- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਤਨਾਮ ਜਲਾਲਪੁਰ ਨੇ ਫਤਿਹਪੁਰ ਅਤੇ ਭਾਣੇਵਾਲ ਵਿਖੇ ਕੀਤੀ ਲੋਕ ਮਿਲਣੀ

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਆਪ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਤਨਾਮ ਜਲਾਲਪੁਰ ਨੇ ਫਤਿਹਪੁਰ ਅਤੇ ਭਾਣੇਵਾਲ ਪਿੰਡਾਂ ਵਿਚ ਲੋਕ ਮਿਲਣੀ ਕੀਤੀ। ਜਿਸ ਵਿਚ ਉਨ੍ਹਾਂ ਨੇ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਦੀ ਮੌਜੂਦਾ ਮਾਨ ਸਰਕਾਰ ਹੈ। ਜਿਸ ਨੇ ਆਪਣੀਆਂ ਸਾਰੀਆਂ ਪੰਜ ਗਰੰਟੀਆਂ ਪੂਰੀਆਂ ਕੀਤੀਆਂ ਅਤੇ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਕੰਮ ਕੀਤੇ। ਜਿਨਾਂ ਦੇ ਵਾਇਦੇ ਵੀ ਨਹੀਂ ਕੀਤੇ ਸਨ। ਦੂਜੇ ਪਾਸੇ ਪੁਰਾਣੀਆਂ ਉਹ ਸਰਕਾਰਾਂ, ਜਿਨਾਂ ਨੇ ਝੂਠੇ ਵਾਇਦੇ ਕੀਤੇ ਅਤੇ ਆਪਣੀ ਸਰਕਾਰ ਵਿਚ ਕੋਈ ਵੀ ਵਾਇਦਾ ਪੂਰਾ ਨਹੀਂ ਕੀਤਾ। ਮਾਨ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਨਹਿਰਾਂ ਦਾ ਪਾਣੀ 22 ਫ਼ੀਸਦੀ ਤੋਂ ਵਧਾ ਕੇ 80 ਫ਼ੀਸਦੀ ਤੱਕ ਕਿਸਾਨਾਂ ਨੂੰ ਦੇਣਾ ਸ਼ੁਰੂ ਕੀਤਾ। ਜਿਸ ਨਾਲ ਜਮੀਨ ਹੇਠੋਂ ਪਾਣੀ ਘੱਟ ਕੱਢਣਾ ਪਿਆ ਅਤੇ ਪਾਣੀ ਦਾ ਲੈਵਲ ਪੂਰੇ ਪੰਜਾਬ ਵਿੱਚ ਦੋ ਤੋਂ ਚਾਰ ਮੀਟਰ ਤੱਕ ਉਪਰ ਆ ਗਿਆ। ਜੋ ਕਿ ਇੱਕ ਬਹੁਤ ਬੜੀ ਉਪਲਬਧੀ ਮੰਨੀ ਜਾ ਰਹੀ ਹੈ। ਸੋ ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਉਸ ਪਾਰਟੀ ਦੀ ਸਰਕਾਰ ਨੂੰ ਹੀ ਦੁਬਾਰਾ ਲਿਆਉਣ ਜਿਨਾਂ ਨੇ ਆਪਣੇ ਕੀਤੇ ਹੋਏ ਵਾਇਦਿਆਂ ਨੂੰ ਪੂਰਾ ਕੀਤਾ। ਇਕੱਤਰਿਤ ਹੋਏ ਲੋਕਾਂ ਨੇ ਵੀ ਸਤਨਾਮ ਜਲਾਲਪੁਰ ਦੀਆਂ ਗੱਲਾਂ ਨਾਲ ਸਹਿਮਤੀ ਪ੍ਰਗਟਾਈ ਅਤੇ ਦੁਬਾਰਾ ਮਾਨ ਸਰਕਾਰ ਨੂੰ ਲਿਆਣ ਦਾ ਅਹਿਦ ਕੀਤਾ। ਇਸ ਮੌਕੇ ਦੋਨਾਂ ਪਿੰਡਾਂ ਦੇ ਸਰਪੰਚ ਮੈਂਬਰ ਪੰਚਾਇਤ, ਸਾਬਕਾ ਸਰਪੰਚ ਤੋ ਇਲਾਵਾ ਬਹੁਤ ਸਾਰੇ ਪਿੰਡ ਵਾਸੀ ਹਾਜ਼ਰ ਸਨ।