ਸ਼ਹਿਨਸ਼ਾਹ ਕੁਟੀਆ ਮੁਕੰਦਪੁਰ ਵਿਖੇ ਸ਼ਿਵਰਾਤਰੀ ਮੇਲਾ ਅੱਜ
ਸ਼ਹਿਨਸ਼ਾਹ ਕੁਟੀਆ ਮੁਕੰਦਪੁਰ ਵਿਖੇ ਸ਼ਿਵਰਾਤਰੀ ਮੇਲਾ ਅੱਜ
Publish Date: Sat, 14 Feb 2026 06:07 PM (IST)
Updated Date: Sun, 15 Feb 2026 04:07 AM (IST)
ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਮਹਾਨ ਤਪੱਸਵੀ ਸੰਤ ਸ਼ਹਿਨਸ਼ਾਹ ਮਹਾਰਾਜ ਦੀ ਕੁਟੀਆ ਮੁਕੰਦਪੁਰ ਵਿਖੇ ਅੱਜ ਮਹਾਸ਼ਿਵਰਾਤਰੀ ਦਾ ਪਵਿੱਤਰ ਦਿਹਾੜਾ ਬਹੁਤ ਹੀ ਸ਼ਰਧਾ ਪੂਰਵਕ ਨਾਲ ਮਨਾਇਆ ਜਾ ਰਿਹਾ ਹੈ। ਪ੍ਰਬੰਧਕ ਸੇਵਾਦਾਰ ਸੁਭਾਸ਼ ਚੰਦਰ ਸੈਹਲੀ ਨੇ ਦੱਸਿਆ ਕਿ ਸ਼ਿਵ ਪੁਰਾਣ ਪਾਠ ਦੇ ਭੋਗ 15 ਫਰਵਰੀ ਨੂੰ ਪਾਏ ਜਾਣਗੇ। ਉਪਰੰਤ ਹਵਨ ਹੋਵੇਗਾ ਅਤੇ ਸਮੂਹ ਸੰਗਤਾਂ ਵਾਸਤੇ ਅਤੁੱਟ ਲੰਗਰ ਭੰਡਾਰੇ ਵਰਤਾਏ ਜਾਣਗੇ। ਉਨ੍ਹਾਂ ਦੱਸਿਆ ਕਿ ਮਹਾਸ਼ਿਵਰਾਤਰੀ ਦੇ ਇਸ ਮਹਾਨ ਤਿਉਹਾਰ ਮੌਕੇ ਪੰਜਾਬ ਵਿਚੋਂ ਹੀ ਨਹੀਂ ਬਲਕਿ ਦੂਜੇ ਰਾਜਾਂ ’ਚੋਂ ਵੀ ਸਾਧੂ ਮੰਡਲੀਆਂ ਵੱਡੀ ਗਿਣਤੀ ’ਚ ਜੁੜਨਗੀਆਂ ਤੇ ਆਈਆਂ ਹੋਈਆਂ ਸੰਗਤਾਂ ਨੂੰ ਪ੍ਰਭੂ ਉਪਦੇਸ਼ ਨਾਲ ਜੋੜਨਗੀਆਂ। ਸਾਧੂ ਸੰਤ ਆਪਣੇ ਪ੍ਰਵਚਨਾਂ ਰਾਹੀਂ ਸ਼ਿਵ ਸ਼ੰਕਰ ਦੇ ਜੀਵਨ ਨਾਲ ਸਬੰਧਤ ਕਹਾਣੀਆਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਪ੍ਰਬੰਧਕਾਂ ਵੱਲੋਂ ਆਏ ਹੋਏ ਮਹਾਂਪੁਰਸ਼ਾਂ ਦਾ ਸਨਮਾਨ ਵੀ ਕੀਤਾ ਜਾਵੇਗਾ। 15 ਫਰਵਰੀ ਨੂੰ ਸ਼ਹਿਨਸ਼ਾਹ ਸਟੇਡੀਅਮ ਵਿਖੇ ਸੰਤਾਂ ਵੱਲੋਂ ਚਲਾਈ ਗਈ ਪਰੰਪਰਾ ਅਨੁਸਾਰ 25 ਸਾਲ ਦੀ ਉਮਰ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ, ਜਿਸ ਦਾ ਸਾਰਾ ਪ੍ਰਬੰਧ ਨੰਬਰਦਾਰ ਕੁਲਵਿੰਦਰ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ। ਜੇਤੂ ਬੱਚਿਆਂ ਨੂੰ ਸਨਮਾਨ ਚਿੰਨ੍ਹ ਅਤੇ ਨਗਦ ਇਨਾਮ ਦਿੱਤੇ ਜਾਣਗੇ।