
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਿੱਖ ਸਿੱਖਲੀਗਰ ਸਭਾ ਨੇ ਕਰਵਾਇਆ ਆਮ ਇਜਲਾਸ

ਬਲਵਿੰਦਰ ਸਿੰਘ, ਪੰਜਾਬੀ ਜਾਗਰਣ, ਰਾਹੋਂ : ਧੰਨ ਧੰਨ ਬਾਬਾ ਲਾਲ ਸਿੰਘ, ਬਾਬਾ ਮਨੀ ਸਿੰਘ ਅਮਰ ਸ਼ਹੀਦਾਂ ਦੀ ਵੰਸ਼ ਵਿਚੋਂ ਸਿੱਖ ਸਿੱਖਲੀਗਰ ਸੰਤ ਬਾਬਾ ਦੀਸੂ ਸਿੰਘ ਦੀ ਸਭਾ ਪੰਜਾਬ ਦਾ ਆਮ ਇਜਲਾਸ ਪੰਜਾਬ ਦੇ ਪ੍ਰਧਾਨ ਗੁਰਦੇਵ ਸਿੰਘ ਰਾਜਪੂਤ ਸੇਵਾਮੁਕਤ ਲਾਈਨਮੈਨ ਦੀ ਪ੍ਰਧਾਨਗੀ ਹੇਠ ਹੋਇਆ। ਇਜਲਾਸ ਦੌਰਾਨ ਪੂਰੇ ਪੰਜਾਬ ਵਿਚੋਂ ਸਿੱਖਲੀਗਰ ਭਾਈਚਾਰੇ ਨਾਲ ਸਬੰਧਿਤ ਅਹੁਦੇਦਾਰ ਸ਼ਾਮਲ ਹੋਏ। ਇਸ ਇਜਲਾਸ ’ਚ ਸਰਬਸੰਮਤੀ ਨਾਲ ਪੰਜਾਬ ਦੇ ਪ੍ਰਧਾਨ ਗੁਰਦੇਵ ਸਿੰਘ ਡਾਂਗ ਚੁਣੇ ਗਏ ਹੋਰ ਅਹੁਦੇਦਾਰ ’ਚ ਚੇਅਰਮੈਨ ਬਲਵੀਰ ਸਿੰਘ ਸਾਹਨੇਵਾਲ ਯੂਥ ਵਿੰਗ ਪ੍ਰਧਾਨ, ਜੋਗਾ ਸਿੰਘ ਮੀਤ ਪ੍ਰਧਾਨ, ਅਵਤਾਰ ਸਿੰਘ ਟਿੰਕਾ ਸਾਹਨੇਵਾਲ ਮੀਤ ਪ੍ਰਧਾਨ, ਹਰਜਿੰਦਰ ਸਿੰਘ ਖਰੜ ਮੀਤ ਪ੍ਰਧਾਨ, ਜੱਸੀ ਸਿੰਘ ਮੁਬਾਰਕਪੁਰ, ਭਿੰਦਾ ਸਿੰਘ ਪਾਇਲ ਖਜ਼ਾਨਚੀ, ਜਸਵੀਰ ਸਿੰਘ ਜੱਸੀ ਚਾਹਲਾਂ ਜਨਰਲ ਸਕੱਤਰ, ਪਵਨ ਸਿੰਘ ਖੰਨਾ ਮੀਤ ਸਕੱਤਰ, ਮੇਹਰ ਸਿੰਘ ਤੰਦੀਆਂ ਪ੍ਰਚਾਰ ਸਕੱਤਰ, ਬਹਾਦਰ ਸਿੰਘ ਰਾਹੋਂ, ਹਲਕਾ ਰਾਮਪੁਰ ਫੂਲ ਦੇ ਪ੍ਰਧਾਨ ਬੀਕੀ ਸਿੰਘ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਹਰਦੀਪ ਸਿੰਘ ਜਲੰਧਰ, ਨਵਾਂਸ਼ਹਿਰ ਦੇ ਪ੍ਰਧਾਨ ਦਿਲਾਵਰ ਸਿੰਘ ਬੈਂਸਾਂ, ਸਕੱਤਰ ਗੁਰਮੀਤ ਸਿੰਘ ਮੋਹਾਲੀ, ਲੁਧਿਆਣਾ ਦੇ ਮੀਤ ਪ੍ਰਧਾਨ ਚਮਨ ਸਿੰਘ, ਨਵਾਂਸ਼ਹਿਰ ਦੇ ਮੀਤ ਪ੍ਰਧਾਨ ਗੁਰਮੁਖ ਸਿੰਘ ਰਾਹੋ ਅਤੇ ਮੈਂਬਰਾਨ ਰਾਜੂ ਸਿੰਘ, ਬਿੱਟੂ ਸਿੰਘ, ਛਿੰਦਾ ਸਿੰਘ, ਮੇਵਾ ਸਿੰਘ, ਬੀਕੇ ਸਿੰਘ, ਬਲਦੇਵ ਸਿੰਘ ਸਰਬ ਸੰਮਤੀ ਨਾਲ ਚੁਣੇ ਗਏ। ਸਾਰੇ ਚੁਣੇ ਗਏ ਅਹੁਦੇਦਾਰਾਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਦੀਪ ਸਿੰਘ ਸਿੱਖ ਸਿਗਲੀਗਰ ਸਭਾ ਦੇ ਪ੍ਰਧਾਨ ਗੁਰਦੇਵ ਸਿੰਘ ਡਾਂਗ, ਬਲਦੇਵ ਸਿੰਘ, ਹਜ਼ੂਰੀ ਰਾਗੀ ਭਾਈ ਜੋਗਿੰਦਰ ਸਿੰਘ, ਪੀਤ ਸਿੰਘ, ਬਹਾਦਰ ਸਿੰਘ ਤੇ ਹੋਰ ਸਿਗਲੀਗਰ ਭਾਈਚਾਰੇ ਦੀਆਂ ਸੰਗਤਾਂ ਮੌਜੂਦ ਸਨ। ਸੰਗਤਾਂ ਵਾਸਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।