- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਜੀਵ ਚੇਚੀ ਨੇ ਪਿੰਡ ਜੰਡੀ ਵਿਚ ਕੀਤੀ ਲੋਕ ਮਿਲਣੀ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਜਨਰਲ ਸਕੱਤਰ ਯੂਥ ਵਿੰਗ ਚੌਧਰੀ ਸੰਜੀਵ ਚੇਚੀ ਨੇ ਪਿੰਡ ਜੰਡੀ ਵਿਖੇ ਲੋਕ ਮਿਲਣੀ ਕੀਤੀ। ਜੰਡੀ ਪਹੁੰਚਣ ’ਤੇ ਸਮੂਹ ਨਗਰ ਵਾਸੀਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨਾਲ ਮਾਰਕੀਟ ਕਮੇਟੀ ਬਲਾਚੌਰ ਦੇ ਚੇਅਰਮੈਨ ਸੇਠੀ ਉਧਨੋਵਾਲ ਨਾਲ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਵੱਲੋਂ ਪਿੰਡ ਵਾਸੀਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ, ਪਿੰਡ ਦੇ ਵਿਕਾਸ ਕਾਰਜਾਂ ਅਤੇ ਹੋਰ ਸਮੱਸਿਆਵਾਂ ਸਬੰਧੀ ਪਿੰਡ ਵਾਸੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਨਾਲ ਹੀ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦੁਆਰਾ ਲੋਕ ਭਲਾਈ ਦੀਆਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਆਮ ਲੋਕਾਂ ਲਈ ਜੋ ਸਕੀਮਾਂ ਚਲਾ ਰਹੀ ਹੈ। ਉਹ ਅੱਜ ਪਿਛਲੀਆਂ ਸਰਕਾਰਾਂ ਦੀ ਸੋਚ ਤੋਂ ਵੀ ਪਰੇ ਸਨ। ਉਨ੍ਹਾਂ ਵੱਲੋਂ ਸਮੂਹ ਵਰਕਰਾਂ ਨੂੰ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਜਨ ਜਨ ਤੱਕ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਕਿਹਾ। ਪਿੰਡ ਦੇ ਜੋ ਵੀ ਵਿਕਾਸ ਕਾਰਜ ਰਹਿੰਦੇ ਹਨ ਉਸ ਸਬੰਧੀ ਪਿੰਡ ਵਾਸੀਆਂ ਤੋਂ ਜਾਣਕਾਰੀ ਲਈ ਗਈ। ਤਾਂ ਜੋ ਕਿ ਆਉਣ ਵਾਲੇ ਸਮੇਂ ਵਿਚ ਪਹਿਲ ਦੇ ਆਧਾਰ ’ਤੇ ਇਹ ਕਾਰਜ ਕਰਵਾਏ ਜਾ ਸਕਣ। ਉਨ੍ਹਾਂ ਪਿੰਡ ਵਾਸੀਆਂ ਨੂੰ 2027 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਗੁਰਚੈਨ ਸਿੰਘ ਨੇ ਸੰਜੀਵ ਚੇਚੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਪਿੰਡ ਪਹੁੰਚਣ ਤੇ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਗੁਰਚੈਨ ਸਿੰਘ, ਮਨਮੋਹਨ ਲਾਲ ਪੰਚ, ਰਵੀਨੰਦਨ ਪੰਚ, ਕਮਲਜੀਤ ਪੰਚ, ਮਨਪ੍ਰੀਤ ਪੰਚ, ਸੋਹਣ ਲਾਲ, ਕਰਮ ਚੰਦ, ਗੁਰਮੇਲ ਸਿੰਘ, ਮਾਸਟਰ ਕੁਲਦੀਪ ਕੁਮਾਰ, ਰੋਸ਼ਨ ਲਾਲ ਭੂੰਬਲਾ, ਸੁਭਾਸ਼ ਚੰਦਰ ਨੰਬਰਦਾਰ, ਕਮਲਜੀਤ ਬਾਂਠ, ਪਰਮਜੀਤ ਬਾਂਠ, ਅਸ਼ਵਨੀ ਕਿਸਾਣਾ, ਅਮਰਜੀਤ ਕਿਸਾਣਾ ਅਤੇ ਸਮੂਹ ਨਗਰ ਵਾਸੀ ਮੌਜੂਦ ਸਨ।