- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਸਨਾਤਨ ਧਰਮ ਰਾਮ ਲੀਲਾ ਕਮੇਟੀ ਬੰਗਾ ਧੂਮਧਾਮ ਨਾਲ ਮਨਾਏਗੀ ਦਸ਼ਹਿਰਾ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਸ਼੍ਰੀ ਸਨਾਤਨ ਧਰਮ ਰਾਮ ਲੀਲਾ ਕਮੇਟੀ ਬੰਗਾ ਦੇ ਸਮੂਹ ਮੈਂਬਰਾਂ ਵੱਲੋਂ ਕਮੇਟੀ ਪ੍ਰਧਾਨ ਬਾਬਾ ਦਵਿੰਦਰ ਕੌੜਾ ਦੀ ਯੋਗ ਅਗਵਾਈ ਵਿਚ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਮਨਾਉਣ ਲਈ ਜਿੱਥੇ ਜ਼ੋਰਾਂ ਨਾਲ ਤਿਆਰੀਆਂ ਕੀਤੀਆ ਜਾ ਰਹੀਆਂ ਹਨ, ਉੱਥੇ ਹੀ ਇਸ ਦੀ ਪਹਿਲੀ ਕੜੀ ਦੀ ਸ਼ੁਰੂਆਤ ਦਸਹਿਰੇ ਦੀ ਝੰਡੀ ਲਾਉਣ ਦੀ ਰਸਮ ਨਾਲ ਕੀਤੀ। ਸਮਾਗਮ ਦੀ ਸ਼ੁਰੂਆਤ ਸਮੂਹ ਕਮੇਟੀ ਮੈਂਬਰਾਂ ਤੇ ਹੋਰ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿਚ ਪੂਜਾ ਅਰਚਨਾ ਕਰਨ ਮਗਰੋਂ ਪਾਠਸ਼ਾਲਾ ਮੰਦਰ ਤੋਂ ਵਾਜੇ ਨਾਲ ਝੰਡਾ ਯਾਤਰਾ ਕੱਢੀ ਗਈ। ਜੋ ਬੰਗਾ ਦੇ ਵੱਖ-ਵੱਖ ਬਜ਼ਾਰਾਂ ਵਿਚੋਂ ਹੁੰਦੀ ਹੋਈ ਦੁਸਹਿਰਾ ਮੈਦਾਨ ਵਿਚ ਸਮਾਪਤ ਹੋਈ। ਪੰਡਿਤ ਪ੍ਰਦੀਪ ਸ਼ਰਮਾ ਵੱਲੋਂ ਪੂਜਾ ਅਰਚਨਾ ਕਰਨ ਮਗਰੋਂ ਸਮੂਹ ਮੈਬਰਾਂ ਤੇ ਅਹੁਦੇਦਾਰਾਂ ਵੱਲੋਂ ਝੰਡੀ ਚੜ੍ਹਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਸੰਜੀਵ ਭਾਰਦਵਾਜ, ਡਾ. ਨਰੇਸ਼ ਰਾਵਲ, ਡਾ. ਧਰਮਪਾਲ ਰਿਟਾ. ਆਈਏਐਸ, ਵਰਿੰਦਰ ਵਰਮਾ, ਬਿਕਰਮ ਕੁਮਾਰ, ਐਮਸੀ ਜਸਵਿੰਦਰ ਸਿੰਘ ਮਾਨ, ਐਮਸੀ ਹੇਮੰਤ ਤੇਜਪਾਲ, ਸਾਬਕਾ ਐਮਸੀ ਜੀਤ ਸਿੰਘ ਭਾਟੀਆ, ਵਰਿੰਦਰ ਸ਼ਰਮਾ, ਜੀਵਨ ਗੋਗਨਾ, ਕੁਲਭੂਸ਼ਨ ਪ੍ਰਭਾਕਰ, ਸੁਭਾਸ਼ ਸ਼ਰਮਾ, ਰਾਕੇਸ਼ ਗੋਗਨਾ, ਪਵਨ ਗੌਤਮ, ਰਾਜ ਮਜਾਰੀ, ਰਾਕੇਸ਼ ਅਗਰਵਾਲ, ਸੁਨੀਲ ਦੱਤ ਗੋਗੀ, ਵਿੱਕੀ ਖੋਸਲਾ, ਰਜਿੰਦਰ ਅਗਰਵਾਲ, ਨਰਿੰਦਰ ਕੁਮਾਰ ਲਾਡੀ, ਨੰਬਰਦਾਰ ਰਵੀ ਘਈ, ਪਵਨ ਕੁਮਾਰ ਬੱਗਾ, ਸ਼ਾਮ ਲਾਲ ਮੋਰਿਆ, ਅਜੈ ਸ਼ਾਰਦਾ, ਕ੍ਰਿਸ਼ਨ ਕੁਮਾਰ ਤੇ ਹੋਰ ਸ਼ਹਿਰ ਵਾਸੀ ਹਾਜ਼ਰ ਸਨ।