- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਯੁਕਤ ਕਿਸਾਨ ਮੋਰਚਾ ਦੀ ਕੀਤੀ ਅਹਿਮ ਮੀਟਿੰਗ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਇਕਾਈ ਦੀ ਮੀਟਿੰਗ ਦਾਣਾ ਮੰਡੀ ਨਵਾਂਸ਼ਹਿਰ ਵਿਖੇ ਹੋਈ। ਇਸ ਦੌਰਾਨ ਬਿਜਲੀ ਸਪਲਾਈ ਸਬੰਧੀ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ-ਚਰਚਾ ਕੀਤੀ। ਝੋਨੇ ਦੀ ਫਸਲ ਪੱਕਣ ਦੇ ਨੇੜੇ ਹੈ, ਪਾਣੀ ਦੀ ਫਸਲ ਨੂੰ ਬਹੁਤ ਜ਼ਰੂਰਤ ਹੈ। ਬਿਜਲੀ ਮਹਿਕਮੇ ਵੱਲੋਂ ਲੰਬੇ ਕੱਟ ਲੱਗਣ ਕਾਰਨ ਖੇਤਾਂ ਨੂੰ ਪੂਰਾ ਪਾਣੀ ਨਾ ਮਿਲਣ ਕਰ ਕੇ ਪੁੱਤਰਾਂ ਵਾਂਗ ਪਾਲੀਆਂ ਫਸਲਾਂ ਸੁੱਕ ਰਹੀਆਂ ਹਨ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 14 ਸਤੰਬਰ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਐੱਸਈ ਦਫ਼ਤਰ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਦਾ ਘਿਰਾਓ ਕੀਤਾ। ਬਿਜਲੀ ਸਪਲਾਈ ਮੋਟਰਾਂ ਅਤੇ ਘਰਾਂ ਲਈ ਨਿਰਵਿਘਨ ਅਤੇ ਲਗਾਤਾਰ ਲੈਣ ਲਈ ਸਮੂਹ ਖਪਤਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਠੀਕ ਸਮੇਂ ’ਤੇ ਪਹੁੰਚਣ ਦੀ ਖੇਚਲ ਕਰਨੀ। ਬਿਜਲੀ ਸਪਲਾਈ ’ਚ ਸੁਧਾਰ ਨਾ ਹੋਇਆ ਤਾਂ ਮੌਕੇ ’ਤੇ ਸੰਘਰਸ਼ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਜਾਵੇਗਾ। ਇਸ ਮੌਕੇ ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ, ਤਰਸੇਮ ਸਿੰਘ ਬੈਂਸ, ਸੁਖਵਿੰਦਰ ਸਿੰਘ ਬੱਲੋਵਾਲ, ਗੁਰਦੇਵ ਸਿੰਘ ਚੌਹੜ, ਬਲਬੀਰ ਸਿੰਘ ਸਕੋਹਪੁਰ, ਜੀਵਨ ਦਾਸ ਬੇਗੋਵਾਲ, ਕਸ਼ਮੀਰ ਸਿੰਘ, ਮੇਜਰ ਸਿੰਘ, ਬਿੱਕਰ ਸਿੰਘ, ਮੱਖਣ ਸਿੰਘ, ਪਰਮਜੀਤ ਸਿੰਘ ਭਾਨਮਜਾਰਾ, ਰਾਮਜੀ ਦਾਸ ਸਨਾਵਾ ਆਦਿ ਹਾਜ਼ਰ ਸਨ।