ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ
ਅਮਰਦੀਪ ਸਕੂਲ 'ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ
Publish Date: Mon, 28 Sep 2026 04:50 PM (IST)
Updated Date: Tue, 29 Sep 2026 04:01 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਵਸ ਮਨਾਉਂਦਿਆਂ ਇੱਕ ਸਮਾਗਮ ਕਰਵਾਇਆ। ਸਮਾਗਮ ਦਾ ਪ੍ਰਬੰਧ ਲੈਕ. ਬਲਵਿੰਦਰ ਸਿੰਘ ਅਤੇ ਲੈਕ. ਪ੍ਰਵੀਨ ਦੁਆਰਾ ਕੀਤਾ। ਸਭ ਤੋਂ ਪਹਿਲਾਂ ਸ਼ਮਾ ਰੌਸ਼ਨ ਕਰਕੇ ਸ. ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।।ਉਪਰੰਤ ਸਕੂਲ ਦੇ ਗਿਆਰਵੀਂ ਜਮਾਤ ਆਰਟਸ ਦੇ ਵਿਦਿਆਰਥੀਆਂ ਚੰਚਲ ਬੰਗੜ, ਵੰਸ਼ਿਕਾ ਅਤੇ ਬਾਰ੍ਹਵੀਂ ਜਮਾਤ ਆਰਟਸ ਦੇ ਵਿਦਿਆਰਥੀਆਂ ਮੁਸਕਾਨ ਰਾਣੀ ਅਤੇ ਚੰਦਾ ਕੁਮਾਰੀ ਨੇ ਸ਼ਹੀਦ ਭਗਤ ਸਿੰਘ ਦਾ ਮੁੱਢਲਾ ਜੀਵਨ, ਦੇਸ਼ ਦੀ ਆਜ਼ਾਦੀ ਵਿਚ ਉਸ ਦਾ ਯੋਗਦਾਨ, ਭਾਰਤ ਦੇ ਇਤਿਹਾਸ ਵਿਚ ਉਸ ਦਾ ਸਥਾਨ ਅਤੇ ਉਸ ਦੀ ਸੋਚ ਆਦਿ ਵਿਸ਼ਿਆਂ ਉੱਪਰ ਭਾਸ਼ਣ ਪੇਸ਼ ਕੀਤੇ। ਆਖਿਰ ਵਿਚ ਪ੍ਰਿੰ. ਪਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸ. ਭਗਤ ਸਿੰਘ ਵਰਗੀ ਸੋਚ ਸਾਰਿਆਂ ਨੂੰ ਅਪਣਾਉਣੀ ਚਾਹੀਦੀ ਹੈ ਅਤੇ ਭਾਰਤ ਦੇ ਚੰਗੇ ਨਾਗਰਿਕ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਗਤੀ ਦਾ ਜਜ਼ਬਾ ਸਾਡੇ ਅੰਦਰ ਹੋਣਾ ਬਹੁਤ ਜਿਆਦਾ ਜ਼ਰੂਰੀ ਹੈ ਅਤੇ ਲੰਬੇ ਸਮੇ ਦੀ ਜੱਦੋ-ਜਹਿਦ ਮਗਰੋਂ ਮਿਲੀ ਅਜ਼ਾਦੀ ਦੀ ਕਦਰ ਕਰਨੀ ਚਾਹੀਦੀ ਹੈ।।ਇਸ ਮੌਕੇ ਲੈਕ. ਦਲਜੀਤ ਕੌਰ, ਲੈਕ. ਰਾਜਵਿੰਦਰ ਸਿੰਘ, ਲੈਕ. ਬੰਦਨਾ ਖੰਨਾ, ਲੈਕ. ਰਣਜੀਤ ਕੌਰ ਅਤੇ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।