
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੰਗਾ ਵਿਖੇ ਸੰਤ ਸੰਮੇਲਨ 8 ਸਤੰਬਰ ਨੂੰ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਸ਼੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਸਰਕਲ ਬੰਗਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਦਾਣਾ ਮੰਡੀ ਬੰਗਾ ਵਿਖੇ 8 ਸਤੰਬਰ ਦਿਨ ਮੰਗਲਵਾਰ ਨੂੰ ਸੰਤ ਸੰਮੇਲਨ ਕਰਵਾਇਆ ਜਾਵੇਗਾ। ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗਾ। ਟਰੱਸਟ ਦੇ ਪ੍ਰਧਾਨ ਜੋਗਾ ਸਿੰਘ ਜੀਂਦੋਵਾਲ ਅਤੇ ਜ਼ਿਲ੍ਹਾ ਪ੍ਰਧਾਨ ਸੱਤਪਾਲ ਸਾਹਲੋਂ ਨੇ ਦੱਸਿਆ ਕਿ ਸੰਤ ਸੰਮੇਲਨ ਪਦਮਸ਼੍ਰੀ ਸ਼੍ਰੀ 108 ਸੰਤ ਨਿਰੰਜਨ ਦਾਸ ਡੇਰਾ ਸੱਚਖੰਡ ਬੱਲਾਂ ਦੀ ਸਰਪ੍ਰਸਤੀ ਹੇਠ ਕਰਵਾਇਆ ਜਾਵੇਗਾ। ਜਿਸ ਵਿਚ ਸਰਵਸ਼੍ਰੀ 108 ਸੰਤ ਕ੍ਰਿਸ਼ਨ ਨਾਥ ਚਹੇੜੂ, ਸੰਤ ਪ੍ਰੀਤਮ ਦਾਸ ਸੰਗਤਪੁਰ, ਸੰਤ ਪ੍ਰਦੀਪ ਦਾਸ ਕੂਪੁਰ-ਢੇਪੁਰ, ਸੰਤ ਹਰਵਿੰਦਰ ਦਾਸ ਈਸਪੁਰ, ਸੰਤ ਲੇਖ ਰਾਜ ਨੂਰਪੁਰ, ਸੰਤ ਸੁਖਵਿੰਦਰ ਦਾਸ ਢੱਡੇ, ਸਾਈਂ ਪੱਪਲ ਸ਼ਾਹ ਭਰੋਮਜਾਰਾ ਅਤੇ ਹੋਰ ਸੰਤ ਮਹਾਂਪੁਰਸ਼ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਾਨਵਵਾਦੀ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰਨਗੇ ਅਤੇ ਸੰਗਤਾਂ ਨੂੰ ਜੀਵਨ ਸੇਧ ਪ੍ਰਦਾਨ ਕਰਨਗੇ। ਇਸ ਮੌਕੇ ਗਿਆਨੀ ਉਂਕਾਰ ਸਿੰਘ ਗੜ੍ਹਪਧਾਣਾ ਕਥਾ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਾਉਣਗੇ।।ਮੀਟਿੰਗ ਵਿਚ ਸਤਵਿੰਦਰ ਸਿੰਘ ਜੱਬੋਵਾਲ, ਡਾ. ਰਾਮ ਲਾਲ ਸਿੱਧੂ, ਗੁਰਨਾਮ ਸਿੰਘ ਚੰਦੜ, ਰਾਮ ਸਿੰਘ ਢਾਹਾਂ, ਹੁਸਨ ਲਾਲ ਹੀਉਂ, ਅਵਤਾਰ ਰਾਮ ਦੁਸਾਂਝ ਖੁਰਦ, ਗੁਰਪ੍ਰੀਤ ਸਾਧਪੁਰੀ, ਮਨਜੀਤ ਬਾਹੜੋਵਾਲ, ਗੁਰਮੀਤ ਰਾਮ, ਗੁਰਦੀਪ ਰਾਮ ਹੀਉਂ, ਪਿਆਰਾ ਲਾਲ, ਮੋਹਨ ਲਾਲ ਹੀਉਂ ਆਦਿ ਨੇ ਹਿੱਸਾ ਲਿਆ।