- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਨਫਾਰਮਾ ਕੰਪਨੀ ਵਿਖੇ ਸ਼੍ਰੀ ਗਣੇਸ਼ ਉਤਸਵ ਬੜੀ ਧੂਮਧਾਮ ਨਾਲ ਮਨਾਇਆ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਸਨਫਾਰਮਾ ਕੰਪਨੀ ਟੌਂਸਾ ਵਿਖੇ ਸ਼੍ਰੀ ਗਣੇਸ਼ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ। ਪਲਾਂਟ ਹੈੱਡ ਵਨੀਤ ਗੁਪਤਾ ਨੇ ਦੱਸਿਆ ਕਿ ਕੰਪਨੀ ਵੱਲੋਂ ਹਰ ਸਾਲ ਸ਼੍ਰੀ ਗਣੇਸ਼ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਵਿਧੀ ਪੂਰਵਕ ਪੰਡਤ ਜੀ ਵੱਲੋਂ ਗਣੇਸ਼ ਮਹਾਰਾਜ ਦੀ ਮੂਰਤੀ ਬਿਰਾਜਮਾਨ ਕੀਤੀ ਅਤੇ ਪੂਜਾ ਅਰਚਨਾ ਕੀਤੀ। ਆਰਤੀ ਤੋਂ ਬਾਅਦ ਭੋਗ ਲਗਾਇਆ। ਸਮੂਹ ਕੰਪਨੀ ਵਰਕਰਾਂ ਅਤੇ ਲੇਬਰ ਨੂੰ ਫਲਾਂ ਅਤੇ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ। ਸਮੂਹ ਕਰਮਚਾਰੀਆਂ ਵੱਲੋਂ ਸ਼੍ਰੀ ਗਣੇਸ਼ ਉਤਸਵ ਤੇ ਨਤਮਸਤਕ ਹੋ ਕੇ ਸ਼੍ਰੀ ਗਣੇਸ਼ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸਮੂਹ ਕੰਪਨੀ ਵਰਕਰਾਂ ਅਤੇ ਪ੍ਰਬੰਧਕਾਂ ਵੱਲੋਂ ਕੱਲ ਇੱਕ ਸ਼ੋਭਾ ਯਾਤਰਾ ਦੇ ਰੂਪ ਵਿਚ ਗਣੇਸ਼ ਮਹਾਰਾਜ ਜੀ ਦੀ ਮੂਰਤੀ ਨੂੰ ਸਤਲੁਜ ਦਰਿਆ ਵਿਚ ਵਿਸਰਜਿਤ ਕੀਤਾ। ਇਸ ਸਮੇਂ ਸਮੂਹ ਕੰਪਨੀ ਵਰਕਰਾਂ ਵੱਲੋਂ ਗਣਪਤੀ ਬੱਪਾ ਮੋਰੀਆ ਦੇ ਜੈਕਾਰਿਆਂ ਨਾਲ ਗਣੇਸ਼ ਮਹਾਰਾਜ ਜੀ ਨੂੰ ਵਿਦਾਈ ਦਿੱਤੀ। ਇਸ ਮੌਕੇ ਤੇ ਪ੍ਰਸ਼ਾਸਨਿਕ ਪ੍ਰਬੰਧਕ ਵਿਸ਼ਾਲ ਸ਼ਰਮਾ ਨੇ ਸਮੂਹ ਕੰਪਨੀ ਵਰਕਰਾਂ ਨੂੰ ਗਣੇਸ਼ ਮਹਾਂ ਉਤਸਵ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਸਮੂਹ ਕੰਪਨੀ ਵਰਕਰ ਇਸ ਤਿਉਹਾਰ ਨੂੰ ਬੜੀ ਧੂਮਧਾਮ ਅਤੇ ਚਾਅ ਨਾਲ ਮਨਾਉਂਦੇ ਹਨ। ਇਸ ਮੌਕੇ ਯੁਗੇਸ਼ ਸ਼ਰਮਾ, ਦਰਸ਼ਨ ਕੁਮਾਰ, ਵਿਸ਼ਾਲ ਰਘੂਵੰਸ਼ੀ, ਆਦਰਸ਼ ਕੁਮਾਰ, ਸੌਰਭ ਪਾਂਡੇ, ਸਰਬਪ੍ਰੀਤ ਸਿੰਘ, ਸੰਦੀਪ ਸ਼ਰਮਾ ਅਤੇ ਸਮੂਹ ਕੰਪਨੀ ਵਰਕਰ ਮੌਕੇ ਤੇ ਮੌਜੂਦ ਸਨ।