ਸ਼੍ਰੀ ਅੰਮ੍ਰਿਤਬਾਣੀ ਸਤਿਸੰਗ ਤੇ ਨਾਮ ਜਾਪ ਸਮਾਰੋਹ 22 ਨੂੰ
ਸ਼੍ਰੀ ਅੰਮ੍ਰਿਤਬਾਣੀ ਸਤਿਸੰਗ ਤੇ ਨਾਮ ਜਾਪ ਸਮਾਰੋਹ 22 ਨੂੰ
Publish Date: Thu, 19 Feb 2026 05:15 PM (IST)
Updated Date: Fri, 20 Feb 2026 04:07 AM (IST)
ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ ਸ਼੍ਰੀ ਰਾਮ ਸ਼ਰਣਮ ਆਸ਼ਰਮ ਟੀਚਰ ਕਲੋਨੀ ਨਵਾਂਸ਼ਹਿਰ ਵਿਖੇ ਸ਼੍ਰੀ ਅੰਮ੍ਰਿਤਬਾਣੀ ਸਤਿਸੰਗ ਅਤੇ 51 ਦਿਨਾ ਅਖੰਡ ਨਾਮ ਜਾਪ ਮਹਾਂਯੱਗ ਪੂਰਤੀ ਸਮਾਰੋਹ ਸ਼੍ਰੀ ਰਾਮ ਸ਼ਰਣਮ ਸੰਗਤ ਪ੍ਰਬੰਧਕ ਕਮੇਟੀ ਵੱਲੋਂ 22 ਫਰਵਰੀ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਸਾਧਕ ਮਹੇਸ਼ ਅਤੇ ਕਮੇਟੀ ਮੈਂਬਰ ਮਧੂ ਸਹਿਗਲ ਨੇ ਕਿਹਾ ਕਿ ਪ੍ਰਭੂ ਦੀ ਅਪਾਰ ਕਿਰਪਾ ਅਤੇ ਪੂਜਨੀਕ ਸੁਆਮੀ ਸੱਤਿਆਨੰਦ ਅਤੇ ਬ੍ਰਹਮਚਾਰੀ ਰਾਮ ਪ੍ਰਕਾਸ਼ ਦੇ ਮੰਗਲਮਈ ਆਸ਼ੀਰਵਾਦ ਨਾਲ ਇਹ ਸਮਾਰੋਹ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਚੱਲੇਗਾ। ਸਤਿਸੰਗ ਤੋਂ ਬਾਅਦ ਚਾਹਵਾਨ ਵਿਅਕਤੀਆਂ ਨੂੰ ਨਾਮ ਦੀਕਸ਼ਾ ਵੀ ਦਿੱਤੀ ਜਾਵੇਗੀ। ਉਨ੍ਹਾਂ ਸਮੂਹ ਰਾਮ ਨਾਮਲੇਵਾ ਸੰਗਤਾਂ ਨੂੰ ਪਰਿਵਾਰ ਸਮੇਤ ਸਤਿਸੰਗ ਵਿਚ ਪਹੁੰਚ ਕੇ ਪ੍ਰਭੂ ਦੇ ਆਸ਼ੀਰਵਾਦ ਦਾ ਲਾਭ ਲੈਣ ਲਈ ਅਪੀਲ ਕੀਤੀ ਹੈ।