ਸ਼੍ਰੀ ਵਿਸ਼ਵਕਰਮਾ ਜੀ ਦਾ ਜਨਮ ਦਿਵਸ ਮਨਾਇਆ
ਸ਼੍ਰੀ ਵਿਸ਼ਵਕਰਮਾ ਜੀ ਦਾ ਜਨਮ ਦਿਵਸ ਮਨਾਇਆ
Publish Date: Tue, 17 Feb 2026 05:57 PM (IST)
Updated Date: Wed, 18 Feb 2026 04:09 AM (IST)
ਗਿਆਨ ਵਿਗਿਆਨ ਅਤੇ ਸ਼ਿਲਪ ਕਲਾ ਦੇ ਜਨਮ ਦਾਤਾ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦਾ 21ਵਾਂ ਮੂਰਤੀ ਸਥਾਪਨਾ ਅਤੇ ਜਨਮ ਦਿਵਸ ਸ਼੍ਰੀ ਵਿਸ਼ਵਕਰਮਾ ਮੰਦਿਰ ਨਵਾਂ ਸ਼ਹਿਰ ਰੋਡ ਬੰਗਾ ਵਿਖ਼ੇ ਬੜੀ ਧੂਮਧਾਮ ਨਾਲ ਮਨਾਇਆ। ਪਾਠ ਦਾ ਭੋਗ ਉਪਰੰਤ ਝੰਡੇ ਦੀ ਰਸਮ ਕੀਤੀ ਅਤੇ ਧਾਰਮਿਕ ਸਟੇਜ ਲਗਾਈ। ਜਿਸ ਵਿਚ ਭਗਤ ਪ੍ਰਕਾਸ਼ ਪ੍ਰੇਮੀ ਭਵਾਨੀਪੁਰ ਵਾਲੇ ਅਤੇ ਗੋਲਡ ਮੈਡਲਿਸਟ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਤੇ ਹਰਮੀਤ ਕੌਰ ਅਤੇ ਬੇਬੀ ਗਾਇਕਾ ਏ ਕੌਰ ਵੱਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਚਾਹ-ਪਕੌੜੇ ਅਤੇ ਬਾਬਾ ਜੀ ਦੇ ਲੰਗਰ ਅਟੁੱਟ ਵਰਤਾਏ ਗਏ। ਇਸ ਮੌਕੇ ਰਜੇਸ਼ ਕਲਸੀ, ਲਹੌਰੀ ਰਾਮ, ਰਾਜ ਕੁਮਾਰ, ਬਿੱਟਾ ਪਨੋਸਰ, ਪੰਮਾ ਸਿਆਣ, ਜਸਪਾਲ ਸਿੰਘ ਪਨੋਸਰ, ਰਣਵੀਰ ਬੇਰਾਜ ਚੱਕ ਰਾਮੂੰ, ਰਜਨੀ ਬਾਲਾ, ਮਨਮੀਤ ਕੌਰ ਆਦਿ ਹਾਜ਼ਰ ਸਨ।