ਮੱਝ ਵੇਚਕੇ ਘੋੜੀ ਲਈ, ਦੁੱਧ ਪੀਣੋਂ ਗਏ, ਲਿੱਦ ਚੁੱਕਣੀ ਪਈ : ਜਸਵੰਤ ਵਰਿਆਮ ਮੱਝ ਵੇਚਕੇ ਘੋੜੀ ਲਈ, ਦੁੱਧ ਪੀਣੋਂ ਗਏ, ਲਿੱਦ ਚੁੱਕਣੀ ਪਈ-ਜਸਵੰਤ ਵਰਿਆਮ
Publish Date: Mon, 31 Aug 2026 04:54 PM (IST)
Updated Date: Mon, 31 Aug 2026 04:55 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਭਾਜਪਾ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਵਰਿਆਮ ਨੇ ਆਖਿਆ ਕਿ ਸੂਬੇ ਦੀ ਸਰਕਾਰ ਵੱਲੋਂ ਸਤਾ ਵਿਚ ਆਉਣ ਤੋਂ ਪਹਿਲਾ ਪੰਜਾਬ ਵਸਨੀਕਾਂ ਨਾਲ ਵਾਅਦੇ ਕੀਤੇ ਸਨ ਕਿ ਉਹ ਸਤਾ ਵਿਚ ਆਉਣ ਉਪਰੰਤ ਨਸ਼ੇ ਨੂੰ ਜੜੋ ਉਖਾੜ ਕੇ ਰੱਖ ਦੇਣਗੇ, ਕੱਚੇ ਮੁਲਾਜਮਾ ਨੂੰ ਪੱਕਾ ਕਰਨਗੇ, ਮਹਿੰਗਾਈ ਤੇ ਨੱਥ ਪਾਉਣਗੇ, ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨਗੇ, ਮੁਲਾਜਮਾਂ ਦੀਆਂ ਡੀਏ ਸਮੇਤ ਮਹਿੰਗਾਈ ਭੱਤੇ ਦੀਆਂ ਲਟਕਦੀਆਂ ਆ ਰਹੀਆਂ ਸਾਰੀਆ ਮੰਗਾਂ ਨੂੰ ਤੁਰੰਤ ਪੂਰਾ ਕਰਨਗੇ, ਨਿਰਵਿਘਨ ਬਿਜਲੀ ਸਪਲਾਈ ਦੇਣਗੇ, ਦਫਤਰੀ ਭ੍ਰਿਸ਼ਟਾਚਾਰ, ਮੰਤਰੀਆਂ ਵਿਧਾਇਕਾ ਦਾ ਵੀਆਈਪੀ ਕੱਲਚਰ ਨੂੰ ਖਤਮ ਕਰਨਗੇ ਵਰਗੀਆਂ ਅਨੇਕਾਂ ਦਰਪੇਸ਼ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਨਗੇ। ਜਿਸ ਦੇ ਵਿਸ਼ਵਾਸ ਕਰਦਿਆਂ ਪੰਜਾਬ ਦੇ ਭੋਲੇ ਭਾਲੇ ਲੋਕਾਂ ਵੱਲੋਂ ਦੂਜੀਆਂ ਸਿਆਸੀ ਪਾਰਟੀਆਂ ਨੂੰ ਦਰਕਿਨਾਰ ਕਰਕੇ ਆਮ ਆਦਮੀ ਪਾਰਟੀ ਨੂੰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿਤਾ ਕੇ ਸਤਾ ਦਵਾਈ ਸੀ। ਮਗਰ ਹੁਣ ਸੂਬੇ ਦੀ ਸਰਕਾਰ ਦਾ ਕਾਰਜਕਾਲ ਖਤਮ ਹੋਣ ਕਿਨਾਰੇ ਹੈ। ਮਗਰ ਉਪਰੋਕਤ ਮੰਗਾਂ ਹੁਣ ਵੀ ਜਿਊ ਦੀਆਂ ਤਿਊ ਬਰਕਰਾਰ ਹਨ। ਜਿਸ ਤੇ ਲੋਕ ਹੁਣ ਆਪਣੇ ਆਪ ਨੂੰ ਉਸ ਕਹਾਵਤ ਨਾਲ ਜੁੜੇ ਹੋਏ ਸਮਝ ਰਹੇ ਹਨ ਕਿ ਮੱਝ ਵੇਚਕੇ ਘੋੜੀ ਲਈ ਦੁੱਧ ਪੀਣੋ ਗਏ, ਲਿੱਦ ਚੁੱਕਣੀ ਪਈ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਪਿਛਲੀਆਂ ਸਰਕਾਰਾਂ ਦੀ ਤੁਲਨਾ ਵਿਚ ਕੁੱਝ ਨਹੀਂ ਬਦਲਿਆ ਅਤੇ ਜੇਕਰ ਬਦਲਿਆ ਤਾਂ ਸਿਰਫ ਸੜਕਾਂ, ਗਲੀਆਂ, ਮੁਹੱਲਿਆਂ ਅਤੇ ਚੈਨਲਾਂ ਉਪਰ ਫੌਕੀਆਂ ਝੂਠ ਤੁਫਾਨ ਦੀਆਂ ਮਸ਼ਹੂਰੀਆਂ ਦਾ ਦੌਰ ਹੀ ਬਦਲਿਆ ਹੈ। ਜਸਵੰਤ ਵਰਿਆਮ ਨੇ ਦੱਸਿਆ ਕਿ ਅੱਜ ਸਾਰੇ ਵਿਭਾਗਾ ਦੇ ਸਰਕਾਰੀ ਮੁਲਾਜਮ, ਪੈਨਸ਼ਨਰ, ਕੱਚੇ ਮੁਲਾਜਮ, ਪੜੇ ਲਿਖੇ ਬੇਰੁਜਗਾਰ ਨੌਜਵਾਨ ਪਹਿਲੀਆਂ ਸਰਕਾਰਾ ਦੇ ਸਮੇਂ ਵਾਂਗੂ ਹੀ ਆਪਣੀਆਂ ਹੱਕੀ ਮੰਗਾ ਲਈ ਟੈਕੀਆਂ ਤੇ ਚੜਨ, ਸੜਕਾ ਤੇ ਧਰਨੇ ਮੁਜਾਹਰੇ ਕਰਨ ਅਤੇ ਪੁਲਿਸ ਪ੍ਰਸ਼ਾਸਨ ਦੇ ਡੰਡੇ ਖਾਣ ਲਈ ਲਈ ਮਜਬੂਰ ਹਨ। ਸਰਕਾਰੀ ਸਕੂਲ ਅਧਿਆਪਕਾ ਤੋਂ ਸੱਖਣੇ ਹਨ, ਬਿਜਲੀ ਦੀ ਕੱਟ ਅੱਜ ਵੀ ਦਿਨ ਰਾਤ ਲੱਗ ਰਹੇ ਹਨ, ਮਹਿੰਗਾਈ ਸਿੱਖਰਾਂ ਨੂੰ ਛੂਹ ਰਹੀ ਹੈ, ਸ਼ਰੇਆਮ ਗੋਲੀਆਂ ਚੱਲ ਰਹੀਆਂ ਹਨ, ਲੁੱਟਾਂ ਖੋਹਾਂ ਹੋ ਰਹੀਆਂ ਹਨ, ਕਤਲੋਗਾਰਤ ਦੇ ਖੂਨ ਨਾਲ ਪੰਜਾਬ ਲੱਥ ਪੱਥ ਹੋ ਚੁੱਕਿਆ ਹੈ ਅਤੇ ਕਾਨੂੰਨ ਨਾਮ ਦੀ ਕੋਈ ਚੀਜ਼ ਕਿਧਰੇ ਵੀ ਵਿਖਾਈ ਨਹੀਂ ਦੇ ਰਹੀ ਹੈ। ਉਨ੍ਹਾਂ ਆਖਿਆ ਕਿ ਭਾਜਪਾ ਮੱਧ ਵਰਗ, ਗਰੀਬ ਵਰਗ, ਕਿਸਾਨ ਵਰਗ, ਮੁਲਾਜਮ ਵਰਗ, ਪੈਨਸ਼ਨਰਾ ਦੀ ਜਮੀਨੀ ਹਕੀਕਤ ਨੂੰ ਨੇੜੇ ਤੋਂ ਸਮਝਦੀ ਹੈ ਤੇ ਆਉਣ ਵਾਲਾ ਸਮ੍ਹਾਂ ਪੰਜਾਬ ਦੀ ਸਿਆਸਤ ਵੱਡਾ ਬਦਲਾਅ ਲਿਆਵੇਗਾ ਅਤੇ ਭਾਜਪਾ ਪਾਰਟੀ ਲੋਕਾਂ ਦੇ ਮੁਦਿਆਂ ਨੂੰ ਲੈ ਕੇ ਪਿੰਡ ਪਿੰਡ ਤੇ ਘਰ ਘਰ ਤੱਕ ਆਪਣੀ ਅਵਾਜ਼ ਪਹੁੰਚਾਵੇਗੀ। ਜਿਸ ਤੇ ਹੁਣ ਸੂਬੇ ਦੀ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਅੱਕੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸੂਬੇ ਦੀ ਆਪ ਸਰਕਾਰ ਦਾ ਬਿਸਤਰਾ ਗੋਲ ਕਰਕੇ ਭਾਜਪਾ ਦੀ ਸਰਕਾਰ ਬਣਾਉਣ ਦੇ ਰੋਹ ਵਿਚ ਹੈ।