- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਲਟੀਐੱਸਯੂ ਵਿਖ਼ੇ ਸਨੈਪ ਅਤੇ ਸਪ੍ਰਿੰਟ ਫਲੈਗ ਬਾਊਲ ਇੰਟਰ ਕਲੱਬ ਫਲੈਗ ਫੁੱਟਬਾਲ ਚੈਂਪੀਅਨਸ਼ਿਪ ਸ਼ੁਰੂ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਵਿਖ਼ੇ 4 ਦਿਨਾਂ ਸਨੈਪ ਅਤੇ ਸਪ੍ਰਿੰਟ ਫਲੈਗ ਬਾਊਲ ਇੰਟਰ ਕਲੱਬ ਫਲੈਗ ਫੁੱਟਬਾਲ ਚੈਂਪੀਅਨਸ਼ਿਪ 2026 ਦੀ ਮੇਜ਼ਬਾਨੀ ਕਰ ਰਹੀ ਹੈ। ਇਸ ਚੈਂਪੀਅਨਸ਼ਿਪ ਨੇ ਭਾਰਤ ਭਰ ਦੇ ਵੱਖ-ਵੱਖ ਰਾਜਾਂ ਤੋਂ 34 ਟੀਮਾਂ ਨੂੰ ਇਕੱਠਾ ਕੀਤਾ ਹੈ। ਜਿਸ ਵਿਚ ਪੁਰਸ਼ ਵਰਗ ਵਿਚ 20 ਟੀਮਾਂ ਅਤੇ ਮਹਿਲਾ ਵਰਗ ਵਿੱਚ 14 ਟੀਮਾਂ ਸ਼ਾਮਲ ਹਨ। ਇਹ ਚੈਂਪੀਅਨਸ਼ਿਪ ਐਨਐੱਸ ਰਿਆਤ ਚਾਂਸਲਰ ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਦੀ ਅਗਵਾਈ ਹੇਠ ਪ੍ਰੋ. (ਡਾ.) ਮਹੇਸ਼ ਜੇਤਲੀ ਡੀਨ ਸਰੀਰਕ ਸਿੱਖਿਆ ਅਤੇ ਡਾਇਰੈਕਟਰ ਯੂਨੀਵਰਸਿਟੀ ਸਪੋਰਟਸ ਦੇ ਸਹਿਯੋਗ ਨਾਲ ਆਯੋਜਿਤ ਕੀਤੀ।।ਚੈਂਪੀਅਨਸ਼ਿਪ ਦਾ ਉਦਘਾਟਨ ਮੁੱਖ ਮਹਿਮਾਨ ਪ੍ਰੋ. ਬੀਐੱਸ ਸਤਿਆਲ ਪ੍ਰੋ. ਵਾਈਸ ਚਾਂਸਲਰ ਦੁਆਰਾ ਕੀਤਾ ਗਿਆ। ਉਦਘਾਟਨ ਸਮਾਰੋਹ ਵਿਚ ਕਈ ਵਿਸ਼ੇਸ਼ ਮਹਿਮਾਨਾਂ ਨੇ ਸ਼ਿਰਕਤ ਕੀਤੀ। ਜਿਨ੍ਹਾਂ ਵਿਚ ਵਿਨਾਇਕ ਗੁਪਤਾ ਸੀਏ ਮੋਹਾਲੀ-ਚੰਡੀਗੜ੍ਹ, ਵਿਮਲ ਮਨਹੋਤਰਾ ਸੀਈਓ, ਡਾ. ਆਸ਼ੂਤੋਸ਼ ਸ਼ਰਮਾ ਡੀਨ ਅਤੇ ਦੀਪੇਸ਼ ਸੋਲੰਕੀ ਸੀਈਓ ਏਐੱਫਐੱਫਆਈ ਮਹਿਮਾਨਾਂ ਵਜੋਂ ਮੌਜੂਦ ਸਨ। ਇਸ ਸਮਾਗਮ ਵਿਚ ਲੋਕੇਂਦਰ ਸਿੰਘ ਸਕੱਤਰ, ਬਲਪ੍ਰੀਤ ਸਿੰਘ ਸਕੱਤਰ ਅਮੇਰੀਕਨ ਫੁੱਟਬਾਲ ਐਸੋਸੀਏਸ਼ਨ ਚੰਡੀਗੜ੍ਹ, ਸੁਖਜਿੰਦਰ ਸਿੰਘ ਮੈਂਬਰ ਅਤੇ ਹਿਮਾਂਸ਼ੂ ਤਕਨੀਕੀ ਨਿਰਦੇਸ਼ਕ ਨੇ ਵੀ ਸ਼ਿਰਕਤ ਕੀਤੀ। ਪ੍ਰੋ. ਬੀਐੱਸ ਸਤਿਆਲ ਪ੍ਰੋ ਵਾਈਸ ਚਾਂਸਲਰ ਨੇ ਸਾਰੇ ਖਿਡਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਾਰੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।