ਐੱਮਐੱਸਐੱਮਈ ਉਦਯੋਗਾਂ ਦੇ ਵਿਕਾਸ ਲਈ ਵਿਸ਼ੇਸ਼ ਵਰਕਸ਼ਾਪ
ਨਵਾਂਸ਼ਹਿਰ ਵਿਖੇ ਰੈਂਪ ਸਕੀਮ ਤਹਿਤ ਐਮਐੱਸਐੱਮਈ ਉਦਯੋਗਾਂ ਦੇ ਵਿਕਾਸ ਲਈ ਵਿਸ਼ੇਸ਼ ਵਰਕਸ਼ਾਪ ਕਰਵਾਈ
Publish Date: Tue, 24 Feb 2026 07:40 PM (IST)
Updated Date: Wed, 25 Feb 2026 04:11 AM (IST)

ਜ਼ਿਲ੍ਹਾ ਉਦਯੋਗ ਕੇਂਦਰ ਦੇ ਸਹਿਯੋਗ ਨਾਲ ਕਰਵਾਇਆ ਸਮਾਗਮ ਰਮੇਸ਼ ਸ਼ਰਮਾ, ਪੰਜਾਬੀ ਜਾਗਰਣ, ਨਵਾਂਸ਼ਹਿਰ ਮਗਸੀਪਾ ਵੱਲੋਂ ਜ਼ਿਲ੍ਹਾ ਉਦਯੋਗ ਕੇਂਦਰ ਨਵਾਂਸ਼ਹਿਰ ਦੇ ਸਹਿਯੋਗ ਨਾਲ ਕਾਨਫਰੰਸ ਹਾਲ ਵਾਟਰ ਵਰਕਸ, ਇੰਡਸਟਰੀਅਲ ਫੋਕਲ ਪੁਆਇੰਟ ਨਵਾਂਸ਼ਹਿਰ ਵਿਖੇ ਰੇਜਿੰਗ ਐਂਡ ਐਕਸੇਲਰੇਟਿੰਗ ਐੱਮਐੱਸਐੱਮਈ ਪਰਫਾਰਮੈਂਸ (ਰੈਂਪ) ਸਕੀਮ ਅਧੀਨ ਇੱਕ ਦਿਨ ਦੀ ਵਰਕਸ਼ਾਪ ਕਰਵਾਈ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਸੁਖਮ ਲਘੂ ਅਤੇ ਦਰਮਿਆਨੇ ਉਦਯੋਗਾਂ ਨੂੰ ਮਜਬੂਤ ਕਰਨਾ ਸੀ ਜਿਸ ਵਿੱਚ ਇਲਾਕੇ ਦੇ 40 ਤੋਂ ਵੱਧ ਉਦਮੀਆਂ ਨੇ ਹਿੱਸਾ ਲਿਆ। ਵਰਕਸ਼ਾਪ ਦੌਰਾਨ ਡਾ. ਮੀਨੂੰ ਧੀਮਾਨ (ਰਿਟਾਇਰਡ ਡਿਪਟੀ ਡਾਇਰੈਕਟਰ ਸਕਿੱਲ ਡਿਪੈਲਪਮੈਂਟ, ਪੰਜਾਬ ਐਂਡ ਹਰਿਆਣਾ) ਵੱਲੋਂ ਐੱਮਐੱਸਐਮਈ ਇਕਾਇਆ ਲਈ ਮਾਰਕਟਿੰਗ ਅਤੇ ਬ੍ਰਾਂਡਿੰਗ ਕਰਨ ਵਾਸਤੇ ਮਹੱਤਵਪੂਰਨ ਤਰੀਕੇ ਦੱਸੇ। ਉਨ੍ਹਾਂ ਦੱਸਿਆ ਕਿ ਇਕਾਈਆਂ ਕਿਵੇਂ ਓਪਨ ਨੈੱਟਵਰਕ ਡਿਜੀਟਲ ਕਮਰਸ ਪਲੈਟਫਾਰਮ ਤੇ ਰਜਿਸਟਰ ਕਰਨ ਉਪਰੰਤ ਡਿਜੀਟਲ ਮਾਰਕੀਟ ਦੇ ਲਾਭ ਪ੍ਰਾਪਤ ਕਰ ਸਕਦੇ ਹਨ। ਪ੍ਰੋ. ਏਕੇ ਵਸ਼ਿਸ਼ਟ (ਰਿਟਾਇਰਡ ਡਾਇਰੈਕਟਰ ਯੂਬੀਐੱਸ, ਪੰਜਾਬ ਯੂਨੀਵਰਸਿਟੀ) ਵੱਲੋਂ ਐੱਮਐਸਐੱਮਈ ਇਕਾਈਆਂ ਲਈ ਅਕਾਊਟਿੰਗ ਅਤੇ ਫਾਈਨੈਂਸ ਦੇ ਬੁਨਿਆਦੀ ਤੱਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ।।ਟਾਊਨ ਪਲੈਨਰ ਜੀਤ ਕੁਮਾਰ ਗੁਪਤਾ ਨੇ ਦੱਸਿਆ ਕਿ ਉੱਦਮੀ ਕਿਵੇਂ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ। ਉਨ੍ਹਾਂ ਵੱਲੋਂ ਇਕਾਈਆ ਵਿੱਚ ਊਰਜਾ ਕੁਸ਼ਲਤਾ ਸਬੰਧੀ ਯੋਗ ਉਪਰਾਲੇ ਕਰਨ ਲਈ ਉਤਸ਼ਾਹਿਤ ਕੀਤਾ। ਇਸ ਉਪਰੰਤ ਪਲੇਸਮੈਂਟ ਅਫ਼ਸਰ ਅਮਿਤ ਕੁਮਾਰ ਨੇ ਦੱਸਿਆ ਕਿ ਰੋਜ਼ਗਾਰ ਸਬੰਧੀ ਮਦਦ ਅਤੇ ਬੱਚਿਆਂ ਦੇ ਕੈਰੀਅਰ ਕਾਊਂਸਲਿੰਗ ਸਬੰਧੀ ਸੁਵਿਧਾਵਾਂ ਮੌਜੂਦ ਹਨ। ਇਸ ਉਪਰੰਤ ਹਰਪ੍ਰੀਤ ਸਿੰਘ ਬੀਐਲਈਓ ਜ਼ਿਲ੍ਹਾ ਉਦਯੋਗ ਕੇਂਦਰ ਦੁਆਰਾ ਪੀਐੱਮਐੱਫਐੱਮਈ ਸਕੀਮ ਬਾਰੇ ਦੱਸਿਆ ਕਿ ਇਸ ਤਹਿਤ ਫੂਡ ਪ੍ਰੋਸੈਸਿੰਗ ਨਾਲ ਸਬੰਧਤ ਇਕਾਈਆਂ ਨੂੰ 35 ਫ਼ੀਸਦੀ ਸਬਸਿਡੀ (ਵੱਧ ਤੋਂ ਵੱਧ 10 ਲੱਖ ਰੁਪਏ) ਮੁਹੱਈਆਂ ਕਰਵਾਈ ਜਾ ਰਹੀ ਹੈ। ਵਰਕਸ਼ਾਪ ਵਿਚ ਜ਼ਿਲ੍ਹਾ ਉਦਯੋਗ ਕੇਂਦਰ, ਰੋਜ਼ਗਾਰ ਅਫ਼ਸਰ, ਲੀਡ ਬੈਂਕ ਮੈਨੇਜਰ ਦੇ ਅਧਿਕਾਰੀ ਅਤੇ ਜ਼ਿਲ੍ਹਾ ਨਵਾਂਸ਼ਹਿਰ ਦੇ ਵੱਖ-ਵੱਖ ਉੱਦਮੀਆਂ ਨੇ ਭਾਗ ਲਿਆ।।ਪ੍ਰੋ. ਏਕੇ ਵਸਿਸ਼ਟ ਰਿਟਾਇਰਡ ਡਾਰੈਕਟਰ ਯੂਬੀਐਸ ਪੰਜਾਬ ਯੂਨੀਵਰਸਿਟੀ) ਵੱਲੋਂ ਅੱਜ ਐੱਮਐੱਸਐੱਮ ਦੀ ਇਕਾਈਆਂ ਲਈ ਮਾਰਕੀਟਿੰਗ ਅਤੇ ਫਾਈਨੈਂਸ ਦੇ ਬੁਨਿਆਦੀ ਤੱਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਉਪਰੰਤ ਅਮਿਤ ਕੁਮਾਰ ਪਲੇਸਮੈਂਟ ਅਫਸਰ (ਰੋਜ਼ਗਾਰ ਦਫਤਰ) ਨੇ ਦੱਸਿਆ ਕਿ ਰੋਜ਼ਗਾਰ ਸਬੰਧੀ ਮਦਦ ਅਤੇ ਬੱਚਿਆਂ ਦੇ ਕੈਰੀਅਰ ਕੌਂਸਲਿੰਗ ਸਬੰਧੀ ਸੁਵਿਧਾਵਾਂ ਮੌਜੂਦ ਹਨ।