- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਰਫ਼ ਤਿੰਨ ਮਹੀਨਿਆਂ ਦੀ ਉਮਰ 'ਚ ਹੀ ਬਣਾਇਆ ਸਾਹਿਬ ਨੇ ਵਰਲਡ ਰਿਕਾਰਡ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਦੁਆਬੇ ਦੇ ਪ੍ਰਸਿੱਧ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਦੇ ਉੱਘੇ ਪਿੰਡ ਸੂਰਾਪੁਰ ਦੇ ਜੰਮਪਲ ਜਸਪ੍ਰੀਤ ਸਿੰਘ ਤੇ ਜੈਸਮੀਨ ਕੌਰ ਜੋ ਕਿ ਹਾਲ ਵਾਸੀ ਅਮਰੀਕਾ ਦੇ ਸੂਬੇ ਕੈਲੇਫੋਰਨੀਆ ਦੇ ਸ਼ਹਿਰ ਸੈਕਰਾਮੈਂਟੋ ਵਿਚ ਰਹਿੰਦੇ ਹਨ। ਇਸ ਸੁਭਾਗੀ ਜੋੜੀ ਦੇ ਪੁੱਤਰ ਸਾਹਿਬ ਸਿੰਘ ਜਿਸ ਦੀ ਉਮਰ ਮਹਿਜ਼ ਤਿੰਨ ਮਹੀਨਿਆਂ ਦੀ ਹੈ, ਉਸ ਨੇ ਇੱਕ ਵਿਲੱਖਣ ਵਰਲਡ ਰਿਕਾਰਡ ਆਪਣੇ ਨਾਮ ਕੀਤਾ ਹੈ। ਪਰਿਵਾਰਕ ਮੈਂਬਰਾਂ ਪਰਮਜੀਤ ਸਿੰਘ ਸੂਰਾਪੁਰੀ ਅਤੇ ਬਲਬੀਰ ਸਿੰਘ ਝਿੱਕਾ ਇੰਸ਼ੋਰੈਂਸ ਪੁਆਇੰਟ ਬੰਗਾ ਨੇ ਦੱਸਿਆ ਕਿ ਸਾਹਿਬ ਸਿੰਘ ਨੇ ਮਹਿਜ਼ ਤਿੰਨ ਮਹੀਨਿਆਂ ਦੀ ਉਮਰ ਵਿਚ ਹੀ ਲਗਾਤਾਰ 15 ਮਿੰਟ 35 ਸੈਕਿੰਡ ਲਮਕ ਰਹੇ ਖਿਡਾਉਣੇ ਨੂੰ ਗਰਿੱਪ ਕਰ ਕੇ ਰੱਖਿਆ। ਇਸ ਕਾਰਨਾਮੇ ਦੀ ਵੀਡੀਓ ਗਰਾਫੀ ਦਾ ਸਬੂਤ ਘੋਖ ਕੇ ‘ਬੁੱਕ ਆਫ ਵਰਲਡ ਰਿਕਾਰਡਸ’ ਦੇ ਚੇਅਰਮੈਨ ਤੇ ਅਧਿਕਾਰੀਆਂ ਨੇ ਬਣਾਏ ਇਸ ਰਿਕਾਰਡ ਨੂੰ ਆਪਣੀ ਕਿਤਾਬ ਵਿਚ ਸ਼ਾਮਲ ਕੀਤਾ ਅਤੇ ਮਾਤਾ-ਪਿਤਾ ਨੂੰ ਬਣਾਏ ਇਸ ਰਿਕਾਰਡ ਲਈ ਮੁਬਾਰਕਬਾਦ ਦੇ ਨਾਲ-ਨਾਲ ਸਰਟੀਫਿਕੇਟ ਵੀ ਜਾਰੀ ਕੀਤਾ। ਉਨ੍ਹਾਂ ਦੱਸਿਆ ਕਿ ਸਾਹਿਬ ਸਿੰਘ ਦੇ ਮਾਤਾ-ਪਿਤਾ ਨੇ ਬਣਾਏ ਇਸ ਵਰਲਡ ਰਿਕਾਰਡ ਸਬੰਧੀ ‘ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਸ’ ਦੇ ਅਧਿਕਾਰੀਆਂ ਨਾਲ ਵੀ ਰਾਬਤਾ ਕਾਇਮ ਕੀਤਾ ਹੈ। ਪਰਿਵਾਰ ਨੂੰ ਰਿਸ਼ਤੇਦਾਰਾਂ ਤੇ ਦੋਸਤਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।