ਬੰਗਾ ’ਚ ਐੱਸਡੀਐੱਮ ਵਿਪਨ ਭੰਡਾਰੀ ਨੇ ਲਹਿਰਾਇਆ ਰਾਸ਼ਟਰੀ ਝੰਡਾ ਬੰੰਗਾ ਵਿਖੇ ਐੱਸਡੀਐਮ ਵਿਪਨ ਭੰਡਾਰੀ ਨੇ ਲਹਿਰਾਇਆ ਰਾਸ਼ਟਰੀ ਝੰਡਾ
Publish Date: Sun, 16 Aug 2026 03:33 PM (IST)
Updated Date: Sun, 16 Aug 2026 03:35 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਦਾਣਾ ਮੰਡੀ ਬੰਗਾ ਵਿਖੇ ਸਬ ਡਵੀਜ਼ਨ ਪੱਧਰੀ ਆਜ਼ਾਦੀ ਦਿਹਾੜਾ ਬੜੀ ਸ਼ਰਧਾ ਤੇ ਪਿਆਰ ਭਾਵਨਾ ਨਾਲ ਮਨਾਇਆ। ਮੁੱਖ ਮਹਿਮਾਨ ਵਿਪਨ ਭੰਡਾਰੀ ਐੱਸਡੀਐਮ ਬੰਗਾ ਨੇ ਆਜ਼ਾਦੀ ਦਿਵਸ ਮੌਕੇ ਝੰਡਾ ਲਹਿਰਾਇਆ ਤੇ ਪਰੇਡ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਸਾਨੂੰ ਸਭ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ। ਦੇਸ਼ ਦੀ ਆਜ਼ਾਦੀ ਵਿਚ 80 ਫ਼ੀਸਦੀ ਤੋਂ ਵੀ ਵੱਧ ਪੰਜਾਬੀਆਂ ਦੀਆਂ ਕੁਰਬਾਨੀਆਂ ਹਨ। ਸ਼ਹੀਦਾਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਸਾਨੂੰ ਆਜ਼ਾਦ ਕਰਵਾਇਆ, ਹੁਣ ਸਾਡਾ ਫਰਜ਼ ਬਣਦਾ ਹੈ ਕਿ ਇਸ ਦੇਸ਼ ਦੀ ਆਨ ਬਾਨ ਤੇ ਸ਼ਾਨ ਨੂੰ ਬਰਕਰਾਰ ਰੱਖਣ ਵਿੱਚ ਆਪਣਾ ਯੋਗਦਾਨ ਪਾਈਏ। ਇਸ ਮੌਕੇ ਉਨ੍ਹਾਂ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਸਭ ਤੋਂ ਪਹਿਲਾਂ ਬੱਚਿਆਂ ਵੱਲੋਂ ਰਾਸ਼ਟਰੀ ਗਾਣ ਪੇਸ਼ ਕੀਤਾ। ਇਸ ਉਪਰੰਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਵਿਚ ਰੰਗੇ ਗੀਤਾਂ ਤੇ ਕੋਰੀਓਗ੍ਰਾਫੀਆਂ ਅਤੇ ਗਿੱਧਾ ਪੇਸ਼ ਕਰ ਕੇ ਦਰਸ਼ਕਾਂ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਵੱਖ-ਵੱਖ ਖਿਤਿਆਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਅਤੇ ਆਜ਼ਾਦੀ ਘੁਲਾਟੀਏ ਦੀਆਂ ਪਰਿਵਾਰਾਂ ਨੂੰ ਪ੍ਰਸ਼ਾਸਨ ਵੱਲੋਂ ਪ੍ਰੰਸ਼ਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡੀਐੱਸਪੀ ਮਨਦੀਪ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਸਮਾਗਮ ਦਾ ਪ੍ਰਬੰਧ ਸਰਵੇਸ਼ ਰਾਜਨ ਤਹਿਸੀਲਦਾਰ ਬੰਗਾ ਅਤੇ ਅਰਮਾਨਦੀਪ ਸਿੰਘ ਨਾਇਬ ਤਹਿਸੀਲਦਾਰ ਬੰਗਾ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ। ਸਟੇਜ ਸਕੱਤਰ ਦੀ ਸਮੁੱਚੀ ਕਾਰਵਾਈ ਅਨੁਰਾਧਾ ਅਤੇ ਡਾ. ਇੰਦਰਜੀਤ ਪਾਲ ਨੇ ਬਾਖੂਬੀ ਨਿਭਾਈ। ਇਸ ਮੌਕੇ ਕੇਵਲ ਕ੍ਰਿਸ਼ਨ ਐੱਸਐੱਚਓ ਸਿਟੀ ਬੰਗਾ, ਰਜੀਵ ਸਰੀਨ ਕਾਰਜ ਸਾਧਕ ਅਫਸਰ, ਜਗਦੀਸ਼ ਕੌਰ ਸੁਪਰਡੈਂਟ, ਆਦੇਸ਼ ਕੁਮਾਰ ਬੀਡੀਪੀਓ, ਗੁਰਬਖਸ਼ ਰਾਮ ਐੱਸਡੀਓ ਪਾਵਰਕਾਮ, ਪ੍ਰਿੰਸੀਪਲ ਕਿਸ਼ਨ ਖਟਕੜ, ਸਰਨਜੀਤ ਸਿੰਘ, ਰਘਵੀਰ ਸਿੰਘ, ਦਲਜੀਤ ਸਿੰਘ, ਜਸਕਰਨ ਸਿੰਘ, ਪ੍ਰੇਮ ਸਿੰਘ ਸੂਰਾਪੁਰੀ, ਸਤਨਾਮ ਖਟਕੜ, ਡਾ. ਲਛਮਣ ਦਾਸ ਖੇਤੀਬਾੜੀ ਵਿਭਾਗ, ਵਰਿੰਦਰ ਕੁਮਾਰ, ਇੰਦਰਜੀਤ ਸਿੰਘ ਮਾਨ, ਅਮਰੀਕ ਸਿੰਘ ਸੋਨੀ ਐੱਮਸੀ, ਰਾਜ ਕੁਮਾਰੀ ਐੱਮਸੀ, ਮੀਨਾ ਕੁਮਾਰੀ ਐੱਮਸੀ, ਲਵਲੀਨ ਸੁੰਡਾ ਐੱਮਸੀ, ਖੁਸ਼ਵਿੰਦਰ ਸਿੰਘ, ਸ਼ਿੰਗਾਰਾ ਰਾਮ, ਅਮਨ, ਕੇਸ਼ਵ ਘਈ, ਰਾਜ ਕੁਮਾਰ, ਮਹਿੰਦਰ ਸਿੰਘ, ਰਚਨਾ ਕੁਮਾਰੀ, ਸ਼ਮ੍ਹਾ ਕੁਮਾਰੀ, ਸਤਨਾਮ ਖਟਕੜ, ਸ਼ਿੰਗਾਰਾ ਰਾਮ, ਭੁਪਿੰਦਰ ਸਿੰਘ, ਦਿਨੇਸ਼ ਕੁਮਾਰ, ਸੰਦੀਪ ਕੁਮਾਰ, ਲਖਵਿੰਦਰ ਕੁਮਾਰ, ਮਮਤਾ ਕੌੜਾ ਆਦਿ ਹਾਜ਼ਰ ਸਨ।