ਐੱਸਆਈਆਰ-2026 ਦਾ ਕੰਮ ਸਫਲਤਾ ਪੂਰਵਕ ਮੁਕੰਮਲ ਐਸਆਈਆਰ-2026 ਦਾ ਕੰਮ ਸਫਲਤਾ ਪੂਰਵਕ ਮੁਕੰਮਲ-ਡਿਪਟੀ ਕਮਿਸ਼ਨਰ
Publish Date: Mon, 12 Oct 2026 04:48 PM (IST)
Updated Date: Tue, 13 Oct 2026 04:03 AM (IST)
ਡੀਸੀ ਨੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 12.10.2026 ਸਮੇਂ ਰਾਜਨੀਤਕ ਪਾਰਟੀਆਂ ਦੇ ਨੁਮਾਇਦਿਆਂ ਨਾਲ ਕੀਤੀ ਮੀਟਿੰਗ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜ਼ਿਲ੍ਹੇ ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸਆਈਆਰ) ਦੇ ਸ਼ੈਡਿਊਲ ਅਨੁਸਾਰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਮਿਤੀ 13.08.2026 ਨੂੰ ਕੀਤੀ ਗਈ ਸੀ ਅਤੇ ਮਿਤੀ 13.08.2026 ਤੋਂ 12.09.2026 ਤੱਕ ਦਾਅਵੇ ਅਤੇ ਇਤਰਾਜ ਪ੍ਰਾਪਤ ਕੀਤੇ ਗਏ ਤੇ ਪ੍ਰਾਪਤ ਕੀਤੇ ਗਏ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ ਸੰਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਵੱਲੋਂ ਮਿਤੀ 8.10.2026 ਤੱਕ ਕੀਤਾ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਮਿਤੀ 12.10.2026 ਨੂੰ ਕੀਤੀ ਗਈ। ਇਸ ਨਾਲ ਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸਆਈਆਰ) ਦੇ ਸ਼ੈਡਿਊਲ ਅਨੁਸਾਰ ਐਸਆਈਆਰ-2026 ਦਾ ਕੰਮ ਮੁਕੰਮਲ ਹੋ ਗਿਆ ਹੈ। ਇਹ ਜਾਣਕਾਰੀ ਗੁਲਪ੍ਰੀਤ ਸਿੰਘ ਔਲਖ ਆਈਏਐਸ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਸਾਂਝਾ ਕੀਤਾ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਸ਼ੇਸ਼ ਗਹਿਰੀ ਸੁਧਾਈ (ਐਸਆਈਆਰ) ਦੇ ਸ਼ਡਿਊਲ ਅਨੁਸਾਰ ਬੀਐਲਓਜ਼ ਵੱਲੋਂ ਮਿਤੀ 25 ਜੂਨ 2026 ਤੋਂ 03 ਅਗਸਤ 2026 ਤੱਕ ਘਰ-ਘਰ ਦੌਰਾ ਕੀਤਾ ਅਤੇ ਕੁੱਲ 482925 ਵੋਟਰ ਨੂੰ ਇਨੂਮੀਰੇਸ਼ਨ ਫਾਰਮ (ਈਐਫ) ਫਾਰਮ ਵੰਡੇ ਗਏ ਅਤੇ ਲਗਭਗ 36223 ਵੋਟਰ ਤੋਂ ਈਐਫ ਫਾਰਮ ਵਾਪਸ ਪ੍ਰਾਪਤ ਨਹੀਂ ਹੋਏ ਅਤੇ ਜਿਸ ਕਾਰਨ ਤੋਂ ਉਨ੍ਹਾਂ ਦਾ ਨਾਮ ਮੁੱਢਲੀ ਪ੍ਰਕਾਸ਼ਨਾ ਵਾਲੀ ਵੋਟਰ ਸੂਚੀ ਵਿਚ ਸ਼ਾਮਿਲ ਨਹੀਂ ਹੋ ਸਕਿਆ। ਡਰਾਫਟ ਵੋਟਰ ਸੂਚੀ ਵਿਚ ਕੁੱਲ 446702 ਵੋਟਰ ਸਨ, ਜਿਨ੍ਹਾਂ ਵਿਚ 19381 ਵੋਟਰ ਅਜਿਹੇ ਸਨ। ਜਿਨ੍ਹਾਂ ਦਾ ਨਾਮ ਵੋਟਰ ਸੂਚੀ 2003 ਵਿਚ ਮੌਜੂਦ ਨਹੀਂ ਸੀ ਅਤੇ 53853 ਅਜਿਹੇ ਵੋਟਰ ਸਨ ਜਿਨ੍ਹਾਂ ਦਾ ਨਾਮ ਵੋਟਰ ਸੂਚੀ 2003 ਅਨੁਸਾਰ ਮਿਸ ਮੈਚ /ਮੇਲ ਨਾ ਹੋਣ ਕਾਰਨ ਲੌਜੀਕਲ ਡਿਸਕਰੀਪੈਨਸੀ ਵਿਚ ਸਨ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਜ਼ਿਲ੍ਹੇ ਵੱਲੋਂ ਕੁੱਲ 73234 ਨੋਟਿਸ ਜਾਰੀ ਕੀਤੇ ਗਏ ਜਿਨ੍ਹਾਂ ਵਿਚੋਂ 1268 ਵੋਟਰ ਅਯੋਗ ਪਾਏ ਗਏ। ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਦੱਸਿਆ ਗਿਆ ਐੱਸਆਈਆਰ ਦੌਰਾਨ 15241 ਵੋਟਰ ਨਵੇ ਰਜਿਸਟਰ ਹੋਏ ਅਤੇ ਕੁੱਲ 1956 ਵੋਟਾਂ ਕੱਟੀਆ ਗਈਆਂ। ਵੋਟਰ ਸੂਚੀ ਦੀ ਪ੍ਰਕਾਸ਼ਨਾ ਮਿਤੀ 12.10.2026 ਨੂੰ ਵਿਧਾਨ ਸਭਾ ਚੋਣ ਹਲਕਾ 046-ਬੰਗਾ ਵਿਚ 150670 ਵੋਟਰ ਹਨ, ਵਿਧਾਨ ਸਭਾ ਚੋਣ ਹਲਕਾ 047-ਨਵਾਂਸ਼ਹਿਰ ਵਿਚ ਕੁੱਲ 160578 ਵੋਟਰ ਹਨ ਅਤੇ ਵਿਧਾਨ ਸਭਾ ਚੋਣ ਹਲਕਾ 048-ਬਲਾਚੌਰ ਵਿਚ ਕੁੱਲ 148739 ਵੋਟਰ ਹਨ, ਇਸ ਸਮੇਂ ਜਿਲ੍ਹੇ ਵਿਚ ਕੁੱਲ 459987 ਵੋਟਰ ਹਨ। ਜ਼ਿਲ੍ਹਾ ਚੋਣ ਅਫਸ਼ਰ ਵੱਲੋਂ ਸਾਰੀਆ ਰਾਜਨੀਤਿਕ ਪਾਰਟੀਆਂ ਦੇ ਨੁਮਾਇਦਿਆਂ ਨੂੰ ਅਤੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਦੇ ਵੋਟਰ ਨੂੰ ਬੜੀ ਖੁਸ਼ੀ ਨਾਲ ਦੱਸਿਆ ਜਾ ਰਿਹਾ ਹੈ, ਕਿ ਵਿਸ਼ੇਸ਼ ਗਹਿਰੀ ਸੁਧਾਈ ਦਾ ਕੰਮ ਪੂਰੀ ਤਰ੍ਹਾਂ ਨਾਲ ਮੁਕੰਮਲ ਹੋ ਗਿਆ ਹੈ। ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਵਿਚ ਆਮ ਆਦਮੀ ਪਾਰਟੀ ਤੋਂ ਗਗਨ ਅਗਨੀਹੋਤਰੀ, ਭਾਰਤੀ ਜਨਤਾ ਪਾਰਟੀ ਤੋਂ ਨਿਰਮਲ ਰਾਜਪੂਤ, ਗੁਰਜੀਤ ਸਿੰਘ ਅਤੇ ਕੁਲਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਤੋਂ ਰਿਟਾ. ਡੀਈਓ ਦਿਨੇਸ਼ ਕੁਮਾਰ ਅਤੇ ਨਰਿੰਦਰ ਸਿੰਘ, ਕਾਂਗਰਸ ਪਾਰਟੀ ਤੋਂ ਰਜਿੰਦਰ ਸਿੰਘ, ਰਮਨ ਕੁਮਾਰ ਅਤੇ ਸੁਭਾਸ਼ ਚੰਦਰ ਅਤੇ ਬਹੁਜਨ ਸਮਾਜ ਪਾਰਟੀ ਤੋਂ ਗੁਰਮੁੱਖ ਸਿੰਘ ਤੋਂ ਇਲਾਵਾ ਚੋਣ ਤਹਿਸੀਲਦਾਰ ਅਮਨਦੀਪ ਸਿੰਘ ਹਾਜਰ ਸਨ।