
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਲਾਚੌਰ 'ਚ ਆਜ਼ਾਦੀ ਦਿਵਸ 'ਚ ਸ਼ਾਮਲ ਵਿਦਿਆਰਥਣਾਂ ਦਾ ਕੀਤਾ ਵਿਸ਼ੇਸ਼ ਸਨਮਾਨ

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਆਜ਼ਾਦੀ ਦਿਵਸ ਮੌਕੇ ਦਾਣਾ ਮੰਡੀ ਬਲਾਚੌਰ ਵਿਖੇ ਸਰਕਾਰੀ ਪੱਧਰ ’ਤੇ ਕਰਵਾਏ ਵਿਸ਼ਾਲ ਸਮਾਗਮ ਵਿਚ ਉਪ ਮੰਡਲ ਮਜਿਸਟ੍ਰੇਟ ਬਲਾਚੌਰ ਸੁਨੀਲ ਫੋਗਾਟ ਦੀ ਅਗਵਾਈ ’ਚ ਕਰਵਾਏ ਸਮਾਗਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਅਧਿਆਪਕ ਨਗੇਸ਼ ਕੁਮਾਰ ਵੱਲੋਂ ਬਖੂਬੀ ਨਿਭਾਈ ਅਤੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੀਆਂ ਦੇਸ਼ ਭਗਤੀ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਪੇਸ਼ ਕਰਵਾਈਆਂ। ਇਸ ਸਕੂਲ ਦੀਆਂ ਵਿਦਿਆਰਥਣਾਂ ਨਵਦੀਪ ਕੌਰ ਅਤੇ ਉਸਦੀਆਂ ਸਾਥਣਾਂ ਵੱਲੋਂ ਪੰਜਾਬੀ ਵਿਰਸੇ ਨਾਲ ਸਬੰਧਿਤ ਕੋਰੀਓਗ੍ਰਾਫੀ (ਛੱਲਾ) ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤੀ। ਪੰਜਾਬੀ ਪਹਿਰਾਵੇ ਅਤੇ ਗਹਿਣਿਆਂ ਨਾਲ ਕੀਤੇ ਹਾਰ ਸ਼ਿੰਗਾਰ ਵਿਚ ਲੜਕੀਆਂ ਤੋਂ ਪੰਜਾਬੀ ਵਿਰਸੇ ਦੀ ਝਲਕ ਸਪਸ਼ਟ ਦਿਖਾਈ ਦੇ ਰਹੀ ਸੀ। ਮੁੱਖ ਮਹਿਮਾਨ ਵੱਲੋਂ ਇਸ ਸਕੂਲ ਦੀਆਂ ਵਿਦਿਆਰਥਣਾਂ ਨੂੰ ਵੀ ਪ੍ਰਸ਼ੰਸਾ ਪੱਤਰ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ। ਸਕੂਲ ਪਰਤਣ ਤੇ ਸਵੇਰ ਦੀ ਪ੍ਰਾਥਨਾ ਸਭਾ ਵਿਚ ਇਨ੍ਹਾਂ ਵਿਦਿਆਰਥਣਾਂ ਨੂੰ ਪ੍ਰਸ਼ੰਸਾ ਪੱਤਰ ਜਾਰੀ ਕਰਦੇ ਹੋਏ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਜੀਤ ਰਾਮ ਧੀਮਾਨ ਵੱਲੋਂ ਵਧਾਈ ਦਿੱਤੀ ਅਤੇ ਇੰਚਾਰਜ ਪੂਜਾ ਦਾ ਵੀ ਧੰਨਵਾਦ ਕੀਤਾ। ਜਿਨ੍ਹਾਂ ਨੇ ਆਪਣੀ ਅਣਥੱਕ ਮਿਹਨਤ ਨਾਲ ਬੱਚਿਆਂ ਨੂੰ ਇਸ ਪੇਸ਼ਕਾਰੀ ਲਈ ਤਿਆਰ ਕਰਵਾਇਆ। ਉਨ੍ਹਾਂ ਬੱਚਿਆਂ ਨੂੰ ਦੇਸ਼ ਪ੍ਰਤੀ ਪਿਆਰ ਅਤੇ ਸਮਰਪਣ ਦਾ ਵੀ ਸੰਦੇਸ਼ ਦਿੱਤਾ। ਇਸ ਸਮੇਂ ਸਕੂਲ ਬੱਚਿਆਂ ਤੋਂ ਇਲਾਵਾ ਮੁੱਖ ਅਧਿਆਪਕਾ ਸਸ਼ੀ ਬਾਲਾ, ਰਣਜੀਤ ਸਿੰਘ, ਸਵਿਤਾ ਸ਼ਰਮਾ, ਸੁਮਨ ਬਾਲਾ, ਸਨਪ੍ਰੀਤ ਕੌਰ, ਨਿਧੀ ਸ਼ਰਮਾ, ਪੂਜਾ, ਨੇਹਾ ਡੁਗਰੀ ਜਤਿੰਦਰਾ, ਨੇਹਾ ਸੁੱਜੋਵਲ਼, ਭਾਗਿਆ ਸ਼੍ਰੀ, ਅਮਨਦੀਪ ਕੌਰ ਗੰਗੜ, ਗੁਰਚਰਨਜੀਤ ਕੌਰ, ਮੀਨਾ ਕੁਮਾਰੀ, ਪੂਨਮ ਦੇਵੀ, ਗਗਨਦੀਪ ਕੌਰ, ਸਿਮਰਨਜੀਤ ਕੌਰ, ਆਸ਼ਾ ਦੇਵੀ ਅਤੇ ਜਸਵਿੰਦਰ ਕੌਰ ਆਦਿ ਵੀ ਸ਼ਾਮਲ ਸਨ।