ਸਵਾਮੀ ਚੇਤਨਾਨੰਦ ਭੂਰੀ ਵਾਲਿਆਂ ਦੇ ਅਵਤਾਰ ਦਿਵਸ 'ਤੇ ਵਿਸ਼ੇਸ਼ ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲੇ ਕਾਂਸ਼ੀ ਵਾਲਿਆਂ ਦੇ ਅਵਤਾਰ ਦਿਵਸ 'ਤੇ ਵਿਸ਼ੇਸ਼
Publish Date: Mon, 28 Sep 2026 05:08 PM (IST)
Updated Date: Tue, 29 Sep 2026 04:01 AM (IST)
ਸਤਿਸੰਗ ਦੇ ਜ਼ਰੀਏ ਸੰਗਤਾਂ ਨੂੰ ਪਰਮਾਰਥ ਨਾਲ ਜੋੜਿਆ ਜਾ ਰਿਹੈ ਹਰਦੀਪ ਚੌਧਰੀ, ਪੰਜਾਬੀ ਜਾਗਰਣ, ਪੋਜੇਵਾਲ ਸਰਾਂ : ਸ਼੍ਰੀ ਸ੍ਰੀ 1008 ਸ਼੍ਰੀ ਸਤਿਗੁਰੂ ਬ੍ਰਹਮ ਸਾਗਰ ਜੀ ਮਹਾਰਾਜ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਵਰਤਮਾਨ ਗੱਦੀਨਸ਼ੀਨ ਸ਼੍ਰੀ ਸਤਿਗੁਰੂ ਵੇਦਾਂਤ ਆਚਾਰੀਆ ਸਵਾਮੀ ਚੇਤਨਾਨੰਦ ਜੀ ਮਹਾਰਾਜ ਭੂਰੀਵਾਲਿਆਂ ਦਾ ਜਨਮ 28 ਪ੍ਰਵਿਸ਼ਟੇ ਭਾਦੋਂ ਸਤੰਬਰ 1957 ਨੂੰ ਪਿਤਾ ਰੱਖਾ ਰਾਮ ਮਾਤਾ ਮਾਣਸੋ ਦੇਵੀ ਦੇ ਘਰ ਝਾਂਡੀਆਂ (ਧਾਮ) ਵਿਖੇ ਹੋਇਆ। ਆਪ ਜੀ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰਨ ਮਗਰੋਂ ਆਪ ਜੀ ਵਾਰਾਣਸੀ (ਕਾਂਸ਼ੀ) ’ਚ ਚਲੇ ਗਏ। ਇੱਥੋਂ ਹੀ ਆਪ ਵੇਦਾਂ ਦੀ ਅਚਾਰੀਆ ਕਰਨ ਉਪਰੰਤ ਪਰਤੇ। ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਚੌਥੇ ਅਵਤਾਰ ਮੌਜੂਦਾ ਗੱਦੀਨਸ਼ੀਨ ਸ਼੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ ਨੂੰ ਸ਼੍ਰੀ ਬ੍ਰਹਮ ਨਿਵਾਸ ਆਸ਼ਰਮ ਹਰਿਦੁਆਰ ਵਿਖੇ ਗਰੀਬ ਦਾਸੀ ਭੇਖ ਦੇ ਮੁੱਖ ਪੀਠਾਦੀਸ਼ਵਰ ਸ੍ਰੀ ਮਹੰਤ ਦਯਾ ਸਾਗਰ ਜੀ ਮੇਹਰਵਾਨ ਵੱਲੋਂ ਸੰਤ ਸਮਾਜ ਤੇ ਹਜ਼ਾਰਾਂ ਦੀ ਤਾਦਾਦ ’ਚ ਸੰਗਤਾਂ ਦੀ ਹਾਜ਼ਰੀ ’ਚ ਸਤਿਗੁਰੂ ਗਊਆ ਵਾਲਿਆਂ ਦੇ ਬ੍ਰਹਮਲੀਨ ਹੋਣ ਉਪਰੰਤ ਰਸਮੀ ਤੌਰ ’ਤੇ ਭੂਰੀਵਾਲੇ ਗੁਰਗੱਦੀ ਪਰੰਪਰਾ ਦੀ ਚੌਥੀ ਗੱਦੀ ਤੇ ਬਿਰਾਜਮਾਨ ਕੀਤਾ। ਸ਼ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ ਵੱਲੋਂ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਇਲਾਵਾ ਵਿਦੇਸ਼ਾਂ ’ਚ ਵੀ ਜਗਤ ਗੁਰੂ ਆਚਾਰੀਆ ਬਾਬਾ ਗਰੀਬ ਦਾਸ ਰਚਿਆ ਬਾਣੀ ਦਾ ਪ੍ਰਸਾਰ ਦੇ ਨਾਲ-ਨਾਲ ਸਤਿਸੰਗ ਦੇ ਜ਼ਰੀਏ ਸੰਗਤਾਂ ਨੂੰ ਪਰਮਾਰਥ ਨਾਲ ਜੋੜਿਆ ਜਾ ਰਿਹਾ ਹੈ। ਆਪ ਜੀ ਰੋਜ਼ਾਨਾ ਸੰਗਤ ਨੂੰ ਬਾਣੀ ਤੇ ਨਾਮ ਨਾਲ ਜੋੜ ਕੇ ਰੁਹਾਨੀਅਤ ਦਾ ਸੰਦੇਸ਼ ਦੇ ਰਹੇ ਹਨ, ਉੱਥੇ ਹੀ ਆਪ ਜੀ ਦੀ ਸਰਪ੍ਰਸਤੀ ਹੇਠ ਆਪ ਜੀ ਦੀ ਸੰਸਥਾ ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬ ਦਾਸ ਸੰਪਰਦਾਇ) ਵੱਲੋਂ ਧਾਰਮਿਕ ਸਮਾਜਿਕ ਤੇ ਵਿੱਦਿਅਕ ਖੇਤਰਾਂ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ। ਬਾਕਸ-- ਧਾਰਮਿਕ, ਸਮਾਜਿਕ ਤੇ ਵਿੱਦਿਅਕ ਖੇਤਰਾਂ ’ਚ ਪਾਏ ਯੋਗਦਾਨ ਸ਼ਲਾਘਾਯੋਗ ਸ਼੍ਰੀ ਸਤਿਗੁਰੂ ਭੂਰੀ ਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਪੇਂਡੂ ਖੇਤਰਾਂ ’ਚ ਕੰਨਿਆਵਾਂ ਨੂੰ ਸਿੱਖਿਅਤ ਕਰਨ ਲਈ 15 ਵਿੱਦਿਅਕ ਅਦਾਰੇ, ਜਿਨ੍ਹਾਂ ’ਚ 5 ਡਿਗਰੀ ਕਾਲਜ, 1 ਬੀਐੱਡ ਕਾਲਜ, 4 ਕਾਲਜੀਏਟ ਸਕੂਲ, 4 ਪਬਲਿਕ ਸਕੂਲ (ਸੀਬੀਐੱਸਈ) ਬੋਰਡ ਤੋਂ ਮਾਨਤਾ ਪ੍ਰਾਪਤ, 1 ਸੀਨੀਅਰ ਸੈਕੰਡਰੀ ਸਕੂਲ ਤੇ 1 ਕਾਲਜ (ਜੋ ਰਾਜ ਸਰਕਾਰ ਨੇ ਪ੍ਰਬੰਧਾਂ ਹੇਠ ਲਿਆ ਹੋਇਆ, ਜਿਸ ਲਈ ਭੂਰੀਵਾਲੇ ਗੁਰਗੱਦੀ ਪਰੰਪਰਾ ਨੇ ਭੂਮੀ ਤੇ ਇਮਾਰਤ ਸਰਕਾਰ ਨੂੰ ਦਾਨ ਵਜੋਂ ਭੇਟ ਕੀਤੀ। ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਨੂੰ ਭਾਰਤ ਸਰਕਾਰ ਤੋਂ ਮਨਜ਼ੂਰੀ ਤੇ ਨਵੋਦਿਆ ਸਕੂਲ ਲਈ 30 ਏਕੜ ਭੂਮੀ ਦਾਨ ਵਜੋਂ ਦਿੱਤੀ। ਇਸ ਤੋਂ ਇਲਾਵਾ ਭੂਰੀਵਾਲੇ ਗੁਰਗੱਦੀ ਪਰੰਪਰਾ ਵੱਲੋਂ ਵੱਖ-ਵੱਖ ਸਮਾਜ ਸੇਵੀ ਕਾਰਜ ਜਿਵੇਂ ਰੋਜ਼ਾਨਾ ਮਰੀਜ਼ਾਂ ਲਈ ਪੀਜੀਆਈ ਚੰਡੀਗੜ੍ਹ ਨੂੰ ਮੁਫਤ ਬੱਸ ਸੇਵਾ, ਰੋਜ਼ਾਨਾ ਪੀਜੀਆਈ ਲੰਗਰ ਸੇਵਾ, ਐਂਬੂਲੈਂਸ ਸੇਵਾ, ਚੈਰੀਟੇਬਲ ਹਸਪਤਾਲ ਟੱਪਰੀਆਂ ਖੁਰਦ ਚ ਮੁਫਤ ਜਾਂਚ ਤੇ ਮੁਫਤ ਦਵਾਈਆਂ, ਹਰ ਸਾਲ ਅੱਖਾਂ ਦੀ ਮੁਫਤ ਜਾਂਚ ਤੇ ਆਪ੍ਰੇਸ਼ਨ ਕੈਂਪ, ਮੁਫਤ ਮੈਗਾ ਕੈਂਸਰ ਜਾਂਚ ਕੈਂਪ, ਹਰ ਸਾਲ ਮੁਫਤ ਮੈਗਾ ਮੈਡੀਕਲ ਕੈਂਪ, ਹਰ ਸਾਲ ਖੂਨਦਾਨ ਕੈਂਪ, ਅੰਗਹੀਣਾਂ ਦੀ ਜਾਂਚ ਤੇ ਸਹਾਇਤਾ ਕੈਂਪ, ਕੋਰੋਨਾ ਮਹਾਮਾਰੀ ਦੌਰਾਨ ਸੁੱਕੇ ਰਾਸ਼ਨ ਦੀ ਸੇਵਾ, ਵਾਤਾਵਰਣ ਦੀ ਸੰਭਾਲ, ਗਊ ਸੇਵਾ ਸੰਭਾਲ, ਬੇਜ਼ੁਬਾਨੇ ਜੰਗਲੀ ਜੀਵਾਂ ਲਈ ਦਾਣਾ ਪਾਣੀ ਦਾ ਪ੍ਰਬੰਧ, ਕੰਨਿਆ ਭਰੂਣ ਹੱਤਿਆ ਤੇ ਨਸ਼ਿਆਂ ਦੀ ਬੁਰਾਈ ਵਿਰੁੱਧ ਲਾਮਬੰਦੀ, ਦੇਸ਼ ਵਿਦੇਸ਼ ਅੰਦਰ ਸਤਿਸੰਗ ਤੇ ਬਾਣੀ ਦੇ ਪ੍ਰਚਾਰ ਤੇ ਪਸਾਰ ਸਹਿਤ ਹੋਰ ਵੀ ਸਮਾਜਿਕ ਸੇਵਾਵਾਂ ਚੱਲ ਰਹੀਆਂ ਹਨ।