ਹਲਕਾ ਬੰਗਾ ਤੋਂ ਕਾਂਗਰਸ ਦੀ ਟਿਕਟ ਲਈ ਕਈ ਦਾਅਵੇਦਾਰ ਮੈਦਾਨ ’ਚ ਹਲਕਾ ਬੰਗਾ ਤੋਂ ਕਾਂਗਰਸ ਦੀ ਟਿਕਟ ਲਈ ਕਈ ਦਾਅਵੇਦਾਰ ਮੈਦਾਨ ਵਿਚ
Publish Date: Mon, 16 Nov 2026 04:46 PM (IST)
Updated Date: Mon, 16 Nov 2026 04:48 PM (IST)
ਹੁਸਨ ਲਾਲ, ਮੀਨਾ ਸੂੰਢ, ਡਾ. ਬਖ਼ਸ਼ੀਸ਼ ਸਿੰਘ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਟਿਕਟ ਲਈ ਦਾਅਵੇਦਾਰੀ ਪੇਸ਼ ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਕਾਂਗਰਸ ਪਾਰਟੀ ਵੱਲੋਂ ਆਉਣ ਵਾਲੀਆਂ ਚੋਣਾਂ ਲਈ ਟਿਕਟਾਂ ਦੀ ਵੰਡ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਹਲਕਾ ਬੰਗਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਹਾਸਲ ਕਰਨ ਲਈ ਕਈ ਚਿਹਰੇ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਇਨ੍ਹਾਂ ਵਿੱਚ ਮੀਨਾ ਸੂੰਢ, ਡਾ. ਬਖ਼ਸ਼ੀਸ਼ ਸਿੰਘ, ਹੁਸਨ ਲਾਲ ਆਈਏਐਸ, ਸਾਬਕਾ ਡੀਜੀਪੀ ਸੁਦੇਸ਼ ਕੁਮਾਰ, ਕਮਲਜੀਤ ਬੰਗਾ, ਕਰਮਜੀਤ ਸਿੰਘ ਬਿੱਟੂ ਅਤੇ ਸਾਬਕਾ ਆਈਜੀ ਪਰਮਜੀਤ ਸਿੰਘ ਦੇ ਨਾਮ ਚਰਚਾ ਵਿਚ ਹਨ। ਹੁਣ ਸਭ ਦੀਆਂ ਨਜ਼ਰਾਂ ਕਾਂਗਰਸ ਪਾਰਟੀ ਦੀ ਹਾਈਕਮਾਂਡ ’ਤੇ ਟਿਕੀਆਂ ਹੋਈਆਂ ਹਨ ਕਿ ਉਹ ਇਨ੍ਹਾਂ ਦਾਅਵੇਦਾਰਾਂ ਵਿੱਚੋਂ ਕਿਸ ਦੇ ਨਾਮ ’ਤੇ ਆਪਣੀ ਮੋਹਰ ਲਗਾਉਂਦੀ ਹੈ। ਜੇ ਮੀਨਾ ਸੂੰਢ ਦੀ ਗੱਲ ਕਰੀਏ ਤਾਂ ਉਹ ਮਰਹੂਮ ਸਾਬਕਾ ਵਿਧਾਇਕ ਬੰਗਾ ਚੌਧਰੀ ਤਰਲੋਚਨ ਸਿੰਘ ਸੂੰਢ ਦੀ ਪਤਨੀ ਹਨ। ਪਤੀ ਦੀ ਮੌਤ ਤੋਂ ਬਾਅਦ ਉਹ ਹਲਕੇ ਦੇ ਸਾਰੇ ਲੋਕਾਂ ਦੇ ਦੁੱਖ ਸੁੱਖ ਵਿੱਚ ਖੜ੍ਹਦੇ ਹਨ। ਉਨ੍ਹਾਂ ਦਾ ਵੀ ਵੱਡਾ ਵੋਟ ਬੈਂਕ ਹੈ। ਇਸੇ ਤਰਾਂ ਡਾ. ਬਖਸ਼ੀਸ਼ ਸਿੰਘ ਜੋ ਕਿ ਕਾਂਗਰਸ ਪਾਰਟੀ ਦੇ ਸਰਗਰਮ ਆਗੂ ਹੋਣ ਦੇ ਨਾਲ ਨਾਲ ਆਪਣਾ ਕਰਨ ਹਸਪਤਾਲ ਬੰਗਾ ਚਲਾ ਰਹੇ ਹਨ, ਜਿੱਥੇ ਕਿ ਉਹ ਹਰ ਲੋੜਵੰਦ ਦੀਨ ਦੁਖੀਆਂ ਦੀ ਸੇਵਾ ਕਰਦੇ ਹਨ ਅਤੇ ਬੰਗਾ ਹਲਕੇ ਵਿਚ ਉਨ੍ਹਾਂ ਦਾ ਚੰਗਾ ਅਸਰ ਰਸੂਖ ਹੈ। ਜੇ ਗੱਲ ਕਰੀਏ ਹੁਸਨ ਲਾਲ ਆਈਏਐਸ ਦੀ ਤਾਂ ਉਹ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਹਨ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਹਲਕੇ ਲਈ ਕਰੋੜਾਂ ਦੀ ਗਰਾਂਟਾਂ ਲੈ ਕੇ ਆਏ ਸਨ ਅਤੇ ਉਹ 2022 ਦੀ ਚੋਣ ਵੇਲੇ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਹਲਕੇ ਵਿੱਚ ਵਿਚਰ ਚੁੱਕੇ ਹਨ ਪਰ ਕੁਝ ਕਾਰਨਾਂ ਕਾਰਨ ਉਹ ਚੋਣ ਮੈਦਾਨ ਵਿੱਚੋਂ ਹਟ ਗਏ ਸਨ। ਇਸੇ ਤਰਾਂ ਕਮਲਜੀਤ ਬੰਗਾ ਜੋ ਕਿ ਦੋ ਵਾਰ ਜਿਲ੍ਹਾ ਪ੍ਰੀਸ਼ਦ ਦੀ ਚੋਣ ਵੀ ਜਿੱਤ ਚੁੱਕੇ ਹਨ ਅਤੇ ਹਲਕੇ ਵਿੱ ਖਾਸਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਜੇ ਗੱਲ ਕਰੀਏ ਸਾਬਕਾ ਡੀਜੀਪੀ ਸੁਦੇਸ਼ ਕੁਮਾਰ ਦੀ ਉਹ ਵੀ ਆਪਣੇ ਆਪ ਨੂੰ ਇਸ ਹਲਕੇ ਦਾ ਹੋਣ ਦੀ ਹੈ ਗੱਲ ਕਰ ਰਹੇ ਹਨ ਉਹ ਵੀ ਡੋਰ ਟੂ ਡੋਰ ਜਾ ਕੇ ਹਲਕੇ ਦੇ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਆਫੀਸਰ ਹੁੰਦਿਆਂ ਉਨ੍ਹਾਂ ਨੇ ਵੀ ਸਮਾਜ ਦੀ ਬਿਹਤਰੀ ਲਈ ਬਹੁਤ ਕੰਮ ਕੀਤੇ ਹਨ। ਇਸੇ ਤਰਾਂ ਕਰਮਜੀਤ ਸਿੰਘ ਬਿੱਟੂ ਜੋ ਕਿ ਹਲਕੇ ਵਿੱਚ ਕਾਫੀ ਸਰਗਰਮ ਹਨ ਆਏ ਦਿਨ ਕੋਈ ਨਾ ਕੋਈ ਲੋਕਾਂ ਵਿੱਚ ਵਿਚਰਨ ਲਈ ਸਮਾਗਮ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਤਾਂ ਪਾਰਟੀ ਦੀ ਬਿਹਤਰੀ ਲਈ ਹਲਕੇ ਦੇ ਵੋਟਰਾਂ ਨੂੰ ਕਾਂਗਰਸ ਪਾਰਟੀ ਨਾਲ ਵੱਧ ਤੋਂ ਵੱਧ ਜੋੜਨ ਲਈ ਸਰਗਰਮ ਹਾਂ ਹੋਰ ਕੁਝ ਨਹੀਂ। ਇਸੇ ਤਰਾਂ ਸ਼ਹਿਰ ਵਿੱਚ ਲੱਗੇ ਬੈਨਰਾਂ ਤੋਂ ਇੱਕ ਹੋਰ ਨਾਂ ਉਭਰਕੇ ਸਾਹਮਣੇ ਆ ਰਿਹਾ ਹੈ ਉਹ ਹੈ ਪਰਮਜੀਤ ਸਿੰਘ ਐਸਪੀ ਦਾ ਉਨ੍ਹਾਂ ਵੱਲੋਂ ਅਜੇ ਕੋਈ ਸਰਗਰਮੀ ਤਾਂ ਸਾਹਮਣੇ ਨਹੀਂ ਪਰ ਉਹ ਵੀ ਚਰਚਾ ਵਿੱਚ ਦਿਖਾਈ ਦੇ ਰਹੇ ਹਨ। ਹੁਣ ਕਾਂਗਰਸ ਪਾਰਟੀ ਹਾਈਕਮਾਂਡ ਵੱਲੋਂ ਉਮੀਦਵਾਰ ਦੀ ਚੋਣ ਕਰਦੇ ਸਮੇਂ ਕਿਹੜੇ ਪਹਿਲੂਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਅਤੇ ਅੰਤਿਮ ਫ਼ੈਸਲਾ ਕਿਸ ਦੇ ਹੱਕ ਵਿੱਚ ਜਾਂਦਾ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।