- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'ਵਿਸ਼ਵ ਮੁੱਢਲੀ ਸਹਾਇਤਾ ਦਿਵਸ' ਸੰਬੰਧੀ ਸੈਮੀਨਾਰ ਕਰਵਾਇਆ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਵਿਖੇ ‘ਵਿਸ਼ਵ ਮੁੱਢਲੀ ਸਹਾਇਤਾ ਦਿਵਸ’ ਸਬੰਧੀ ਸੈਮੀਨਾਰ ਕਰਵਾਇਆ, ਜਿਸ ਦੀ ਪ੍ਰਧਾਨਗੀ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ਵ ਮੁੱਢਲੀ ਸਹਾਇਤਾ ਦਿਵਸ ਮਨਾਇਆ। ਇਹ ਦਿਵਸ ਪਹਿਲੀ ਵਾਰ ਸਾਲ 2000 ਵਿਚ ਇੰਟਰਨੈਸ਼ਨਲ ਫੈੱਡਰੇਸ਼ਨ ਆਫ ਰੈੱਡ ਕਰਾਸ ਸੁਸਾਇਟੀ ਦੇ ਸਾਂਝੇ ਉੱਦਮ ਸਦਕਾ ਮਨਾਇਆ। ਇਸ ਸਾਲ ਦਾ ਥੀਮ ‘ਪਰਵਾਸ ਦੇ ਸੰਦਰਭ ਵਿਚ ਮੁੱਢਲੀ ਸਹਾਇਤਾ’ ’ਤੇ ਗੱਲ ਕਰਦਿਆਂ ਕਿਹਾ ਮਨੁੱਖਤਾ ਦੇ ਭਲੇ ਖ਼ਾਤਰ ਨਿਰੰਤਰ ਯਤਨਸ਼ੀਲ ਇਨ੍ਹਾ ਦੋਵਾਂ ਜਥੇਬੰਦੀਆਂ ਦਾ ਮੰਨਣਾ ਹੈ ਕਿ ਮੁੱਢਲੀ ਸਹਾਇਤਾ ਬਹੁਤ ਹੀ ਨੇਕ ਕੰਮ ਹੈ ਤੇ ਮੁੱਢਲੀ ਸਹਾਇਤਾ ਹਰ ਲੋੜਵੰਦ ਤਕ ਹਰ ਹਾਲ ਪੁੱਜਣੀ ਚਾਹੀਦੀ ਹੈ।
ਮੁੱਢਲੀ ਮਦਦ ਸਮੇਂ ਸਿਰ ਪ੍ਰਾਪਤ ਹੋਣ ਨਾਲ ਲੱਖਾਂ ਮਨੁੱਖੀ ਜਾਨਾਂ ਅਜਾਈਂ ਜਾਣ ਤੋਂ ਰੋਕੀਆਂ ਜਾ ਸਕਦੀਆਂ ਹਨ। ਦਰਅਸਲ ਪੀੜਤ ਵਿਅਕਤੀ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕਰਨ ਦਾ ਵਿਚਾਰ ਰੈੱਡ ਕਰਾਸ ਦੇ ਬਾਨੀ ਸਵਿਟਰਜ਼ਰਲੈਂਡ ਦੇ ਨਾਮਵਰ ਹੈਨਰੀ ਡਿਊਨਾ ਦੇ ਦਿਲ ’ਚ ਆਇਆ ਸੀ। ਉਨ੍ਹਾਂ 24 ਜੂਨ, 1959 ਨੂੰ ਸਾਲਫਰੀਨੋ ਦੀ ਜੰਗ ’ਚ ਜ਼ਖ਼ਮੀ ਹੋ ਕੇ ਤੜਫ਼ ਦੇ ਹਜ਼ਾਰਾਂ ਸੈਨਿਕਾਂ ਦੇ ਨਾਲ-ਨਾਲ 40 ਹਜ਼ਾਰ ਦੇ ਕਰੀਬ ਸੈਨਿਕਾਂ ਦੀਆਂ ਲਾਸ਼ਾਂ ਨੂੰ ਆਪਣੀ ਅੱਖੀਂ ਵੇਖਿਆ ਸੀ ਤੇ ਆਪਣੇ ਸਾਹਮਣੇ ਦਮ ਤੋੜਦੇ ਜ਼ਖ਼ਮੀਆਂ ਨੂੰ ਵੇਖ ਕੇ ਉਸ ਦਾ ਹਿਰਦਾ ਦੁੱਖ ਨਾਲ ਭਰ ਗਿਆ ਸੀ। ਘਰ ਆ ਕੇ ਉਸ ਨੇ ਵਿਚਾਰ ਕੀਤਾ ਕਿ ਜੇ ਜ਼ਖ਼ਮੀਆਂ ਨੂੰ ਸਮੇਂ ਸਿਰ ਮੁੱਢਲੀ ਸਹਾਇਤਾ ਮਿਲ ਜਾਂਦੀ ਤਾਂ ਹਜ਼ਾਰਾਂ ਜ਼ਖ਼ਮੀ ਸੈਨਿਕਾਂ ਨੂੰ ਬਚਾਇਆ ਜਾ ਸਕਦਾ ਸੀ। ਅਖੀਰ ਵਿਚ ਉਨ੍ਹਾਂ ਨੇ ਸੈਂਟਰ ਵਿਖੇ ਦਾਖਲ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਦੀਆਂ ਤਕਨੀਕਾਂ ਦੱਸੀਆਂ ਜਿਵੇਂ ਕਿ ਮਰੀਜ਼ ਨੂੰ ਬਣਾਓਟੀ ਸਾਹ ਦੇਣਾ, ਅੱਗ ਲੱਗਣ ਦੀ ਹਾਲਤ ਵਿਚ ਬਚਾਅ, ਗਲੇ ਵਿਚ ਖਾਣਾ ਅਟਕਣਾ, ਖੂਨ ਦੇ ਵਹਾਅ ਨੂੰ ਰੋਕਣਾ ਆਦਿ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਫਸਟ ਏਡ ਦੀ ਟ੍ਰੇਨਿੰਗ ਕਰਨੀ ਚਾਹੀਦੀ ਹੈ ਤਾਂ ਕਿ ਅਸੀ ਕਿਸੇ ਜ਼ਰੂਰਤਮੰਦ ਦੀ ਸਹਾਇਤਾ ਕਰ ਸਕੀਏ ਅਤੇ ਪੀੜਤ ਵਿਅਕਤੀ ਦੀ ਜਾਨ ਬਚਾਈ ਜਾ ਸਕੇ। ਇਸ ਮੌਕੇ ਦਿਨੇਸ਼ ਕੁਮਾਰ ਨੇ ਕੇਂਦਰ ਵਿਖੇ ਦਾਖਲ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਦਸਿਆਂ ਦਾ ਇਕ ਦੁਖਦਾਈ ਪਹਿਲੂ ਇਹ ਵੀ ਹੈ ਕਿ ਇਨ੍ਹਾਂ ਸੜਕ ਹਾਦਸਿਆਂ ਦੇ ਸ਼ਿਕਾਰ ਵਿਅਕਤੀਆਂ ਵਿਚੋਂ 50 ਫ਼ੀਸਦੀ ਮੌਤਾਂ ਸਮੇਂ ਸਿਰ ਫਸਟ ਏਡ ਜਾਂ ਡਾਕਟਰੀ ਸਹਾਇਤਾ ਨਾ ਮਿਲਣ ਕਰ ਕੇ ਹੋ ਜਾਂਦੀਆਂ ਹਨ। ਹਾਦਸਿਆਂ ਦੇ ਕਾਰਨ ਭਾਵੇਂ ਕੁਝ ਵੀ ਰਹੇ ਹੋਣ ਪਰ ਹਾਦਸਿਆਂ ਦੇ ਸ਼ਿਕਾਰ ਹੋਏ ਲੋਕਾਂ ਨੂੰ ਜੇ ਸਮੇਂ ਸਿਰ ਮੁੱਢਲੀ ਸਹਾਇਤਾ ਮਿਲ ਸਕੇ ਤਾਂ ਜਿੱਥੇ ਉਨ੍ਹਾਂ ਦੇ ਦੁੱਖ-ਦਰਦ ਨੂੰ ਘੱਟ ਕੀਤਾ ਜਾ ਸਕਦਾ ਹੈ, ਉੱਥੇ ਕਿਸੇ ਕੀਮਤੀ ਅਤੇ ਵੱਡਮੁੱਲੀ ਜਾਨ ਨੂੰ ਵੀ ਬਚਾਇਆ ਜਾ ਸਕਦਾ ਹੈ। ਇਸ ਮੌਕੇ ਮਨਜੀਤ ਸਿੰਘ, ਕੁਲਵੰਤ ਸਿੰਘ, ਕਮਲਜੀਤ ਕੌਰ, ਪਰਵੀਨ ਕੁਮਾਰੀ, ਕਮਲਾ ਰਾਣੀ, ਕੋਮਲਪ੍ਰੀਤ ਕੌਰ ਅਤੇ ਮਰੀਜ਼ ਹਾਜ਼ਰ ਸਨ।