ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਐੱਮਸੀ ਜੀਤ ਸਿੰਘ ਭਾਟੀਆ ਨਹੀਂ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਐਮਸੀ ਜੀਤ ਸਿੰਘ ਭਾਟੀਆ ਨਹੀਂ ਰਹੇ
Publish Date: Sun, 18 Oct 2026 06:17 PM (IST)
Updated Date: Sun, 18 Oct 2026 06:18 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ, ਉੱਘੇ ਸਮਾਜ ਸੇਵਕ ਅਤੇ ਸਾਬਕਾ ਐੱਮਸੀ ਜੀਤ ਸਿੰਘ ਭਾਟੀਆ ਨਹੀਂ ਰਹੇ। ਉਹ ਪਿਛਲੇ ਦਿਨੀਂ ਵਾਪਰੇ ਸੜਕ ਹਾਦਸੇ ਦੌਰਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ ਅਤੇ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ। ਉਹ ਜ਼ਿੰਦਗੀ ਦੀ ਜੰਗ ਲੜਦਿਆਂ ਸਦੀਵੀ ਵਿਛੋੜਾ ਦੇ ਗਏ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਝਿੱਕਾ ਰੋਡ ਨੇੜੇ ਟਰੱਕ ਯੂਨੀਅਨ ਬੰਗਾ ਵਿਖੇ 19 ਅਕਤੂਬਰ ਨੂੰ ਦੁਪਹਿਰ ਬਾਅਦ 3 ਵਜੇ ਕੀਤਾ ਜਾਵੇਗਾ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਡਾ. ਸਤਵਿੰਦਰਪਾਲ ਸਿੰਘ ਬਿੱਟੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬੰਗਾ, ਡਾ. ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ ਬੰਗਾ, ਜਸਵਿੰਦਰ ਸਿੰਘ ਮਾਨ ਐੱਮਸੀ, ਸੁਖਦੀਪ ਸਿੰਘ ਸ਼ੁਕਾਰ ਹਲਕਾ ਇੰਚਾਰਜ ਨਵਾਂਸ਼ਹਿਰ, ਸਤਨਾਮ ਸਿੰਘ ਲਾਦੀਆਂ, ਕੁਲਜੀਤ ਸਿੰਘ ਸਰਹਾਲ, ਓਂਕਾਰ ਸਿੰਘ ਕਾਰੀ, ਬਲਵੰਤ ਸਿੰਘ ਲਾਦੀਆਂ, ਡਾ. ਬਖਸ਼ੀਸ਼ ਸਿੰਘ, ਡਾ. ਓਂਕਾਰ ਸਿੰਘ, ਸਤਨਾਮ ਸਿੰਘ ਝਿੱਕਾ, ਸੋਗੀ ਨੌਰਾ, ਕੇਸਰ ਸਿੰਘ, ਕੁਲਬੀਰ ਸਿੰਘ, ਸ਼ਮਿੰਦਰ ਸਿੰਘ ਗਰਚਾ, ਦਿਲਬਾਗ ਸਿੰਘ ਬਾਗੀ, ਡਾ. ਧਰਮ ਪਾਲ ਖਮਾਚੋਂ, ਅਮਰਜੀਤ ਸਿੰਘ ਜੀਂਦੋਵਾਲ, ਸੰਜੀਵ ਭਾਰਦਵਾਜ, ਹਿੰਮਤ ਤੇਜਪਾਲ ਐਮਸੀ, ਇੰਦਰਜੀਤ ਸਿੰਘ ਮਾਨ, ਅਮਰਦੀਪ ਸਿੰਘ ਬੰਗਾ, ਮਨਜਿੰਦਰ ਸਿੰਘ, ਪ੍ਰੇਮ ਸਿੰਘ, ਸੰਤੋਖ ਸਿੰਘ ਥਿੰਦ, ਡਾ. ਧਰਮਜੀਤ ਸਿੰਘ, ਹਰਜਿੰਦਰ ਕੁਮਾਰ ਸੋਨੂੰ ਐੱਮਸੀ, ਮੋਨਿਕਾ ਵਾਲੀਆ ਪ੍ਰਧਾਨ ਨਗਰ ਕੌਂਸਲ ਬੰਗਾ, ਜਤਿੰਦਰ ਸਿੰਘ ਮਾਨ, ਇਕਬਾਲ ਕਾਹਮਾ, ਸੁੱਚਾ ਸਿੰਘ ਕਾਹਮਾ, ਗੁਰਬਚਨ ਸਿੰਘ, ਇੰਦਰ ਕੁਮਾਰ ਕਿੰਦਾ, ਕੁਲਦੀਪ ਕੁਮਾਰ, ਮਨਜੀਤ ਸਿੰਘ ਭੰਗਲ, ਜਸਵੀਰ ਸਿੰਘ, ਵਿੱਕੀ ਖੋਸਲਾ, ਲਖਬੀਰ ਬੀਸਲਾ, ਦੇਵਕੀ ਨੰਦਨ ਭਾਰਗਵ, ਪ੍ਰਿਤਪਾਲ ਬਜਾਜ, ਅਮਰੀਕ ਸਿੰਘ ਸੋਨੀ ਐੱਮਸੀ, ਲਵਲੀਨ ਸੁੰਡਾ ਐੱਮਸੀ, ਰਾਜ ਕੁਮਾਰੀ ਐੱਮਸੀ, ਰਾਕੇਸ਼ ਅਰੋੜਾ, ਸੁਰਿੰਦਰ ਸਿੰਘ ਕਰਮ ਲਧਾਣਾ ਉੱਚਾ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।