
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ਼੍ਰੀਮਦ ਭਾਗਵਤ ਮਹਾਪੁਰਾਣ ਦੀ ਸੱਤ ਰੋਜ਼ਾ ਕਥਾ 1 ਸਤੰਬਰ ਤੋਂ

ਹਰਦੀਪ ਚੌਧਰੀ, ਪੰਜਾਬੀ ਜਾਗਰਣ, ਪੋਜੇਵਾਲ ਸਰਾਂ : ਸ਼੍ਰੀ ਉਦਾਸੀਨ ਆਸ਼ਰਮ ਕੁਟੀਆ ਧਰਮਪੁਰ (ਪੈਲੀ) ਅਤੇ ਸ਼੍ਰੀ ਬਾਬਾ ਬਣਖੰਡੀ ਸਾਹਿਬ ਧਾਮ ਵਿਖੇ ਸ਼੍ਰੀਮਦ ਭਾਗਵਤ ਮਹਾਪੁਰਾਣ ਦੀ ਸੱਤ ਰੋਜ਼ਾ ਕਥਾ 1 ਤੋਂ 7 ਸਤੰਬਰ ਤੱਕ ਕਰਵਾਈ ਜਾ ਰਹੀ ਹੈ। ਸਮਾਜ ਸੇਵੀ ਦਲਜੀਤ ਸਿੰਘ ਬੈਂਸ ਨੇ ਦੱਸਿਆ ਕਿ ਧਾਰਮਿਕ ਸਮਾਗਮ ਦੀ ਸ਼ੁਰੂਆਤ 1 ਸਤੰਬਰ ਨੂੰ ਮੰਗਲਾਚਰਨ ਨਾਲ ਹੋਵੇਗੀ, ਜਦਕਿ 7 ਸਤੰਬਰ ਨੂੰ ਸਮਾਪਤੀ ਮੌਕੇ ਹਵਨ ਯੱਗ ਦੀ ਪੂਰਨ ਆਹੂਤੀ ਨਾਲ ਸਮਾਗਮ ਸੰਪੰਨ ਹੋਵੇਗਾ। ਕਥਾ ਦੀ ਸੇਵਾ ਸੁਆਮੀ ਸਹਿਜ ਦਾਸ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 1 ਸਤੰਬਰ ਨੂੰ ਸਵੇਰੇ 9 ਵਜੇ ਕਲਸ਼ ਯਾਤਰਾ ਕੱਢੀ ਜਾਵੇਗੀ ਅਤੇ ਰੋਜ਼ਾਨਾ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸ਼੍ਰੀਮਦ ਭਾਗਵਤ ਮਹਾਪੁਰਾਣ ਦੀ ਕਥਾ ਹੋਵੇਗੀ। ਕਥਾ ਵਾਚਕ ਅਤੇ ਆਚਾਰਯ ਸ਼੍ਰੀ ਰਮੇਸ਼ ਅੱਤਰੀ ਡੋਲੋਵਾਲ ਵਾਲੇ ਕਥਾ ਦਾ ਵਿਖਿਆਨ ਕਰਨਗੇ। ਇਸ ਧਾਰਮਿਕ ਸਮਾਗਮ ਦੌਰਾਨ ਸੰਤ ਮਹਾਪੁਰਸ਼ ਸੁਆਮੀ ਸੱਚਿਦਾਨੰਦ ਤਾਜਪੁਰ ਵਾਲੇ, ਸੁਆਮੀ ਪ੍ਰਮੇਸ਼ਵਰ ਨੰਦ ਧੂਲਕੋਟ ਵਾਲੇ, ਮਹੰਤ ਮਨਸਾ ਦਾਸ ਧਰਮਪੁਰ ਵਾਲੇ, ਪੂਜਾਰੀ ਦੀਪਕ ਮੁਨੀ, ਸੰਤ ਬਾਬਾ ਸਨਮੁਖਾਨੰਦ ਧਰਮਪੁਰ ਵਾਲੇ, ਸੰਤ ਬਾਬਾ ਵਾਸਦੇਵ ਧਰਮਪੁਰ ਵਾਲੇ ਅਤੇ ਪੰਡਤ ਕਾਰਤਿਕ ਅੱਚਲਪੁਰ ਵਾਲੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਨਗੇ। ਸਮਾਗਮ ਦੇ ਪ੍ਰਬੰਧਕਾਂ ਵੱਲੋਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਧਾਰਮਿਕ ਸਮਾਗਮ ਵਿਚ ਹਾਜ਼ਰੀ ਭਰਨ ਅਤੇ ਸ਼੍ਰੀਮਦ ਭਾਗਵਤ ਮਹਾਪੁਰਾਣ ਦੀ ਕਥਾ ਦਾ ਲਾਭ ਪ੍ਰਾਪਤ ਕਰਨ। ਸਮਾਗਮ ਨੂੰ ਲੈ ਕੇ ਸੇਵਾਦਾਰਾਂ ਅਤੇ ਸੰਗਤ ਵੱਲੋਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ।