ਬੰਗਾ ’ਚ ਰੂਹਾਨੀ ਜਸ਼ਨ ਸ਼ਰਧਾ ਨਾਲ ਮਨਾਇਆ ਬੰਗਾ 'ਚ ਰੂਹਾਨੀ ਜਸ਼ਨ ਸ਼ਰਧਾ ਨਾਲ ਮਨਾਇਆ
Publish Date: Thu, 01 Oct 2026 04:43 PM (IST)
Updated Date: Thu, 01 Oct 2026 04:45 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਬੰਗਾ ਵਿਖੇ ‘ਗੁਰੂ ਆਤਮਾ ਸ਼ੁਕਲਾ ਸ਼ਿਵ ਲੱਜਾ ਜੈਅੰਤੀ’ ਦਾ ਸ਼ਾਨਦਾਰ ਅਤੇ ਰੂਹਾਨੀ ਜਸ਼ਨ ਬਹੁਤ ਹੀ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਸੰਪੰਨ ਹੋਇਆ। ਇਹ ਸਮਾਗਮ ਐੱਸਐੱਸ ਜੈਨ ਸਭਾ ਬੰਗਾ ਵੱਲੋਂ ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ, ਬੰਗਾ ਦੇ ਸਹਿਯੋਗ ਨਾਲ ਕਰਵਾਇਆ। ਇਸ ਮੌਕੇ ਮਹਾਸਾਧਵੀ ਮੀਨਾ ਮਹਾਰਾਜ (ਜਿਨ੍ਹਾਂ ਨੂੰ ਸ਼ਰੁਤ-ਵਾਰਿਧੀ, ਪੰਜਾਬ-ਸਿੰਹਿਨੀ ਅਤੇ ਕੋਕਿਲ-ਕੰਠੀ ਵਜੋਂ ਜਾਣਿਆ ਜਾਂਦਾ ਹੈ), ਮਹਾਸਾਧਵੀ ਮੁਕਤਾ ਮਹਾਰਾਜ ਅਤੇ ਸਾਧਵੀ ਸਮ੍ਰਿਧੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿਚ ਸੰਪੰਨ ਹੋਇਆ। ਮਹਾਸਾਧਵੀ ਦੇ ਸ਼ੁੱਭ ਪ੍ਰਵਚਨਾਂ ਰਾਹੀਂ, ਸ਼ਰਧਾਲੂਆਂ ਨੂੰ ਗੁਰੂ-ਪਰੰਪਰਾ, ਤਿਆਗ, ਸੰਜਮ, ਅਧਿਆਤਮਿਕ ਸਾਧਨਾ ਅਤੇ ਆਤਮ-ਸਾਖਿਆਤਕਾਰ ਦੇ ਮਾਰਗ ਬਾਰੇ ਡੂੰਘੇ ਸੰਦੇਸ਼ ਪ੍ਰਾਪਤ ਹੋਏ। ਸਮਾਰੋਹ ਦੀ ਪ੍ਰਧਾਨਗੀ ਕਾਂਤਾ ਜੈਨ, ਵਿਨੋਦ ਜੈਨ, ਆਸ਼ੀ ਜੈਨ ਅਤੇ ਗੋਯਮ ਜੈਨ ਤੇ ਵਿਭੋਰ ਜੈਨ ਸਕ੍ਰਿਊ ਪ੍ਰੈੱਸ ਲੁਧਿਆਣਾ ਦੇ ਪਰਿਵਾਰਾਂ ਵੱਲੋਂ ਕੀਤੀ ਗਈ। ਮੌਜੂਦ ਵਿਸ਼ੇਸ਼ ਮਹਿਮਾਨਾਂ ਵਿਚ ਵਿਪਿਨ ਜੈਨ, ਸੁਨੀਤਾ ਜੈਨ ਦੇ ਨਾਲ-ਨਾਲ ਮਾਨਿਕ ਜੈਨ, ਰਿਆ ਜੈਨ, ਪਵਨ ਜੈਨ, ਯਸ਼ਿਕਾ ਜੈਨ ਸ਼੍ਰਮਣ ਜੈਨ ਸਵੀਟਸ ਪਰਿਵਾਰ ਲੁਧਿਆਣਾ ਦੇ ਪਰਿਵਾਰ ਸ਼ਾਮਲ ਸਨ। ਇਸ ਮੌਕੇ ਅਨੀਤਾ ਜੈਨ ਪਤਨੀ ਸਵ. ਜਿਨੇਸ਼ ਕੁਮਾਰ ਜੈਨ ਅਤੇ ਸੰਨੀ ਜੈਨ-ਡਿੰਪਲ ਜੈਨ, ਰਾਹੁਲ ਜੈਨ, ਈਸ਼ਾ ਜੈਨ ਸੰਯੁਕਤ ਸਕੱਤਰ ਜੈਨ ਸਭਾ ਬੰਗਾ ਅਤੇ ਸ਼ੁਭਮ ਜੈਨ-ਵੰਦਨਾ ਜੈਨ ਬੰਗਾ ਦੇ ਪਰਿਵਾਰਾਂ ਨੇ ਪਵਿੱਤਰ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਮਹਿਮਾਨਾਂ ਦਾ ਸਵਾਗਤ ਅਤੇ ਸਨਮਾਨ ਜੇਡੀ ਜੈਨ ਸੀਨੀਅਰ ਵਕੀਲ ਅਤੇ ਚੇਅਰਮੈਨ ਸਤਿਆ ਫਾਊਂਡੇਸ਼ਨ ਬੰਗਾ, ਸੰਦੀਪ ਜੈਨ ਪ੍ਰਧਾਨ ਅਤੇ ਵਕੀਲ ਚੰਡੀਗੜ੍ਹ ਅਤੇ ਨਰਿੰਦਰ ਜੈਨ-ਵਿਪੁਲ ਜੈਨ ਭਗਵਾਨ ਮਹਾਵੀਰ ਪਬਲਿਕ ਸਕੂਲ ਬੰਗਾ ਵੱਲੋਂ ਕੀਤਾ ਗਿਆ। ਸਮਾਗਮ ਦਾ ਇੱਕ ਵਿਸ਼ੇਸ਼ ਆਕਰਸ਼ਣ ਆਚਾਰੀਆ ਸ਼੍ਰੀ ਆਤਮਾ ਦਰਬਾਰ, ਗੁਰੂ ਸ਼ੁਕਲਾ ਦਰਬਾਰ, ਆਚਾਰੀਆ ਸ਼੍ਰੀ ਸ਼ਿਵ ਦਰਬਾਰ ਅਤੇ ਮਹਾਂਸਾਧਵੀ ਲੱਜਾ ਦਰਬਾਰ ਦਾ ਸ਼ਾਨਦਾਰ ਉਦਘਾਟਨ ਸੀ। ਆਚਾਰੀਆ ਆਤਮਾ ਦਰਬਾਰ ਵਿਚ ਅਮਰਨਾਥ ਪ੍ਰਮੋਦ ਕੁਮਾਰ ਜੈਨ, ਸੁਦਰਸ਼ਨਾ ਜੈਨ, ਨੀਰਜ ਜੈਨ ਅਤੇ ਮਮਤਾ ਜੈਨ, ਸ਼ਰੇਨਿਕ ਜੈਨ ਅਤੇ ਇਸ਼ਿਕਾ ਜੈਨ ਅਤੇ ਗੌਤਮ ਜੈਨ ਤੇ ਕ੍ਰਿਤੀ ਜੈਨ ਨੇ ਹਿੱਸਾ ਲਿਆ। ਗੁਰੂ ਸ਼੍ਰੀ ਸ਼ੁਕਲਾ ਦਰਬਾਰ ਵਿਚ ਰਾਕੇਸ਼ ਜੈਨ ਤੇ ਸਰਿਤਾ ਜੈਨ ਅਤੇ ਈਸ਼ਾਨ ਜੈਨ ਤੇ ਪ੍ਰਿਆ ਜੈਨ ਨੇ ਯੋਗਦਾਨ ਪਾਇਆ। ਕਮਲ ਜੈਨ ਤੇ ਨਿਸ਼ੀ ਜੈਨ ਨੇ ਆਚਾਰੀਆ ਸ਼੍ਰੀ ਸ਼ਿਵ ਦਰਬਾਰ ਵਿਚ ਹਿੱਸਾ ਲਿਆ, ਜਦਕਿ ਤਰਸੇਮ ਜੈਨ ਅਤੇ ਸਰਿਤਾ ਜੈਨ, ਸੋਨੂੰ ਜੈਨ ਤੇ ਸਾਕਸ਼ੀ ਜੈਨ, ਤੇ ਈਸ਼ ਜੈਨ ਤੇ ਜੋਤਸਨਾ ਜੈਨ ਅਹਿਮਦਗੜ੍ਹ ਮੰਡੀ ਨੇ ਮਹਾਂਸਾਧਵੀ ਲੱਜਾ ਦਰਬਾਰ ਵਿਚ ਸ਼ਰਧਾ ਨਾਲ ਹਿੱਸਾ ਲਿਆ। ਵਿਦਿਆਰਥੀਆਂ ਨੇ ਇੱਕ ਸੁੰਦਰ ਅਤੇ ਮਨਮੋਹਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਵਿਦਿਆਰਥੀਆਂ ਦੀਆਂ ਧਾਰਮਿਕ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਨੇ ਉੱਥੇ ਮੌਜੂਦ ਸ਼ਰਧਾਲੂਆਂ ਦਾ ਮਨ ਮੋਹ ਲਿਆ। ਇਸ ਦੀ ਨੁਮਾਇੰਦਗੀ ਕਮਲ ਜੈਨ ਪ੍ਰਧਾਨ ਅਤੇ ਸੰਜੀਵ ਜੈਨ ‘ਸ਼ਾਂਤੀ’ ਮੈਨੇਜਰ ਨੇ ਕੀਤੀ। ਐੱਸਐਸ ਜੈਨ ਸਭਾ, ਬੰਗਾ ਦੇ ਸੰਜੀਵ ਜੈਨ ਪ੍ਰਧਾਨ, ਲੋਕੇਸ਼ ਜੈਨ ਉਪ-ਪ੍ਰਧਾਨ, ਰੋਹਿਤ ਜੈਨ ਜਨਰਲ ਸਕੱਤਰ ਅਤੇ ਰਾਹੁਲ ਜੈਨ (ਸੰਯੁਕਤ ਸਕੱਤਰ) ਨੇ ਸਮਾਗਮ ਨੂੰ ਸਫਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ। ਮਹਾਵੀਰ ਜੈਨ ਯੁਵਕ ਮੰਡਲ ਬੰਗਾ, ਚੰਦਨ ਬਾਲਾ ਮਹਿਲਾ ਮੰਡਲ ਬੰਗਾ, ਚੰਦਨ ਬਾਲਾ ਤਰੁਣੀ ਮੰਡਲ ਬੰਗਾ, ਸਵਾਮੀ ਰੂਪ ਚੰਦ ਜੈਨ ਚੈਰੀਟੇਬਲ ਡਿਸਪੈਂਸਰੀ ਬੰਗਾ ਅਤੇ ਸਵਾਮੀ ਰੂਪ ਚੰਦ ਜੈਨ ਚੈਰੀਟੇਬਲ ਟਰੱਸਟ ਬੰਗਾ ਨੇ ਵੀ ਸਮਾਗਮ ਵਿਚ ਸਹਿਯੋਗ ਦਿੱਤਾ। ਪ੍ਰੋਗਰਾਮ ਦਾ ਸੰਚਾਲਨ ਰੋਹਿਤ ਜੈਨ ਜਨਰਲ ਸਕੱਤਰ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ। ਗੁਰੂ ਆਤਮਾ ਸ਼ੁਕਲਾ ਸ਼ਿਵ ਲੱਜਾ ਜਯੰਤੀ ਨੂੰ ਸਮਰਪਿਤ ਇਹ ਸਮਾਗਮ ਗੁਰੂ-ਭਗਤੀ, ਨੈਤਿਕ ਕਦਰਾਂ-ਕੀਮਤਾਂ, ਸੇਵਾ ਅਤੇ ਸਮਾਜਿਕ ਏਕਤਾ ਦਾ ਪ੍ਰੇਰਨਾਦਾਇਕ ਸੰਦੇਸ਼ ਦਿੰਦੇ ਹੋਏ ਸਮਾਪਤ ਹੋਇਆ। ਸਮਾਗਮ ਨੂੰ ਸਫਲ ਬਣਾਉਣ ਵਿਚ ਸਮੁੱਚੇ ਸਟਾਫ ਜਿਸ ਵਿਚ ਸਕੂਲ ਕਮੇਟੀ ਦੇ ਪ੍ਰਧਾਨ ਕਮਲ ਜੈਨ, ਮੈਨੇਜਰ ਸੰਜੀਵ ਜੈਨ ਸ਼ਾਂਤੀ), ਪ੍ਰਿੰ. ਮੰਜੂ ਬਾਲਾ ਅਤੇ ਵਾਈਸ ਪ੍ਰਿੰ. ਕਾਜਲ ਤੇ ਗੁਰਪ੍ਰੀਤ ਕੌਰ ਨੇ ਅਹਿਮ ਭੂਮਿਕਾ ਨਿਭਾਈ।