- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਾਨਕ ਮਿਸ਼ਨ ਹਸਪਤਾਲ 'ਚ ਸਾਬਕਾ ਫੌਜੀਆਂ ਲਈ ਸੈਮੀਨਾਰ ਕਰਵਾਇਆ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਰੋਟਰੀ ਕਲੱਬ ਬੰਗਾ ਦੇ ਸਹਿਯੋਗ ਨਾਲ ਸਾਬਕਾ ਫੌਜੀਆਂ ਦੀ ਭਲਾਈ ਲਈ ਭਾਰਤ ਸਰਕਾਰ ਵੱਲੋਂ ਚਲਾਈ ਜਾਂਦੀ ਸਿਹਤ ਸਕੀਮ ਈਸੀਐਚਐਸ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ। ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਸਾਬਕਾ ਫੌਜੀਆਂ ਅਤੇ ਰੋਟਰੀ ਕਲੱਬ ਦੇ ਅਹੁਦੇਦਾਰਾਂ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਧੁਨਿਕ ਮੈਡੀਕਲ ਸਹੂਲਤਾਂ ਅਤੇ ਤਜਰਬੇਕਾਰ ਡਾਕਟਰਾਂ ਦੀ ਟੀਮ ਹੈ। ਉਨ੍ਹਾਂ ਕਿਹਾ ਦੇਸ਼ ਦੇ ਸਾਬਕਾ ਫੌਜੀ ਸਾਡੇ ਸਮਾਜ ਦਾ ਮਾਣ ਹਨ ਅਤੇ ਉਨ੍ਹਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਸਾਡਾ ਫ਼ਰਜ਼ ਹੈ।।ਉਨ੍ਹਾਂ ਦੱਸਿਆ ਕਿ ਇਸ ਸੈਮੀਨਾਰ ਦਾ ਮੁੱਖ ਉਦੇਸ਼ ਸਾਬਕਾ ਫੌਜੀਆਂ ਨੂੰ ਈਸੀਐਚਐਸ ਸਕੀਮ ਅਧੀਨ ਕੈਸ਼ ਲੈੱਸ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕਰਨਾ ਹੈ। ਡਾ. ਜਸਦੀਪ ਸਿੰਘ ਸੈਣੀ ਨੇ ਦੱਸਿਆ ਕਿ ਹਸਪਤਾਲ ਵਿਚ ਨਿਊਰੋ ਸਰਜਰੀ, ਯੂਰੋਲੋਜੀ, ਜਨਰਲ ਮੈਡੀਸਨ, ਜਨਰਲ ਸਰਜਰੀ, ਹੱਡੀਆਂ ਦੇ ਰੋਗ, ਡੈਂਟਲ, ਗਾਇਨੀਕੋਲੋਜੀ, ਬੱਚਿਆਂ ਦੇ ਰੋਗ, ਈਐਨਟੀ, ਚਮੜੀ ਦੇ ਰੋਗ, ਮਾਨਸਿਕ ਰੋਗ, ਅੱਖਾਂ ਦੇ ਰੋਗ, ਫਿਜ਼ੀਉਥਰੈਪੀ, ਐਮਰਜੈਂਸੀ, ਟਰੋਮਾ ਸੈਂਟਰ ਅਤੇ ਆਧੁਨਿਕ ਡਾਇਗਨੋਸਟਿਕ ਸੇਵਾਵਾਂ ਉਪਲਬਧ ਹਨ। ਡਾ. ਅਮਿਤ ਸੰਧੂ ਯੂਰੋਲੋਜਿਸਟ ਨੇ ਗੁਰਦੇ, ਪਿਸ਼ਾਬ ਦੀ ਨਲੀ, ਪ੍ਰੋਸਟੇਟ ਅਤੇ ਹੋਰ ਯੂਰੋਲੋਜੀਕਲ ਸਮੱਸਿਆਵਾਂ ਦੇ ਆਧੁਨਿਕ ਇਲਾਜ ਬਾਰੇ ਜਾਣਕਾਰੀ ਦਿੱਤੀ। ਰੋਟਰੀ ਕਲੱਬ ਬੰਗਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਨੇ ਕਿਹਾ ਕਿ ਉਹ ਵੀ ਸਾਬਕਾ ਫੌਜੀ ਹਨ ਅਤੇ ਅਜਿਹੇ ਜਾਗਰੂਕਤਾ ਸੈਮੀਨਾਰ ਸਾਬਕਾ ਫੌਜੀਆਂ ਲਈ ਬਹੁਤ ਲਾਭਦਾਇਕ ਹੁੰਦੇ ਹਨ ਕਿਉਂਕਿ ਬਹੁਤ ਸਾਰੇ ਈਸੀਐਚਐਸ ਲਾਭਪਾਤਰੀ ਸਕੀਮ ਦੀਆਂ ਸਹੂਲਤਾਂ ਬਾਰੇ ਪੂਰੀ ਜਾਣਕਾਰੀ ਤੋਂ ਵਾਂਝੇ ਰਹਿ ਜਾਂਦੇ ਹਨ। ਸੁਰਿੰਦਰ ਪਾਲ ਖੇਪੜ ਸਾਬਕਾ ਪ੍ਰਧਾਨ ਨੇ ਹਸਪਤਾਲ ਪ੍ਰਬੰਧਕ ਟਰੱਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਬਕਾ ਫੌਜੀਆਂ ਦੀ ਭਲਾਈ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਅਜਿਹੇ ਸੈਮੀਨਾਰ ਨਿਯਮਤ ਤੌਰ