ਸਿਲਵਰ ਮੈਡਲ ਜੇਤੂ ਪਹਿਲਵਾਨ ਸਰਗੁਣ ਕੌਰ ਢਾਹਾਂ ਦਾ ਕੀਤਾ ਸ਼ਾਨਦਾਰ ਸਵਾਗਤ ਸਿਲਵਰ ਮੈਡਲ ਜੇਤੂ ਪਹਿਲਵਾਨ ਸਰਗੁਣ ਕੌਰ ਢਾਹਾਂ ਦਾ ਕੀਤਾ ਸ਼ਾਨਦਾਰ ਸਵਾਗਤ
Publish Date: Thu, 24 Sep 2026 04:52 PM (IST)
Updated Date: Thu, 24 Sep 2026 04:54 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਸਿੱਖਿਆ ਤੇ ਖੇਡਾਂ ਦੇ ਖੇਤਰ ਵਿਚ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲੀ ਵਿੱਦਿਅਕ ਸੰਸਥਾ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀ ਹੋਣਹਾਰ ਵਿਦਿਆਰਥਣ ਅਤੇ ਪੰਜਾਬ ਪੱਧਰ ’ਤੇ ਸਿਲਵਰ ਮੈਡਲ ਜੇਤੂ ਪਹਿਲਵਾਨ ਸਰਗੁਣ ਕੌਰ ਢਾਹਾਂ ਦਾ ਸਕੂਲ ਪਹੁੰਚਣ ਤੇ ਬਹੁਤ ਹੀ ਧੂਮਧਾਮ ਨਾਲ ਸਵਾਗਤ ਕੀਤਾ। ਬੀਤੇ ਦਿਨੀਂ ਜ਼ਿਲ੍ਹਾ ਫਾਜ਼ਿਲਕਾ ਵਿਖੇ ਕਰਵਾਈਆਂ 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੀ ਸਟੇਟ ਪੱਧਰੀ ਕੁਸ਼ਤੀ ਮੁਕਾਬਲਿਆਂ ਦੀ ਸਿਲਵਰ ਮੈਡਲ ਜੇਤੂ ਪਹਿਲਵਾਨ ਸਰਗੁਣ ਕੌਰ ਸਕੂਲ ਪਹੁੰਚੀ ਤਾਂ ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਦਾ ਫੁੱਲਾਂ ਦੀ ਵਰਖਾ ਕਰ ਕੇ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਵਿਦਿਆਰਥਣ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ। ਜਿੱਥੇ ਮੈਡਲ ਜੇਤੂ ਖਿਡਾਰਨ ਨੂੰ ਹਾਰ ਪਾ ਕੇ ਅਤੇ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ। ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਇਸ ਮੌਕੇ ਵਿਸ਼ੇਸ਼ ਤੌਰ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਢਾਹਾਂ ਦੀ ਸਰਗੁਣ ਕੌਰ ਢਾਹਾਂ ਪੁੱਤਰੀ ਬਲਜੀਤ ਸਿੰਘ ਅਤੇ ਡਾ. ਰਮਨਦੀਪ ਕੌਰ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਅੰਡਰ-14 ਸਾਲ ਉਮਰ ਵਰਗ ਦੇ 54 ਕਿਲੋ ਭਾਰ ਵਰਗ ਵਿਚ ਸੂਬਾ ਪੱਧਰ ’ਤੇ ਸਿਲਵਰ ਮੈਡਲ ਹਾਸਲ ਕਰ ਕੇ ਆਪਣੇ ਮਾਪਿਆਂ, ਸਕੂਲ ਅਤੇ ਜ਼ਿਲ੍ਹੇ ਦਾ ਨਾਮ ਪੂਰੇ ਸੂਬੇ ਵਿੱਚ ਚਮਕਾਇਆ ਹੈ। ਉਨ੍ਹਾਂ ਕਿਹਾ ਕਿ ਸਰਗੁਣ ਕੌਰ ਦੀ ਇਹ ਕਾਮਯਾਬੀ ਬਾਕੀ ਵਿਦਿਆਰਥੀਆਂ ਖਾਸ ਕਰ ਕੇ ਧੀਆਂ ਲਈ ਖੇਡਾਂ ਵਿਚ ਅੱਗੇ ਵਧਣ ਵਾਸਤੇ ਪ੍ਰੇਰਨਾ ਦਾ ਵੱਡਾ ਸਰੋਤ ਬਣੇਗੀ। ਟਰੱਸਟ ਦੇ ਪ੍ਰਧਾਨ ਅਤੇ ਹੋਰਨਾਂ ਅਹੁਦੇਦਾਰਾਂ ਨੇ ਆਸ ਪ੍ਰਗਟਾਈ ਕਿ ਇਹ ਹੋਣਹਾਰ ਖਿਡਾਰਨ ਆਉਣ ਵਾਲੇ ਸਮੇਂ ਵਿਚ ਰਾਸ਼ਟਰੀ ਪੱਧਰ ਦੇ ਕੁਸ਼ਤੀ ਮੁਕਾਬਲਿਆਂ ਵਿਚ ਵੀ ਪੰਜਾਬ ਦਾ ਨਾਮ ਉੱਚਾ ਕਰੇਗੀ। ਇਸ ਮੌਕੇ ਸਰਗੁਣ ਕੌਰ ਦੀ ਸਾਰੇ ਸਾਲ ਦੀ ਸਕੂਲ ਫੀਸ ਮਾਫ ਕਰਨ ਦੇ ਨਾਲ ਖੇਡ ਸਹੂਲਤਾਂ ਲਈ ਹੋਰ ਮਦਦ ਕਰਨ ਦਾ ਐਲਾਨ ਵੀ ਕੀਤਾ। ਇਸ ਖੁਸ਼ੀ ਭਰੇ ਮਾਹੌਲ ਵਿਚ ਸਕੂਲ ਦੇ ਪ੍ਰਿੰਸੀਪਲ ਵਨੀਤਾ ਚੋਟ ਨੇ ਵੀ ਜੇਤੂ ਖਿਡਾਰਨ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਰਗੁਣ ਕੌਰ ਦੀ ਇਹ ਸ਼ਾਨਦਾਰ ਪ੍ਰਾਪਤੀ ਸਕੂਲ ਅਤੇ ਜ਼ਿਲ੍ਹੇ ਲਈ ਬੇਹੱਦ ਮਾਣ ਵਾਲੀ ਗੱਲ ਹਨ। ਇਸ ਸ਼ਾਨਦਾਰ ਸਵਾਗਤ ਅਤੇ ਸਨਮਾਨ ਸਮਾਰੋਹ ਦੌਰਾਨ ਜਗਜੀਤ ਸਿੰਘ ਸੋਢੀ ਮੀਤ ਸਕੱਤਰ, ਦਵਿੰਦਰ ਸਿੰਘ ਢਿੱਲੋਂ ਟਰੱਸਟ ਮੈਂਬਰ, ਭਾਈ ਜੋਗਾ ਸਿੰਘ, ਰਮਨ ਕੁਮਾਰ ਵਾਈਸ ਪ੍ਰਿੰਸੀਪਲ, ਜਸਵੀਰ ਕੌਰ, ਕੋਮਲ ਅਤੇ ਕੁਲਜੀਤ ਸਿੰਘ (ਸਾਰੇ ਖੇਡ ਅਧਿਆਪਕ), ਸਮੂਹ ਸਕੂਲ ਸਟਾਫ ਅਤੇ ਸਕੂਲ ਵਿਦਿਆਰਥੀ ਹਾਜ਼ਰ ਸਨ।