ਉਤਸ਼ਾਹ ਨਾਲ ਮਨਾਇਆ ਰਾਹੌਂ ਦਾ ਦੁਸਹਿਰਾ ਤੇ ਖੇਡ ਮੇਲਾ ਰਾਹੋਂ ਦੇ ਕਬੱਡੀ ਖੇਡ ਮੇਲੇ 'ਚ ਸ਼ਹੀਦ ਭਗਤ ਸਿੰਘ ਕਲੱਬ ਕੰਗਾਂ ਦੀ ਟੀਮ ਰਹੀ ਅੱਵਲ
Publish Date: Wed, 21 Oct 2026 05:12 PM (IST)
Updated Date: Wed, 21 Oct 2026 05:15 PM (IST)
ਬਲਵਿੰਦਰ ਸਿੰਘ, ਪੰਜਾਬੀ ਜਾਗਰਣ ਰਾਹੋਂ : ਰਾਹੋਂ ਦਾ ਦੁਸਹਿਰਾ ਉਤਸਵ ਤੇ ਖੇਡ ਮੇਲਾ ਉਤਸ਼ਾਹ ਪੂਰਵਕ ਮਨਾਇਆ ਗਿਆ। ਖੇਡ ਮੇਲੇ ਵਿਚ ਜ਼ਿਲ੍ਹਾ ਪੱਧਰੀ ਕਬੱਡੀ ਦੀਆਂ 6 ਟੀਮਾਂ ਨੇ ਭਾਗ ਲਿਆ। ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਕੰਗਾਂ ਦੀ ਕਬੱਡੀ ਟੀਮ ਨੇ ਭਰੋਮਜਾਰਾ ਦੀ ਕਬੱਡੀ ਟੀਮ ਨੂੰ ਹਰਾ ਕੇ ਪਹਿਲਾ ਇਨਾਮ 51 ਹਜਾਰ ਰੁਪਏ ਤੇ ਟਰਾਫੀ ਤੇ ਕਬਜ਼ਾ ਕੀਤਾ। ਸੈਕਿੰਡ ਰਹੀ ਭਰੋਮਜਾਰਾ ਦੀ ਟੀਮ ਨੂੰ 41 ਹਜ਼ਾਰ ਰੁਪਏ ਅਤੇ ਟਰਾਫੀ ਦਿੱਤੀ। ਲੜਕੀਆਂ ਦੀਆਂ ਕਬੱਡੀ ਟੀਮਾਂ ਵਿਚ ਜਗਤਪੁਰ ਦੀ ਟੀਮ ਫਸਟ ਰਹੀ। ਜਿਸ ਨੂੰ 4100 ਰੁਪਏ ਦਾ ਨਗਦ ਇਨਾਮ ਅਤੇ ਰਾਹੋਂ ਦੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੀ ਟੀਮ ਸੈਕਿੰਡ ਰਹੀ। ਜਿਸ ਨੂੰ 3100 ਰੁਪਏ ਇਨਾਮ ਦਿੱਤਾ। 50 ਕਿਲੋ ਭਾਰ ਵਿਚ ਲੜਕਿਆਂ ਦੇ ਸ਼ੋਅ ਮੈਚ ਵਿਚ ਏ ਟੀਮ ਫਸਟ ਰਹੀ, ਜਿਸ ਨੂੰ 4100 ਰੁਪਏ ਦਾ ਇਨਾਮ ਅਤੇ ਬੀ ਟੀਮ ਸੈਕਿੰਡ ਰਹੀ। ਜਿਸ ਨੂੰ 3100 ਰੁਪਏ ਇਨਾਮ ਦਿੱਤਾ ਗਿਆ। ਖੇਡ ਮੇਲੇ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਆਪ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ, ਨਵਾਂਸ਼ਹਿਰ ਵਿਧਾਇਕ ਨਛੱਤਰ ਪਾਲ, ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਅਤੇ ਤੀਰਥ ਸਿੰਘ ਅਟਵਾਲ ਨਿਊਜ਼ੀਲੈਂਡ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ। ਸ਼੍ਰੀ ਰਾਮ ਲੀਲਾ ਕਮੇਟੀ ਵੱਲੋਂ ਇਨ੍ਹਾਂ ਸਾਰਿਆਂ ਦਾ ਸਨਮਾਨ ਕੀਤਾ ਗਿਆ। ਕਬੱਡੀ ਦੇ ਖੇਡ ਮੇਲੇ ਵਿਚ ਬਲਵੀਰ ਬੀਰਾ ਰਾਇਲ ਮਾਜਰਾ ਅਤੇ ਬੰਟੀ ਫਤਿਹਪੁਰ ਨੇ ਕਮੈਂਟਰੀ ਕਰਕੇ ਦਰਸ਼ਕਾਂ ਤੇ ਖਿਡਾਰੀਆਂ ਵਿਚ ਜੋਸ਼ ਭਰਿਆ। ਪਰਮਜੀਤ ਸਿੰਘ ਟਿੱਬਾ ਅਤੇ ਧਰਮਿੰਦਰ ਸ਼ਮੀਪੁਰ, ਚੈਂਚਲ ਸਿੰਘ ਸਜਾਵਲਪੁਰ, ਮਨਜੀਤ ਸਿੰਘ ਵੱਲੋਂ ਰੈਫਰੀ ਦੀ ਡਿਊਟੀ ਨਿਭਾਈ। ਮੇਲੇ ਵਿਚ ਪਹਿਲਾ ਇਨਾਮ ਕੁਲਵੰਤ ਸਿੰਘ ਤਤਲਾ ਵੱਲੋਂ ਅਤੇ ਦੂਸਰਾ ਇਨਾਮ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਵੱਲੋਂ ਦਿੱਤੇ ਗਏ। ਜਸਪ੍ਰੀਤ ਸਿੰਘ ਰੌਬੀ ਕੰਗ ਵੱਲੋਂ ਸਮੂਹ ਰਾਮ ਲੀਲਾ ਕਮੇਟੀ ਦਸਹਿਰਾ ਉਤਸਵ ਕਮੇਟੀ ਅਤੇ ਸ਼ਹਿਰ ਵਾਸੀਆਂ ਨੂੰ ਦਸਹਿਰੇ ਦੀ ਵਧਾਈ ਦਿੱਤੀ। ਪੁਲਿਸ ਥਾਣਾ ਰਾਹੋਂ ਦੇ ਐੱਸਐੱਚਓ ਹੈਰੀ ਬੋਪਾਰਾਏ ਦੀ ਪੁਲਿਸ ਟੀਮ ਵੱਲੋਂ ਮੇਲੇ ਵਿਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ। ਇਸ ਮੌਕੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਬਲਜੀਤ ਸਿੰਘ ਤਤਲਾ, ਗੋਪੀ ਭਰੋਮਜਾਰਾ, ਬੰਟੀ ਗਾਬਾ, ਕਨਵ ਚੋਪੜਾ, ਚੇਅਰਮੈਨ ਲਲਤੀਸ਼ ਚੋਪੜਾ, ਰਾਮਲੀਲਾ ਕਮੇਟੀ ਦੇ ਪ੍ਰਧਾਨ ਧਰਮਵੀਰ ਚੋਪੜਾ, ਹਰਸ਼ ਜੋਸ਼ੀ, ਡਾ. ਗੁਰਨਾਮ ਸਿੰਘ ਸੈਣੀ, ਆਪ ਦੇ ਬਲਾਕ ਪ੍ਰਧਾਨ ਰਜਿੰਦਰ ਕੁਮਾਰ ਟੋਨੀ, ਸ਼ੇਰ ਸਿੰਘ ਸ਼ੇਰਾ, ਬਲਵਿੰਦਰ ਸਿੰਘ, ਕਨਵ ਚੋਪੜਾ, ਪ੍ਰਭਜੋਤ ਸਿੰਘ ਭਾਰਟਾ, ਹਲਕਾ ਇੰਚਾਰਜ ਵਾਰਿਸ ਪੰਜਾਬ ਪਾਰਟੀ ਜਥੇਦਾਰ ਬਹਾਦਰ ਸਿੰਘ ਭਾਰਟਾ ਅਤੇ ਹੋਰ ਹਾਜਰ ਸਨ। ਸ਼੍ਰੀ ਰਾਮਲੀਲਾ ਕਮੇਟੀ ਵੱਲੋਂ ਆਏ ਮਹਿਮਾਨਾਂ ਦਾ ਅਤੇ ਖਿਡਾਰੀਆਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ।