੋੜਨਾ ਹੈ ਤਾਂ ਜੋ ਬੱਚੇ ਆਪਣੀ ਮਿਹਨਤ ਨਾਲ ਦੇਸ਼ ਅਤੇ ਦੁਨੀਆ ਭਰ ਵਿਚ ਸੂਬੇ ਦਾ ਨਾਂ ਰੌਸ਼ਨ ਕਰ ਸਕਣ। ਉਨ੍ਹਾਂ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਖੇਡਾਂ ਦੇ ਵਿਕਾਸ ਲਈ ਅਜਿਹੇ ਉਪਰਾਲੇ ਭਵਿੱਖ ਵਿਚ ਵੀ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਖਿਡਾਰੀਆਂ ਵਿਚ ਬਹੁਤ ਪ੍ਰਤਿਭਾ ਹੈ, ਜਿਸ ਨੂੰ ਲੋੜੀਂਦੇ ਬੁਨਿਆਦੀ ਢਾਂਚੇ ਦੀ ਲੋੜ ਸੀ। ਇਹ ਖੇਡ ਗਰਾਊਂਡ ਉਸੇ ਦਿਸ਼ਾ ਵਿਚ ਇੱਕ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਖੇਡਾਂ ਨਾਲ ਜੁੜੇ ਰਹਿਣਗੇ ਤਾਂ ਉਹ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਆਪਣੇ-ਆਪ ਨੂੰ ਦੂਰ ਰੱਖ ਸਕਣਗੇ। ਇਸ ਉਦਘਾਟਨੀ ਸਮਾਰੋਹ ਦੌਰਾਨ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਇਲਾਕਾ ਵਾਸੀਆਂ ਵੱਲੋਂ ਵਿਧਾਇਕਾ ਸੰਤੋਸ਼ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਬੀਡੀਪੀਓ ਵਰਿੰਦਰ ਕੁਮਾਰ, ਪੰਚਾਇਤ ਸਕੱਤਰ ਅਸ਼ੋਕ ਭੂੰਬਲਾ, ਜੇਈ ਭਗਵੰਤ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਾਬਕਾ ਸਰਪੰਚ ਬਲਰਾਮ ਬਜਾੜ, ਰਾਜ ਕੁਮਾਰ ਬਜਾੜ, ਨਰੇਸ਼ ਬਜਾੜ, ਨੰਬਰਦਾਰ ਸੁਖਦੇਵ ਕਾਲਾ ਖੇਪੜ, ਸ਼ੰਮੀ ਖੇਪੜ, ਰਾਮ ਨਾਥ ਖੇਪੜ, ਸਿਰੀ ਰਾਮ ਬਜਾੜ, ਰਮੇਸ਼ ਕੁਮਾਰ ਬੁਜਾੜ, ਜੈਦੇਵ ਖੇਪੜ, ਪੈਨੀ ਪਹਿਲਵਾਨ ਬਲਾਕ ਸੰਮਤੀ ਮੈਂਬਰ, ਠੇਕੇਦਾਰ ਧਰਮਵੀਰ ਬਜਾੜ, ਵਿਕਾ ਚੌਧਰੀ, ਹਨੀ ਭੂੰਬਲਾ ਕਾਠਗੜ੍ਹ, ਮਦਨ ਖੇਪੜ, ਅਸ਼ਵਨੀ ਖੇਪੜ, ਧੀਰਜ ਖੇਪੜ, ਰਕੇਸ਼ ਚੇਚੀ, ਘੁਲਾ ਖੇਪੜ, ਅਜੇ ਕੁਮਾਰ ਖੇਪੜ ਆਦਿ ਹਾਜ਼ਰ ਸਨ।