ਸੰਯੁਕਤ ਕਿਸਾਨ ਮੋਰਚਾ ਤੇ ਗੰਨਾ ਮਿੱਲ ਵਰਕਰਾਂ ਵੱਲੋਂ ਇਕੱਤਰਤਾ ਸੰਯੁਕਤ ਕਿਸਾਨ ਮੋਰਚਾ ਅਤੇ ਗੰਨਾ ਮਿੱਲ ਵਰਕਰਾਂ ਨੇ ਕੀਤੀ ਅਹਿਮ ਮੀਟਿੰਗ
Publish Date: Thu, 15 Oct 2026 04:19 PM (IST)
Updated Date: Thu, 15 Oct 2026 04:21 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸੰਯੁਕਤ ਕਿਸਾਨ ਮੋਰਚਾ ਅਤੇ ਗੰਨਾ ਮਿੱਲ ਵਰਕਰਾਂ ਦੀ ਮੀਟਿੰਗ ਨਵਾਂਸ਼ਹਿਰ ਵਿਖੇ ਹੋਈ। ਗੰਨਾ ਮਿੱਲ ਨਵਾਂਸ਼ਹਿਰ ਅਤੇ ਕੋ-ਜੈਨਰੇਸ਼ਨ ਪਲਾਂਟ ਦਾ ਜੋ ਰੇੜਕਾ ਹੈ, ਉਸ ਨੂੰ ਨਿਬੇੜਿਆ ਜਾਵੇ ਤਾਂ ਕਿ ਗੰਨਾ ਮਿੱਲ ਸਮੇਂ ਸਿਰ ਕਿਸਾਨਾ ਦਾ ਗੰਨਾ ਪੀੜਨ ਦਾ ਕੰਮ ਸ਼ੁਰੂ ਕਰੇ ਸਕੇ। ਇਸ ਮੌਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਹਿਕਾਰੀ ਗੰਨਾ ਮਿੱਲ ਨਵਾਂਸ਼ਹਿਰ ਨੂੰ ਚਲਾਉਣ ਲਈ ਬਿਜਲੀ ਦਾ ਕੁਨੈਕਸ਼ਨ ਬਹਾਲ ਕਰਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਵੱਲ ਬਣਦਾ ਗੌਰ ਕਰਨਾ ਚਾਹੀਦਾ ਹੈ ਤਾਂ ਜੋ ਬਿਨਾਂ ਅੜਿੱਕੇ ਤੋਂ ਸਾਰਾ ਕੰਮ ਸੁਚਾਰੂ ਢੰਗ ਨਾਲ ਮੁਕੰਮਲ ਹੋ ਸਕੇ। ਸੰਯੁਕਤ ਕਿਸਾਨ ਮੋਰਚੇ ਅਤੇ ਸ਼ੂਗਰ ਮਿੱਲ ਨਵਾਂਸ਼ਹਿਰ ਵਰਕਰ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਮਿੱਲ ਮੈਨੇਜਮੈਂਟ ਅਤੇ ਪੀਐੱਸਪੀਸੀਐੱਲ ਦੇ ਉਚ ਅਧਿਕਾਰੀਆਂ ਨੂੰ 27 ਅਕਤੂਬਰ ਤੱਕ ਗੰਨਾ ਮਿੱਲ ਨੂੰ ਬਿਜਲੀ ਦਾ ਕੁਨੈਕਸ਼ਨ ਚਾਲੂ ਕਰਨ ਲਈ ਅਲਟੀਮੇਟਮ ਦਿੱਤਾ ਹੈ। ਇਸ ਸਮੇਂ ਦੌਰਾਨ ਇਸ ਦਾ ਹੱਲ ਕੀਤਾ ਜਾਵੇ। ਸੰਯੁਕਤ ਕਿਸਾਨ ਮੋਰਚੇ ਅਤੇ ਮਿਲ ਵਰਕਰਾਂ ਵੱਲੋਂ ਸੰਯੁਕਤ ਰੂਪ ’ਚ ਫੈਸਲਾ ਕੀਤਾ ਕਿ ਜੇਕਰ ਇਹ ਮਸਲਾ ਸਮੇਂ ਸਿਰ ਹੱਲ ਨਾ ਕੀਤਾ ਤਾਂ 28 ਅਕਤੂਬਰ ਨੂੰ ਮਹਾਲੋਂ ਟੀ ਪੁਆਇੰਟ ’ਤੇ ਮਸਲਾ ਹੋਣ ਤੱਕ ਜਾਮ ਲਾਇਆ ਜਾਵੇਗਾ। ਇਸ ਜਾਮ ਦੀਆਂ ਤਿਆਰੀਆਂ ਅੱਜ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। 22 ਅਕਤੂਬਰ ਨੂੰ ਮਿੱਲ ਦੇ ਵਿਚ ਮੀਟਿੰਗ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ ਜਾਵੇਗਾ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੁਰਿੰਦਰ ਸਿੰਘ ਬੈਂਸ, ਨਿਰਮਲ ਸਿੰਘ ਔਜਲਾ, ਚਰਨਜੀਤ ਸਿੰਘ ਦੌਲਤਪੁਰ, ਰਾਵਲ ਸਿੰਘ, ਹਰਪ੍ਰਭ ਸਿੰਘ ਮਹਿਲ, ਸਤਨਾਮ ਸਿੰਘ ਸੁਜੋਂ, ਸੁਖਦੀਪ ਸਿੰਘ, ਕੁਲਦੀਪ ਸਿੰਘ ਦਿਆਲਾ, ਤਰਸੇਮ ਸਿੰਘ ਬੈਂਸ, ਹਰਵਿੰਦਰ ਸਿੰਘ ਚਾਹਲ, ਸੁਰਿੰਦਰ ਸਿੰਘ ਮਹਿਰਮਪੁਰ, ਕੁਲਬੀਰ ਸਿੰਘ, ਗੁਰਦੇਵ ਸਿੰਘ ਚੌਹੜ, ਮਿੱਲ ਵਰਕਰਾਂ ਵੱਲੋਂ ਬਲਜੀਤ ਸਿੰਘ, ਹਰਦੀਪ ਸਿੰਘ, ਰੂਪ ਸ਼ਰਮਾ, ਰੁਪਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।