‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਿੰਡ ਬਰਨਾਲਾ ਖੁਰਦ ’ਚ ਕੀਤੀ ਇਕੱਤਰਤਾ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪਿੰਡ ਬਰਨਾਲਾ ਖੁਰਦ 'ਚ ਕੀਤੀ ਵਿਸ਼ੇਸ਼ ਮੀਟਿੰਗ
Publish Date: Fri, 02 Oct 2026 03:38 PM (IST)
Updated Date: Fri, 02 Oct 2026 03:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਹੋਂ : ਪੰਜਾਬ ਸਰਕਾਰ ਵੱਲੋਂ ਪੁਲਿਸ ਦੇ ਸਹਿਯੋਗ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਯੁੱਧ ਨਸ਼ਿਆਂ ਵਿਰੁੱਧ ਤਹਿਤ ਬਰਨਾਲਾ ਖੁਰਦ ਵਿਚ ਬਲਾਕ ਕੋਆਰਡੀਨੇਟਰ ਬਲਵਿੰਦਰ ਸਿੰਘ ਅਤੇ ਸ਼ੇਰ ਸਿੰਘ ਦੀ ਅਗਵਾਈ ਵਿਚ ਵਿਸ਼ੇਸ਼ ਮੀਟਿੰਗ ਕੀਤੀ। ਜਿਸ ਦੌਰਾਨ ਸਾਬਕਾ ਸਰਪੰਚ ਯਾਦਵਿੰਦਰ ਸਿੰਘ ਭੱਟੀ, ਨੰਬਰਦਾਰ ਪੰਚ ਜਸਪਾਲ ਸਿੰਘ ਅਤੇ ਸਰਪੰਚ ਦਲਜੀਤ ਕੌਰ, ਪੰਚ ਇਕਬਾਲ ਸਿੰਘ ਭੰਗਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿਛਲੇ ਸਾਢੇ ਚਾਰ ਸਾਲ ਵਿਚ ਲੋਕ ਭਲਾਈ ਦੇ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਦਿਨ ਵੇਲੇ ਮੋਟਰਾਂ ਦੀ ਬਿਜਲੀ ਦਿੱਤੀ ਜਾ ਰਹੀ ਹੈ, ਜੋ ਪਿਛਲੀਆਂ ਸਰਕਾਰਾਂ ਦੇ ਸਮੇਂ ਰਾਤ ਵੇਲੇ ਆਉਂਦੀ ਸੀ। ਉਨ੍ਹਾਂ ਦੱਸਿਆ ਕਿ ਹੁਣ ਮੰਡੀ ਵਿਚ ਆਈ ਫਸਲ ਦੀ ਖਰੀਦ ਨਾਲੋ-ਨਾਲ ਹੋ ਰਹੀ ਹੈ ਤੇ ਕਿਸਾਨਾਂ ਦੇ ਖਾਤੇ ਵਿਚ ਸਿੱਧੇ ਪੈਸੇ 24 ਘੰਟੇ ਦੇ ਵਿਚ ਪਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਬਹੁਤੇ ਘਰਾਂ ਦੇ ਬਿਜਲੀ ਬਿੱਲ ਜੀਰੋ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 15000 ਤੋਂ ਵੱਧ ਗੈਂਗਸਟਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਅਤੇ ਭਾਰਤ ਵਿਚ ਪੰਜਾਬ ਪਹਿਲਾ ਸਰਹੱਦੀ ਇਲਾਕਾ ਹੈ ਜਿੱਥੇ ਐਂਟੀ ਡਰੋਨ ਸਿਸਟਮ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 92,000 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਤੇ ਉਨ੍ਹਾਂ ਵੱਲੋਂ ਨਸ਼ੇ ਦਾ ਜਹਿਰ ਵੇਚ ਕੇ ਜੋ ਬਿਲਡਿੰਗਾਂ ਬਣਾਈਆਂ ਸਨ। ਉਨ੍ਹਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਛੁਡਾਊ ਕੇਂਦਰਾਂ ਦੀ ਗਿਣਤੀ ਚਾਰ ਗੁਣਾ ਵਧਾਈ ਗਈ ਹੈ। ਤਾਂ ਕਿ ਜੋ ਨੌਜਵਾਨ ਨਸ਼ੇ ਦੀ ਦਲਦਲ ਵਿਚ ਫਸ ਚੁੱਕੇ ਹਨ। ਉਨ੍ਹਾਂ ਦਾ ਸਹੀ ਇਲਾਜ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਅਗਰ ਕੋਈ ਨਸ਼ੇ ਦਾ ਕਾਲਾ ਧੰਦਾ ਕਰਦਾ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਰਾਹੋਂ ਦੇ ਐਸਐਚਓ ਹੈਰੀ ਬੋਪਰਾਏ, ਹੈਡ ਕਾਂਸਟੇਬਲ ਹਰਪ੍ਰੀਤ ਸਿੰਘ, ਕਾਂਸਟੇਬਲ ਜਸਪ੍ਰੀਤ ਸਿੰਘ, ਪੰਚਾਇਤ ਸਕੱਤਰ ਜਸਵੰਤ ਸਿੰਘ, ਸਰਪੰਚ ਜਸਵਿੰਦਰ ਕੌਰ, ਬਲਾਕ ਇੰਚਾਰਜ ਰਜਿੰਦਰ ਕੁਮਾਰ ਟੋਨੀ, ਸੁਰਿੰਦਰ ਕੁਮਾਰ ਰਾਹੋਂ ਬਲਾਕ ਇੰਚਾਰਜ, ਭਗਤ ਰਾਮ, ਪ੍ਰਧਾਨ ਸ਼ੇਰ ਸਿੰਘ, ਪੰਚ ਅਮਰੀਕ ਸਿੰਘ, ਪੰਚ ਜਸਪਾਲ ਸਿੰਘ, ਸਾਬਕਾ ਸਰਪੰਚ ਯਾਦਵਿੰਦਰ ਸਿੰਘ ਭੱਟੀ, ਦਲਜੀਤ ਕੌਰ ਪੰਚ, ਜਮੀਲਾ ਪੰਚ, ਸੰਦੀਪ ਸਿੰਘ ਸਾਬਕਾ ਪੰਚ, ਇਕਬਾਲ ਸਿੰਘ ਭੰਗਲ, ਹੁਸਨ ਲਾਲ, ਰਮੇਸ਼ ਲਾਲ, ਗਿਆਨ ਚੰਦ, ਕੁਲਵਿੰਦਰ ਕੌਰ, ਅਮਰੀਕ ਸਿੰਘ ਅਤੇ ਹੋਰ ਹਾਜ਼ਰ ਸਨ।