ਮਹਾਸ਼ਿਵਰਾਤਰੀ ਤੇ ਦੁਕਾਨਦਾਰਾਂ ਨੇ ਲੰਗਰ ਲਾਇਆ
ਮਹਾਸ਼ਿਵਰਾਤਰੀ ਤੇ ਦੁਕਾਨਦਾਰਾਂ ਨੇ ਲੰਗਰ ਲਗਾਇਆ
Publish Date: Tue, 17 Feb 2026 05:40 PM (IST)
Updated Date: Wed, 18 Feb 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਹੋਂ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਮੇਨ ਬਾਜ਼ਾਰ ਰਾਹੋਂ ਵਿਖੇ ਦੁਕਾਨਦਾਰਾਂ ਵੱਲੋਂ ਨਿਊਡਲਸ, ਆਲੂ ਫਿੰਗਰ, ਗੋਲਗਪਿਆ ਅਤੇ ਮੰਚੂਰੀਅਨ ਦਾ ਲੰਗਰ ਲਾਇਆ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਬੜੇ ਪਿਆਰ ਅਤੇ ਸਤਿਕਾਰ ਨਾਲ ਲੰਗਰ ਛਕਿਆ। ਸੇਵਾਦਾਰਾਂ ਵੱਲੋਂ ਮਿਲ ਕੇ ਸੰਗਤਾਂ ਨੂੰ ਬੜੀ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਲੰਗਰ ਛਕਾਇਆ। ਇਸ ਮੌਕੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੌਰਵ ਗਾਬਾ ਨੇ ਦੱਸਿਆ ਕਿ ਭਗਵਾਨ ਸ਼ਿਵ ਦੀ ਪੂਜਾ ਤੋਂ ਬਾਅਦ ਲੰਗਰ ਦੀ ਸ਼ੁਰੂਆਤ ਕੀਤੀ ਗਈ, ਜੋ ਕੇ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਲਗਾਤਾਰ ਚੱਲਦਾ ਰਿਹਾ। ਇਸ ਮੌਕੇ ਹੇਮੰਤ ਕੁਮਾਰ ਰਣਦੇਵ, ਪ੍ਰੇਮ ਪਾਲ ਚੋਪੜਾ, ਯਸ਼ਪਾਲ ਚੋਪੜਾ, ਹਨੀ ਗਾਬਾ, ਅਬੀ ਗਾਬਾ, ਸੁਨੀਲ ਸ਼ਰਮਾ, ਅਰੁਣ ਦੁੱਗਲ, ਅੰਕਿਤ ਦੁੱਗਲ, ਹਰਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਦੁਕਾਨਦਾਰ ਯੂਨੀਅਨ ਦੇ ਚੇਅਰਮੈਨ ਸਰਬਜੀਤ ਸਿੰਘ ਕਾਲਾ, ਜਗਦੀਪ ਸਿੰਘ ਪਾਹਵਾ, ਮਾਨਵ ਗਾਬਾ, ਮਨੀਸ਼ ਗਾਬਾ, ਸਾਗਰ ਸਿੰਘ, ਸਨੀ ਪੋਪਲੀ, ਮੰਗਤ ਰਾਮ ਗਾਬਾ, ਕਪਿਲ ਅਰੋੜਾ ਤੋਂ ਇਲਾਵਾ ਹੋਰ ਸੰਗਤਾਂ ਹਾਜ਼ਰ ਸਨ।