‘ਖੇਡਾਂ ਵਤਨ ਪੰਜਾਬ ਦੀਆਂ ਸੀਜਨ-4’ ਤਹਿਤ ਕਰਵਾਏ ਵੱਖ-ਵੱਖ ਖੇਡ ਮੁਕਾਬਲੇ ਖੇਡਾਂ ਵਤਨ ਪੰਜਾਬ ਦੀਆਂ ਸੀਜਨ-4 ਦੂਸਰੇ ਦਿਨ ਕਰਵਾਏ ਖੇਡ ਮੁਕਾਬਲੇ
Publish Date: Thu, 01 Oct 2026 05:13 PM (IST)
Updated Date: Thu, 01 Oct 2026 05:15 PM (IST)
ਰਮੇਸ ਸ਼ਰਮਾ, ਪੰਜਾਬੀ ਜਾਗਰਣ ਨਵਾਂਸ਼ਹਿਰ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2026-27 ਸੀਜਨ-4’ ਦੇ ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਦੂਸਰੇ ਦਿਨ ਵੀ ਜਾਰੀ ਰਹੇ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਵੰਦਨਾ ਚੌਹਾਨ ਨੇ ਦੱਸਿਆ ਕਿ ਦੂਸਰੇ ਦਿਨ ਜ਼ਿਲ੍ਹਾ ਪੱਧਰੀ ਖੇਡਾਂ ਕਬੱਡੀ (ਨੈਸ਼ਨਲ), ਬੈਡਮਿੰਟਨ, ਜੁਡੋ-ਕਰਾਟੇ ਖੇਡ ਮੁਕਾਬਲੇ ਇੰਡੋਰ ਸਟੇਡੀਅਮ ਪਿੰਡ ਭੰਗਲ ਕਲਾਂ ਵਿਖੇ ਸ਼ੁਰੂ ਕਰਵਾਏ। ਜਿਸ ਦਾ ਉਦਘਾਟਨ ਪੰਕਜ ਸ਼ਰਮਾ ਡੀਐੱਸਪੀ (ਏਸ਼ੀਅਨ ਸਿਲਵਰ ਮੈਡਲ ਜੁੱਡੋ) ਦੁਆਰਾ ਕੀਤਾ। ਇਸੇ ਲੜੀ ਦੇ ਤਹਿਤ ਹੈਂਡਬਾਲ ਗੇਮ ਦੇ ਮੁਕਾਬਲੇ ਬੀਐੱਲਐੱਮ ਕਾਲਜ ਵਿਖੇ ਸ਼ੁਰੂ ਕਰਵਾਏ ਗਏ। ਜਿਸ ਦਾ ਉਦਘਾਟਨ ਵਾਈਸ ਪ੍ਰਿੰਸੀਪਲ ਸੁਰਿੰਦਰ ਕੌਰ ਵੱਲੋਂ ਕੀਤਾ ਗਿਆ। ਇਸੇ ਤਰ੍ਹਾਂ ਕ੍ਰਿਕਟ ਨੈੱਟ ਬਾਲ ਦੇ ਮੁਕਾਬਲੇ ਆਰਕੇ ਆਰੀਆ ਕਾਲਜ ਵਿਖੇ ਸ਼ੁਰੂ ਕਰਵਾਏ ਗਏ। ਜਿਸ ਦਾ ਉਦਘਾਟਨ ਸੁਮਨ ਲਾਲ ਪ੍ਰਧਾਨ ਨਗਰ ਕੌਂਸਲ ਨਵਾਂਸ਼ਹਿਰ ਨੇ ਕੀਤਾ। ਇਹ ਜ਼ਿਲ੍ਹਾ ਪੱਧਰੀ ਖੇਡਾਂ ਜਿਲ੍ਹੇ ਚ 4 ਅਕਤੂਬਰ 2026 ਤੱਕ ਚਲਣਗੀਆਂ। ਅੱਜ ਦੇ ਕਰਵਾਏ ਗਏ ਵੱਖ-ਵੱਖ ਖੇਡ ਮੁਕਾਬਲਿਆਂ ਦੌਰਾਨ ਐਥਲੈਟਿਕਸ ਅੰਡਰ 41-50 (ਲੜਕੇ) 400 ਮੀਟਰ ਦੇ ਮੁਕਾਬਲਿਆਂ ਵਿਚ ਬਲਵੀਰ ਸਿੰਘ ਨੇ ਪਹਿਲਾ, ਸੁਰਿੰਦਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ 41-50 (ਲੜਕੇ) ਜੈਬਲਿਨ ਥਰੋ ਜਗਵਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਡਿਸਕਸ ਥਰੋ ਵਿਚ ਜਗਵਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਕਬੱਡੀ (ਸਰਕਲ ਸਟਾਇਲ) ਮੁਕਾਬਲਿਆਂ ਵਿਚ ਅੰਡਰ ਅੰਡਰ 14 (ਲੜਕਿਆਂ) ਵਿਚ ਮਾਈ ਭਾਗੋ ਸਪੋਰਟਸ ਕਬੱਡੀ ਕਲੱਬ ਜਗਤਪੁਰ ਨੇ ਪਹਿਲਾ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੇਂ ਨੇ ਦੂਜਾ ਅਤੇ ਪਿੰਡ ਮਹਿੰਦੀਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 