ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਨੂੰ ਸਮਰਪਿਤ ਕੀਤਾ ਸੈਮੀਨਾਰ ਤਰਕਸ਼ੀਲ ਸੁਸਾਇਟੀ ਵੱਲੋਂ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਨੂੰ ਸਮਰਪਿਤ ਕੀਤਾ ਸੈਮੀਨਾਰ
Publish Date: Thu, 26 Nov 2026 03:45 PM (IST)
Updated Date: Thu, 26 Nov 2026 03:46 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਨਵਾਂਸ਼ਹਿਰ ਵੱਲੋਂ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਹੁਤ ਹੀ ਮਹੱਤਵਪੂਰਨ ਵਿਸ਼ਿਆਂ ’ਤੇ ਇੱਕ ਸੈਮੀਨਾਰ ਕਰਵਾਇਆ। ਜੋਨ ਨਵਾਂਸ਼ਹਿਰ ਦੇ ਜਥੇਬੰਦਕ ਮੁਖੀ ਮਾ. ਜਗਦੀਸ਼ ਰਾਏਪੁਰ ਡੱਬਾ ਅਤੇ ਜੋਨ ਦੇ ਵਿੱਤ ਮੁਖੀ ਸੁਖਵਿੰਦਰ ਗੋਗਾ ਨੇ ਦੱਸਿਆ ਕਿ ਸੈਮੀਨਾਰ ਬੀਬੀ ਅਮਰ ਕੌਰ ਯਾਦਗਾਰੀ ਹਾਲ ਖਟਕੜ ਕਲਾਂ ਵਿਖੇ ਕਰਾਇਆ। ਇਸ ਸੈਮੀਨਾਰ ਦੇ ਵਿਸ਼ੇ ਅਜੋਕੇ ਦੌਰ ਵਿਚ ਫਾਸ਼ੀਵਾਦੀ ਹੱਲਿਆਂ ਦੀ ਮਾਰ ਅਤੇ ਲੋਕ ਅਤੇ ਮਾਨਸਿਕ ਰੋਗ, ਕਾਰਨ, ਲੱਛਣ ਅਤੇ ਇਲਾਜ ਸਨ। ਜੁਝਾਰ ਸਿੰਘ ਲੌਂਗੋਵਾਲ (ਮੁਖੀ ਮਾਨਸਿਕ ਸਿਹਤ ਚੇਤਨਾ ਮਸ਼ਵਰਾ ਵਿਭਾਗ) ਨੇ ਮਾਨਸਿਕ ਰੋਗ ਕੀ ਹਨ ? ਮਾਨਸਿਕ ਰੋਗ ਹੋਣ ਦੇ ਕਾਰਨ ਲੱਛਣ ਅਤੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਬਲਵੀਰ ਚੰਦ ਲੌਂਗੋਵਾਲ ਸੂਬਾ ਪ੍ਰਧਾਨ ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਨੇ ਫਾਸ਼ੀਵਾਦ ਕੀ ਹੈ ? ਅਜੋਕੇ ਸਮੇਂ ਫਾਸ਼ੀਵਾਦੀ ਹੱਲਿਆਂ ਦੀ ਮਾਰ ਸੰਬੰਧੀ ਬਹੁਤ ਹੀ ਸੌਖੇ ਸ਼ਬਦਾਂ ਵਿਚ ਸਰੋਤਿਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਲੋਕਾਂ ਨੂੰ ਕਿਹਾ ਉਹ ਇੱਕਮੁੱਠ ਹੋ ਕੇ ਫਾਸ਼ੀਵਾਦ ਦਾ ਡਟ ਕੇ ਵਿਰੋਧ ਕਰਨ। ਇਸ ਮੌਕੇ ਯੂਨੀਵਰਸਲ ਪਬਲਿਕ ਸਕੂਲ ਦੇ ਬੱਚਿਆਂ, ਹਰੀ ਰਾਮ ਰਸੂਲਪੁਰੀ ਅਤੇ ਫੁੱਟਬਾਲ ਦੇ ਕੋਚ ਸਰਬਜੀਤ ਮਮੰਗੂਵਾਲ ਵਲੋਂ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਦੇ ਪ੍ਰਧਾਨ ਮਨਜੀਤ ਕੌਰ ਬੋਲਾ ਵਲੋਂ ਬੁਲਾਰੇ ਬਲਵੀਰ ਚੰਦ ਲੌਂਗੋਵਾਲ ਅਤੇ ਜੁਝਾਰ ਸਿੰਘ ਲੌਂਗੋਵਾਲ ਨੂੰ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ। ਕ੍ਰਿਸ਼ਨ ਰਾਣੀ ਜਿਨ੍ਹਾਂ ਨੇ ਮਰਨ ਉਪਰੰਤ ਮੈਡੀਕਲ ਖੋਜਾਂ ਲਈ ਸਰੀਰ ਦਾਨ ਕਰਨ ਸਬੰਧੀ ਪ੍ਰਣ ਪੱਤਰ ਭਰੇ ਗਏ ਹਨ ਨੂੰ ਪਿਮਸ ਮੈਡੀਕਲ ਹਸਪਤਾਲ ਜਲੰਧਰ ਵਲੋਂ ਜਾਰੀ ਕੀਤਾ ਸ਼ਨਾਖ਼ਤੀ ਕਾਰਡ ਸੁਸਾਇਟੀ ਆਗੂਆਂ ਵੱਲੋਂ ਪ੍ਰਦਾਨ ਕੀਤਾ। ਸਵਾਲ ਜਵਾਬ ਵਿਚ ਜੋਗਿੰਦਰ ਕੁੱਲੇਵਾਲ, ਜਰਨੈਲ ਸਿੰਘ, ਜਸਵੀਰ ਮੋਰੋਂ, ਮੋਹਨ ਬੀਕਾ, ਸੁਰੇਸ਼ ਕਰਨਾਣਾ ਅਤੇ ਇਰਸ਼ਾਦ ਨੇ ਭਾਗ ਲਿਆ। ਤਰਕਸ਼ੀਲ ਸਾਹਿਤ ਦਾ ਸਟਾਲ ਜੋਗਿੰਦਰ ਕੁੱਲੇਵਾਲ ਦੀ ਅਗਵਾਈ ਵਿਚ ਲਗਾਇਆ ਗਿਆ। ਸਟੇਜ ਦੀ ਸਮੁੱਚੀ ਕਾਰਵਾਈ ਮਾ. ਜਗਦੀਸ਼ ਰਾਏਪੁਰ ਡੱਬਾ ਨੇ ਚਲਾਈ। ਇਸ ਮੌਕੇ ਕੁਲਵਿੰਦਰ ਖਟਕੜ, ਬਲਜੀਤ ਖਟਕੜ, ਚਰਨਜੀਤ ਖਟਕੜ, ਬਲਜਿੰਦਰ ਸ਼ਹਿਬਾਜ਼ ਪੁਰ, ਰਜਿੰਦਰ ਕੌਰ ਸ਼ਹਿਬਾਜ਼ ਪੁਰ, ਗੁਰਨਾਮ ਗੜ੍ਹਸ਼ੰਕਰ, ਰੂਬੀ ਬੰਗਾ, ਸੰਤੋਸ਼ ਖਟਕੜ, ਬਿਮਲਾ ਰਾਣੀ, ਕਮਲਜੀਤ ਕੌਰ ਕੁੱਲੇਵਾਲ, ਸਾਹਿਤਕਾਰ ਰਾਜ ਹਿਉਂ , ਉੱਘੇ ਕਵੀ ਦੀਪ ਕਲੇਰ, ਕਮਲਜੀਤ ਕੌਰ ਖਟਕੜ, ਰਜਿੰਦਰ ਜੱਸਲ, ਸਰਪੰਚ ਨਿੰਦਰ ਮਾਈਦਿੱਤਾ, ਰਣਜੀਤ ਸਿੰਘ ਰਾਣਾ, ਡਾ. ਬਲਦੇਵ ਸਿੰਘ ਬੀਕਾ, ਮਾ. ਹਰਜਿੰਦਰ, ਪਿੰਕੀ ਖਟਕੜ, ਰਣਬੀਰ ਕੁਮਾਰ, ਅਕਸ਼ੈ ਕੁਮਾਰ, ਬਲਵਿੰਦਰ ਕੌਰ, ਅਜੈ ਕੁਮਾਰ, ਸੁਰਿੰਦਰ ਪਾਲ ਅਤੇ ਹੋਰ ਹਾਜ਼ਰ ਸਨ।