ਸਰਸਵਤੀ ਸਕੂਲ ਨੇ ਭਾਰਤ ਨੂੰ ਜਾਣੋ ਕੁਇਜ਼ ਮੁਕਾਬਲਾ ਜਿੱਤਿਆ : ਰਣਦੀਪ ਰਾਣਾ ਸਰਸਵਤੀ ਪਬਲਿਕ ਸਕੂਲ ਨੇ ਭਾਰਤ ਨੂੰ ਜਾਣੋ ਕੁਇਜ਼ ਮੁਕਾਬਲਾ ਜਿੱਤਿਆ-ਰਣਦੀਪ ਰਾਣਾ
Publish Date: Wed, 18 Nov 2026 07:28 PM (IST)
Updated Date: Wed, 18 Nov 2026 07:30 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੰਜਾਬ ਪੱਛਮੀ ਉੱਤਰੀ ਖੇਤਰ-1 ਅਧੀਨ ਕੰਮ ਕਰ ਰਹੀ ਭਾਰਤ ਵਿਕਾਸ ਪ੍ਰੀਸ਼ਦ ਬਲਾਚੌਰ ਸ਼ਾਖਾ ਨੇ ਸਥਾਨਕ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਲਜ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਦੁਆਰਾ ਕੁਇਜ਼ ਮੁਕਾਬਲਾ ਸਫਲਤਾਪੂਰਵਕ ਆਯੋਜਿਤ ਕੀਤਾ। ਪ੍ਰੋਗਰਾਮ ਦਾ ਉਦਘਾਟਨ ਸ਼ਾਖਾ ਪ੍ਰਧਾਨ ਰਣਦੀਪ ਕੌਸ਼ਲ ਦੁਆਰਾ ਜੋਤੀ ਜਗਾ ਕੇ ਕੀਤਾ। ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਅਤੇ ਸਕੂਲੀ ਬੱਚਿਆਂ ਨੇ ਵੰਦੇ ਮਾਤਰਮ ਗੀਤ ਗਾਇਆ। 10 ਸਕੂਲਾਂ ਦੇ ਬੱਚਿਆਂ ਨੇ ਭਾਰਤ ਨੂੰ ਜਾਣੋ ਮੁਕਾਬਲੇ ਵਿਚ ਹਿੱਸਾ ਲਿਆ। ਸਰਸਵਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਜੂਨੀਅਰ ਅਤੇ ਸੀਨੀਅਰ ਸ਼੍ਰੇਣੀਆਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।।ਜੂਨੀਅਰ ਸ਼੍ਰੇਣੀ ਵਿਚ ਬੀਏਵੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸ਼ੌਰਿਆ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਸ਼੍ਰੇਣੀ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹੁੰਣ ਦੇ ਵਿਦਿਆਰਥੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸਕੂਲ ਆਫ਼ ਐਮੀਨੈਂਸ, ਮਹਿੰਦੀਪੁਰ ਦੇ ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਭਾਸ਼ਣ ਮੁਕਾਬਲੇ ਵਿਚ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੀ ਵਿਦਿਆਰਥਣ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਬੀਏਵੀ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੀ ਵਿਦਿਆਰਥਣ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਟੇਜ ਦਾ ਪ੍ਰਬੰਧ ਪ੍ਰਿੰਸੀਪਲ ਚੰਦਰੇਸ਼ ਸ਼ੌਰੀ ਅਤੇ ਪ੍ਰਿੰਸੀਪਲ ਸੁਨੀਲ ਸ਼ਰਮਾ ਦੁਆਰਾ ਸਫਲਤਾਪੂਰਵਕ ਕੀਤਾ। ਵਿਦਿਆਰਥੀਆਂ ਦਾ ਮੁਲਾਂਕਣ ਪ੍ਰਿੰਸੀਪਲ ਅਰੁਣਾ ਪਾਠਕ, ਪੁਸ਼ਪਾ ਵਿਆਸ ਅਤੇ ਜਗਦੀਸ਼ ਕਪਿਲ ਦੁਆਰਾ ਕੀਤਾ। ਗਤੀਵਿਧੀ ਪਰਮੁੱਖ ਕੈਪਟਨ ਭਗਤ ਰਾਮ ਅਤੇ ਗਗਨਦੀਪ ਕੌਸ਼ਲ ਨੇ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ। ਪ੍ਰਿੰਸੀਪਲ ਚੰਦਰੇਸ਼ ਸ਼ੌਰੀ ਨੇ ਸਭਾ ਦੀਆਂ ਸਮਾਜਿਕ ਗਤੀਵਿਧੀਆਂ ਬਾਰੇ ਸਾਰਿਆਂ ਨੂੰ ਜਾਣਕਾਰੀ ਦਿੱਤੀ ਅਤੇ ਬਾਬਾ ਬਲਰਾਜ ਕਾਲੇਜ ਦੇ ਪ੍ਰਿੰਸੀਪਲ ਡਾ. ਸਤੀਸ਼ ਕੁਮਾਰ ਧੀਮਾਨ ਨੂੰ ਸਨਮਾਨਿਤ ਕੀਤਾ ਅਤੇ ਸ਼ਾਨਦਾਰ ਪ੍ਰਬੰਧਾਂ ਲਈ ਧੰਨਵਾਦ ਕੀਤਾ। ਸ਼ਾਖਾ ਦੇ ਮੈਂਬਰ ਲਲਿਤ ਕੁਮਾਰ, ਰਾਜੇਸ਼ਵਰ ਸਿੰਘ, ਸੂਬੇਦਾਰ ਸੁਭਾਸ਼ ਚੰਦਰ, ਵਿਸ਼ਵਵਿਜੈ, ਮੋਹਨ ਅਗਨੀਹੋਤਰੀ, ਡਾ. ਸੁਨੀਲ ਪਾਠਕ, ਲਾਲ ਬਹਾਦਰ, ਕਿਰਨ, ਰੋਹਿਤ ਬਾਦਲ, ਸੂਬੇਦਾਰ ਸੌਦਾਗਰ ਸਿੰਘ, ਕੈਪਟਨ ਸਤਵਿੰਦਰ ਰਾਣਾ, ਸੂਬੇਦਾਰ ਪਰਮਜੀਤ ਸਿੰਘ, ਪੰਕਜ ਭਨੋਟ ਅਤੇ ਵਿਜੇ ਰਾਣਾ ਮੌਜੂਦ ਸਨ।