ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਧੂਮਧਾਮ ਨਾਲ ਮਨਾਈ ਰਾਹੋਂ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਧੂਮਧਾਮ ਨਾਲ ਮਨਾਈ
Publish Date: Sat, 05 Sep 2026 05:31 PM (IST)
Updated Date: Sat, 05 Sep 2026 05:34 PM (IST)
- 25ਵਾਂ ਵਿਸ਼ਾਲ ਭਗਵਤੀ ਜਗਰਾਤਾ ਕਰਵਾਇਆ ਗੌਰਵ ਗਾਬਾ, ਪੰਜਾਬੀ ਜਾਗਰਣ ਰਾਹੋਂ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਮਾਇਆ ਜੀ ਅਸੀਂ ਬੱਚੇ ਤੇਰੇ ਕਲੱਬ ਵੱਲੋਂ 25 ਵਾਂ ਵਿਸ਼ਾਲ ਭਗਵਤੀ ਜਗਰਾਤਾ ਕਲੱਬ ਦੇ ਪ੍ਰਧਾਨ ਦਿਨੇਸ਼ ਚੋਪੜਾ ਬਿੱਲੂ ਦੀ ਪ੍ਰਧਾਨਗੀ ਹੇਠ ਰਾਹੋਂ ਦੇ ਸਥਾਨਕ ਬੱਸ ਸਟੈਂਡ ’ਤੇ ਬਹੁਤ ਹੀ ਸ਼ਰਧਾ ਨਾਲ ਕਰਵਾਇਆ। ਇਸ ਮੌਕੇ ਹਿਮਾਚਲ ਪ੍ਰਦੇਸ਼ ਤੋਂ ਮਾਤਾ ਜਵਾਲਾ ਦੇਵੀ ਦੇ ਮੰਦਰ ਤੋਂ ਪਵਿੱਤਰ ਜੋਤ ਲਿਆਂਦੀ ਗਈ। ਸਟੇਜ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹੇਮੰਤ ਬੌਬੀ, ਨਗਰ ਕੌਂਸਲ ਰਾਹੋਂ ਦੀ ਪ੍ਰਧਾਨ ਰਸ਼ਮੀ ਰਾਦੇਵ ਅਤੇ ਐਡਵੋਕੇਟ ਪ੍ਰਿੰਸ ਪਾਹਵਾ ਨੇ ਕੀਤਾ। ਇਸ ਮੌਕੇ ਦੇਵੀ ਭਗਵਤੀ ਦੀ ਪੂਜਾ ਕੀਤੀ। ਇਸ ਮੌਕੇ ਗਾਇਕ ਵਿਨੋਦ ਰਾਜਨ ਅਤੇ ਕੁਮਾਰ ਰਾਜਾ ਨੇ ਆਪਣੇ ਭਜਨ ਰੰਗ ਬਰਸੇ ਦਰਬਾਰ ਮਾਇਆ ਜੀ ਤੇਰੇ ਰੰਗ ਬਰਸੇ , ਮੈਂ ਨਚਨਾ ਸ਼ਿਆਮ ਦੇ ਨਾਲ ,। ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ , ਗੋਪਾਲ ਮੇਰਾ ਹੈ ਕ੍ਰਿਸ਼ਨਾ ਮਾਰੋ ਹੈ ਆਦਿ ਭਜਨ ਗਾ ਕੇ ਸਾਰੇ ਸ਼ਰਧਾਲੂਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਮਾਤਾ ਦੇ ਦਰਬਾਰ ਦੇ ਮੰਦਰ ਨੂੰ ਬਹੁਤ ਸਾਰੀਆਂ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਸੀ। ਸ਼ਰਧਾਲੂਆਂ ਵੱਲੋਂ ਕਈ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਸਨ। ਸੌਰਵ ਵੱਲੋਂ ਭਗਵਾਨ ਕ੍ਰਿਸ਼ਨ, ਮਾਤਾ ਰਾਣੀ, ਸ਼ਿਵ ਪਰਿਵਾਰ ਦੀਆਂ ਸੁੰਦਰ ਝਾਕੀਆਂ ਵੀ ਕੱਢੀਆਂ ਗਈਆਂ। ਗਾਇਕ ਟੀਟੂ ਅਹੂਜਾ ਵੱਲੋਂ ਮਾਤਾ ਤਾਰਾ ਰਾਣੀ ਦੀ ਕਥਾ ਸੁਣਾਈ ਗਈ। ਪ੍ਰਬੰਧਕ ਕਮੇਟੀ ਦੇ ਚੇਅਰਮੈਨ ਦਿਨੇਸ਼ ਚੋਪੜਾ ਬਿੱਲੂ ਨੇ ਕਿਹਾ ਕਿ ਜੋ ਵਿਅਕਤੀ ਸੱਚੀ ਸ਼ਰਧਾ ਨਾਲ ਭਗਵਾਨ ਕ੍ਰਿਸ਼ਨ ਅਤੇ ਮਾਂ ਭਗਵਤੀ ਦੀ ਪੂਜਾ ਕਰਦਾ ਹੈ, ਉਹ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਇਸ ਮੌਕੇ ਵਿਧਾਇਕ ਨਛੱਤਰ ਪਾਲ, ਅਕਾਲੀ ਆਗੂ ਅਰਜੁਨ ਰਣਦੇਵ, ਨਗਰ ਕੌਂਸਲ ਦੇ ਮੀਤ ਪ੍ਰਧਾਨ ਮੋਹਨ ਲਾਲ, ਮੁਕੇਸ਼ ਚੋਪੜਾ ਬੌਬੀ, ਦਵਿੰਦਰ ਕੁਮਾਰ ਹੈਪੀ, ਭਾਜਪਾ ਮੰਡਲ ਪ੍ਰਧਾਨ ਵਿਸ਼ਾਲ ਚੋਪੜਾ, ਸਾਹਿਲ ਚੋਪੜਾ, ਇੰਦਰਜੀਤ ਚੋਪੜਾ, ਗੋਪਾਲ ਕ੍ਰਿਸ਼ਨ ਭਨੋਟ, ਸੰਜੇ ਪਾਠਕ, ਵਿੱਕੀ ਚੋਪੜਾ ਅਤੇ ਹੋਰ ਸ਼ਰਧਾਲੂ ਹਾਜ਼ਰ ਸਨ।