
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਹਿਜਪ੍ਰੀਤ ਕੌਰ ਨੇ ਐਥਲੈਟਿਕਸ ਚ ਜਿੱਤੇ ਦੋ ਸੋਨ ਤਗਮੇ

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਮਾਊਂਟ ਕਾਰਮਲ ਸਕੂਲ ਦੀ ਹੋਣਹਾਰ ਵਿਦਿਆਰਥਣ ਸਹਿਜਪ੍ਰੀਤ ਕੌਰ ਅਤੇ ਜੋਤੀ ਵੱਲੋਂ ਪੰਜਾਬ ਬੋਰਡ ਜ਼ੋਨਲ ਐਥਲੈਟਿਕਸ ਚੈਂਪੀਅਨਸ਼ਿਪ 2026-27 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਾਟਪੁੱਟ ਅਤੇ ਡਿਸਕਸ ਥ੍ਰੋ ਮੁਕਾਬਲਿਆਂ ਵਿਚ ਸੋਨ ਤਮਗੇ ਜਿੱਤ ਕੇ ਸਕੂਲ, ਮਾਪਿਆ, ਕੋਚ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ। ਇਨ੍ਹਾਂ ਹੋਣਹਾਰ ਵਿਦਿਆਰਥਣਾਂ ਵੱਲੋਂ ਇਹ ਉਪਲੱਬਧੀ ਆਪਣੇ ਕੋਚ ਕਿਰਤ ਔਲਖ ਦੀ ਯੋਗ ਅਗਵਾਈ ਅਤੇ ਸਖਤ ਮਿਹਨਤ ਸਦਕਾ ਹਾਸਲ ਕੀਤੀ। ਕੋਚ ਕਿਰਤ ਔਲਖ ਨੇ ਦੱਸਿਆ ਕਿ ਇਨ੍ਹਾਂ ਬੱਚੀਆਂ ਦੇ ਬੁਲੰਦ ਹੌਸਲੇ, ਸੀਰੜੀ ਸੋਚ ਅਤੇ ਆਪਣੀ ਤਾਕਤ ਦੇ ਸਦਕੇ ਇਸ ਮੁਕਾਮ ਤੇ ਪੁੱਜ ਕੇ ਵੱਡੀ ਉਪਲੱਬਧੀ ਹਾਸਲ ਕਰ ਕੇ ਇੱਕ ਜਾਂਬਾਜ਼ ਤੇ ਦਲੇਰ ਧੀਆਂ ਦਾ ਮਾਣ ਪ੍ਰਾਪਤ ਕੀਤਾ ਹੈ। ਹੁਣ ਕੁੜੀਆਂ ਮੁਡਿਆਂ ਤੋਂ ਵੀ ਅੱਗੇ ਲੰਘ ਚੁੱਕੀਆਂ ਹਨ। ਇਸ ਮੌਕੇ ਬੱਚੀਆਂ ਦੇ ਮਾਪਿਆ ਵੱਲੋਂ ਵੀ ਬੜੇ ਮਾਣ ਨਾਲ ਦੱਸਿਆ ਕਿ ਸਾਨੂੰ ਅੱਜ ਆਪਣੀਆਂ ਧੀਆਂ ਦੀ ਸਫਲਤਾ ਤੇ ਫਕਰ ਮਹਿਸੂਸ ਹੋ ਰਿਹਾ ਹੈ। ਸਾਨੂੰ ਇਹ ਵੀ ਮਹਿਸੂਸ ਹੋ ਰਿਹਾ ਹੈ ਕਿ ਸਾਡੀ ਚੰਗੀ ਪਰਵਰਿਸ਼, ਬੱਚੀਆਂ ਨੂੰ ਆਜ਼ਾਦ ਮਰਜ਼ੀ ਨਾਲ ਪੜ੍ਹਾਈ ਅਤੇ ਖੇਡਾਂ ਵਿਚ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਵੱਲੋਂ ਦਿੱਤੀ ਗੁੜਤੀ ਤੇ ਹੌਸਲੇ ਦੀ ਬਦੌਲਤ ਅੱਜ ਉਨ੍ਹਾਂ ਦੀਆਂ ਲਾਡਲੀਆਂ ਧੀਆਂ ਨੇ ਉਨ੍ਹਾਂ ਦਾ ਨਾਮ, ਪ੍ਰਬੰਧਕਾਂ, ਪ੍ਰਿੰਸੀਪਲ, ਅਧਿਆਪਕਾਂ, ਮਾਪਿਆ ਅਤੇ ਖਾਸ ਕਰਕੇ ਆਪਣੇ ਕੋਚ ਦਾ ਨਾਮ ਰੋਸ਼ਨ ਕਰ ਕੇ ਸਾਡੇ ਹੌਸਲੇ ਨੂੰ ਹੋਰ ਵੀ ਬੁਲੰਦ ਕੀਤਾ ਹੈ।