ਮੰਗੂਵਾਲ ਨੇ ਕੀਤਾ ਅਧਿਆਪਕਾ ਮਨਜੀਤ ਕੌਰ ਦਾ ਸਨਮਾਨ
ਸਰਬਜੀਤ ਮੰਗੂਵਾਲ ਨੇ ਕੀਤਾ ਅਧਿਆਪਕਾ ਮਨਜੀਤ ਕੌਰ ਦਾ ਸਨਮਾਨ
Publish Date: Thu, 26 Mar 2026 05:12 PM (IST)
Updated Date: Fri, 27 Mar 2026 04:05 AM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਫੁੱਟਬਾਲ ਕੋਚ ਤੇ ਖੇਡ ਲੇਖਕ ਸਰਬਜੀਤ ਮੰਗੂਵਾਲ ਨੂੰ ਅਧਿਆਪਕਾ ਮਨਜੀਤ ਕੌਰ ਸਿੰਬਲੀ ਤੇ ਉਨ੍ਹਾਂ ਦੇ ਪਤੀ ਹਰਮਿੰਦਰ ਸਿੰਘ ਆਸਟ੍ਰੇਲੀਆ ਦਾ ਸਨਮਾਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਸਮਾਨ ਅਧਿਆਪਕ ਵਿਦੇਸ਼ ਚੋਂ ਆ ਕੇ ਉਸ ਨੂੰ ਪਿਆਰ ਅਤੇ ਆਸ਼ੀਰਵਾਦ ਦੇਣ ਲਈ ਪੁਰਤਗਾਲ ਤੋਂ ਉਨ੍ਹਾਂ ਦੇ ਘਰ ਆਏ ਹਨ। ਉਨ੍ਹਾਂ ਦੱਸਿਆ ਕਿ ਅਸੀਂ ਕਾਹਮਾ ਸਕੂਲ ਵਿਚ ਰਾਜ ਰਾਣੀ, ਗੁਰਮੇਜ ਕੌਰ, ਦਇਆ ਸ਼ਰਮਾ, ਨਿਰਮਲ ਰੇਖੀ, ਕੁਲਵੰਤ ਕੌਰ, ਸੁਮੇਧਾ, ਹਰਭਜਨ ਕੌਰ ਸਮੇਤ ਸਾਰੇ ਪਰਿਵਾਰ ਦੀ ਤਰ੍ਹਾਂ ਰਹਿੰਦੇ ਸੀ। ਸਰਬਜੀਤ ਮੰਗੂਵਾਲ ਨੇ ਉਨ੍ਹਾਂ ਨੂੰ ‘ਫੁੱਟਬਾਲ ਦੇ ਅੰਗ ਸੰਗ‘ਕਿਤਾਬਾਂ ਭੇਂਟ ਕੀਤੀਆਂ ਤੇ ਯਾਦਗਾਰੀ ਚਿੰਨ੍ਹ ਨਾਲ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਉਨ੍ਹਾਂ ਸੰਨੀ, ਮਨੀ ਅਤੇ ਮਮਤਾ ਦੇ ਨੈਸ਼ਨਲ ਚੈਂਪੀਅਨ ਬਣਨ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਖੇਡ ਪ੍ਰੇਮੀ ਹਰਮੇਸ਼ ਲਾਲ ਸਿੰਬਲੀ, ਸੁਨੀਤਾ ਸ਼ਰਮਾ, ਮਨਜਿੰਦਰ ਜੋਤੀ ਤੇ ਹੋਰ ਹਾਜ਼ਰ ਸਨ।