- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵ ਮਾਨਸਿਕ ਸਿਹਤ ਦਿਵਸ 'ਤੇ ਸੈਮੀਨਾਰ ਕਰਵਾਇਆ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ’ਤੇ ਸੈਮੀਨਾਰ ਕਰਵਾਇਆ। ਜਿਸ ਦੀ ਪ੍ਰਧਾਨਗੀ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਕਰਦਿਆਂ ਦੱਸਿਆ ਕਿ ਇਹ ਦਿਵਸ ਪਹਿਲੀ ਵਾਰ ਸਾਲ 1992 ਨੂੰ ਵਿਸ਼ਵ ਮਾਨਸਿਕ ਸਿਹਤ ਫੈੱਡੇਰਸ਼ਨ ਵੱਲੋਂ ਮਨਾਇਆ ਗਿਆ ਅਤੇ ਹਰ ਸਾਲ ਇੱਕ ਵੱਖਰੇ ਵਿਸ਼ੇ ਤਹਿਤ ਮਨਾਇਆ ਜਾਂਦਾ ਹੈ। ਇਸ ਸਾਲ ਦਾ ਥੀਮ ਜਿਊਂਦੇ ਅਨੁਭਵ ਸੁਣੋ ਅਸਲ ਅਵਾਜਾ, ਅਸਲ ਤਬਦੀਲ ’ਤੇ ਚਰਚਾ ਕਰਦਿਆ ਦੱਸਿਆ ਕਿ ਇਹ ਦਿਨ ਜਾਗਰੂਕ ਕਰਨ ਦਾ ਦਿਨ ਹੈ। ਭਾਵੇਂ ਸਮਾਗਮ ਕਰਵਾਏ ਜਾਣ ਸਲੋਗਨ ਰਾਹੀਂ ਚਾਰਟ ਮੇਕਿੰਗ ਆਦਿ। ਇਸ ਦਿਨ ਦਾ ਮਤਲਬ ਹੈ ਕਿ ਲੋਕਾਂ ਵਿਚ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਲਿਆਉਣੀ, ਅਨੁਭਵ ਨੂੰ ਮਹੱਤਤਾ ਦੇਣਾ। ਉਨ੍ਹਾਂ ਦੱਸਿਆ ਕਿ ਦੁਨੀਆ ਵਿਚ 100 ਕਰੋੜ ਲੋਕ ਮਾਨਸਿਕ ਤੌਰ ’ਤੇ ਬਿਮਾਰ ਹਨ। ਜਿਨ੍ਹਾਂ ਦਾ ਅਨੁਪਾਤ 1:7 ਹੈ। ਮਾਨਸਿਕ ਰੋਗੀ ਜਾਂ ਤਾਂ ਜ਼ਿੰਦਗੀ ਦੁੱਖਾਂ ਨਾਲ ਜਿਊਂਦਾ ਹੈ ਜਾਂ ਉਸ ਨੂੰ ਜ਼ਿੰਦਗੀ ਗੁਜ਼ਰਦੀ ਦਾ ਅਹਿਸਾਸ ਨਹੀਂ ਹੁੰਦਾ। ਦੇਸ਼ ਦੁਨੀਆ ਵਿਚ ਕਈ ਕਾਰਨ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ। ਜਿਵੇਂ ਗ਼ਰੀਬੀ, ਬਿਮਾਰੀਆਂ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਛੁਆ-ਛੂਤ, ਅੰਧਵਿਸ਼ਵਾਸ, ਅੱਗੇ ਵੱਧਣ ਦੀ ਇੱਛਾ, ਪਹੁੰਚ ਤੋਂ ਦੂਰ ਰਹਿ ਜਾਣਾ ਆਦਿ। ਸਾਨੂੰ ਸਬਰ-ਸੰਤੋਖ ਜੀਵਨ ਜਿਊਣਾ ਚਾਹੀਦਾ ਹੈ। ਜਦੋਂ ਚਿੰਤਾ, ਡਰ, ਇਕੱਲਾਪਨ, ਭੁੱਖ ਦਾ ਵਧਣ-ਘਟਣਾ ਮਹਿਸੂਸ ਹੋਵੇ ਤਾਂ ਸਮਝੋ ਮਾਨਸਿਕ ਸਿਹਤ ਠੀਕ ਨਹੀਂ ਹੈ। ਕੁਲਵੰਤ ਸਿੰਘ ਨੇ ਵੀ ਮਾਨਸਿਕ ਸਿਹਤ ਨੂੰ ਠੀਕ ਰੱਖਣ ਲਈ ਕਈ ਨੁਕਤੇ ਸਾਂਝੇ ਕੀਤੇ। ਇਸ ਮੌਕੇ ਦਿਨੇਸ਼ ਕੁਮਾਰ, ਕਮਲਜੀਤ ਕੌਰ, ਕਮਲਾ ਰਾਣੀ, ਪਰਵੀਨ ਕੁਮਾਰੀ, ਕੋਮਲਪ੍ਰੀਤ ਕੌਰ, ਕਮਲਾ ਰਾਣੀ ਅਤੇ ਮਰੀਜ਼ਾਂ ਸਮੇਤ ਮਾਪੇ ਹਾਜ਼ਰ ਸਨ।