ਸਤਨਾਮ ਜਲਾਲਪੁਰ ਨੇ ਫਤਿਹਪੁਰ ਤੇ ਭਾਣੇਵਾਲ ’ਚ ਕੀਤੀ ਲੋਕ ਮਿਲਣੀ ਸਤਨਾਮ ਜਲਾਲਪੁਰ ਨੇ ਫਤਿਹਪੁਰ ਅਤੇ ਭਾਣੇਵਾਲ ਵਿਖੇ ਕੀਤੀ ਲੋਕ ਮਿਲਣੀ
Publish Date: Fri, 02 Oct 2026 04:14 PM (IST)
Updated Date: Fri, 02 Oct 2026 04:16 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਆਪ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਤਨਾਮ ਜਲਾਲਪੁਰ ਨੇ ਫਤਿਹਪੁਰ ਅਤੇ ਭਾਣੇਵਾਲ ਪਿੰਡਾਂ ਵਿਚ ਲੋਕ ਮਿਲਣੀ ਕੀਤੀ। ਜਿਸ ਵਿਚ ਉਨ੍ਹਾਂ ਨੇ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਦੀ ਮੌਜੂਦਾ ਮਾਨ ਸਰਕਾਰ ਹੈ। ਜਿਸ ਨੇ ਆਪਣੀਆਂ ਸਾਰੀਆਂ ਪੰਜ ਗਰੰਟੀਆਂ ਪੂਰੀਆਂ ਕੀਤੀਆਂ ਅਤੇ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਕੰਮ ਕੀਤੇ। ਜਿਨ੍ਹਾਂ ਦੇ ਵਾਅਦੇ ਵੀ ਨਹੀਂ ਕੀਤੇ ਸਨ। ਦੂਜੇ ਪਾਸੇ ਪੁਰਾਣੀਆਂ ਉਹ ਸਰਕਾਰਾਂ, ਜਿਨ੍ਹਾਂ ਨੇ ਝੂਠੇ ਵਾਇਦੇ ਕੀਤੇ ਅਤੇ ਆਪਣੀ ਸਰਕਾਰ ਵਿਚ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਮਾਨ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਨਹਿਰਾਂ ਦਾ ਪਾਣੀ 22 ਫ਼ੀਸਦੀ ਤੋਂ ਵਧਾ ਕੇ 80 ਫ਼ੀਸਦੀ ਤੱਕ ਕਿਸਾਨਾਂ ਨੂੰ ਦੇਣਾ ਸ਼ੁਰੂ ਕੀਤਾ। ਜਿਸ ਨਾਲ ਜ਼ਮੀਨ ਹੇਠੋਂ ਪਾਣੀ ਘੱਟ ਕੱਢਣਾ ਪਿਆ ਅਤੇ ਪਾਣੀ ਦਾ ਲੈਵਲ ਪੂਰੇ ਪੰਜਾਬ ਵਿੱਚ ਦੋ ਤੋਂ ਚਾਰ ਮੀਟਰ ਤੱਕ ਉੱਪਰ ਆ ਗਿਆ। ਜੋ ਕਿ ਇੱਕ ਬਹੁਤ ਬੜੀ ਉਪਲਬਧੀ ਮੰਨੀ ਜਾ ਰਹੀ ਹੈ। ਸੋ ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਉਸ ਪਾਰਟੀ ਦੀ ਸਰਕਾਰ ਨੂੰ ਹੀ ਦੁਬਾਰਾ ਲਿਆਉਣ ਜਿਨ੍ਹਾਂ ਨੇ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕੀਤਾ। ਇਕੱਤਰ ਹੋਏ ਲੋਕਾਂ ਨੇ ਵੀ ਸਤਨਾਮ ਜਲਾਲਪੁਰ ਦੀਆਂ ਗੱਲਾਂ ਨਾਲ ਸਹਿਮਤੀ ਪ੍ਰਗਟਾਈ ਅਤੇ ਦੁਬਾਰਾ ਮਾਨ ਸਰਕਾਰ ਨੂੰ ਲਿਆਣ ਦਾ ਅਹਿਦ ਕੀਤਾ। ਇਸ ਮੌਕੇ ਦੋਨਾਂ ਪਿੰਡਾਂ ਦੇ ਸਰਪੰਚ ਮੈਂਬਰ ਪੰਚਾਇਤ, ਸਾਬਕਾ ਸਰਪੰਚ ਤੋਂ ਇਲਾਵਾ ਬਹੁਤ ਸਾਰੇ ਪਿੰਡ ਵਾਸੀ ਹਾਜ਼ਰ ਸਨ।