21 (ਲੜਕੇ) ਵਿਚ ਮਾਈ ਭਾਗੋ ਸਪੋਰਟਸ ਕਬੱਡੀ ਕਲੱਬ ਜਗਤਪੁਰ ਨੇ ਪਹਿਲਾ, ਕਰਤਾਰ ਸਿੰਘ ਸਰਾਭਾ ਰੈਲਮਾਜਰਾ ਜੱਟਾਂ ਨੇ ਦੂਜਾ ਸਥਾਨ ਅਤੇ ਪਿੰਡ ਮੁਕੰਦਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 17 (ਲੜਕੀਆਂ) ਵਿਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਨੇ ਪਹਿਲਾ, ਮਾਈ ਭਾਗੋ ਸਪੋਰਟਸ ਕਬੱਡੀ ਕਲੱਬ ਜਗਤਪੁਰ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ (ਨੈਸ਼ਨਲ) ਅੰਡਰ 14 (ਲੜਕੀਆਂ) ਦੇ ਮੁਕਾਬਲਿਆਂ ਵਿਚ ਬਾਬਾ ਗੋਲਾ ਜੀ ਸਸ ਸਕੂਲ ਬੰਗਾ ਨੇ ਪਹਿਲਾ, ਪਿੰਡ ਮੁਕੰਦਪੁਰ ਨੇ ਦੂਜਾ ਸਥਾਨ ਹਾਸਲ ਕੀਤਾ। ਹੈਂਡਬਾਲ ਦੇ ਮੁਕਾਬਲਿਆਂ ਵਿਚ ਅੰਡਰ 14 (ਲੜਕੇ) ਅਤੇ ਲੜਕੀਆਂ ਵਿਚ ਸ਼ੌਰਿਆ ਸਕੂਲ ਬਲਾਚੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 17 (ਲੜਕੇ) ਵਿਚ ਰੱਕੜਾ ਢਾਹਾਂ ਨੇ ਪਹਿਲਾ, ਐੱਸਪੀਐਸ ਜਾਡਲਾ ਨੇ ਦੂਜਾ ਅਤੇ ਸਸਸਸ ਸਿੰਬਲ ਮਜਾਰਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 17 (ਲੜਕੀਆਂ) ਵਿਚ ਐੱਸਪੀਐੱਸ ਜਾਡਲਾ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 21 (ਲੜਕੀਆਂ) ਵਿਚ ਐੱਸਪੀਐੱਸ ਜਾਡਲਾ ਨੇ ਪਹਿਲਾ ਅਤੇ ਬੀਐੱਲਐੱਮ ਕਾਲਜ ਨੇ ਦੂਜਾ ਸਥਾਨ ਹਾਸਲ ਕੀਤਾ। ਵਾਲੀਬਾਲ ਮੁਕਾਬਲਿਆਂ ਵਿਚ ਅੰਡਰ 14 ਬਲਾਚੌਰ ਨੇ ਪਹਿਲਾ ਅਤੇ ਬੰਗਾ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ 17 ਵਿਚ ਪਿੰਡ ਭੱਦੀ ਨੇ ਪਜਿਲਾ ਅਤੇ ਪਿੰਡ ਰੱਤੇਵਾਲ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਮਲਕੀਤ ਸਿੰਘ, ਅਨਾਮਿਕਾ, ਮਨਜਿੰਦਰ ਸਿੰਘ, (ਸਾਰੇ ਐਥਲੈਟਿਕਸ ਕੋਚ), ਨਵੀਨ ਕੁਮਾਰ, ਮਨਪ੍ਰੀਤ ਸਿੰਘ (ਦੋ੍ਵੇਂ ਵਾਲੀਬਾਲ ਕੋਚ), ਜਸਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੰਗਲ ਜੱਟਾਂ ਫੁੱਟਬਾਲ ਕੋਚ, ਨਵੀਨ ਕੁਮਾਰ ਕੁਮਾਰ ਕੁਲਜੀਤ ਸਿੰਘ ਹਾਕੀ ਕੋਚ, ਰਮਨਦੀਪ ਸਿੰਘ ਬੈਡਮਿੰਟਨ ਕੋਚ, ਗੁਰਤੇਜ ਸਿੰਘ ਸੁਪਰਵਾਈਜ਼ਰ, ਗੁਰਭਿੰਦਰ ਕੌਰ ਹੈਂਡਬਾਲ ਕੋਚ ਰਾਮ ਕੁਮਾਰ, ਹਰਦੀਪ ਕੁਮਾਰ (ਦੋਵੇਂ ਜੁੱਡੋ ਕੋਚ), ਗੋਰੀ, ਨਿਵਿਦਤਾ ਇੰਚਾਰਜ ਖੇਡਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਖਿਡਾਰੀ/ਬੱਚੇ ਆਦਿ ਹਾਜ਼ਰ ਸਨ।