ਰਾਇਲ ਇਨਫੀਲਡ ਕਲਾਸਿਕ 350 ਗੋਰਖਾ ਐਡੀਸ਼ਨ ਲਾਂਚ ਨਵਾਂਸ਼ਹਿਰ 'ਚ ਰਾਇਲ ਇਨਫੀਲਡ ਕਲਾਸਿਕ 350 ਗੋਰਖਾ ਐਡੀਸ਼ਨ ਲਾਂਚ
Publish Date: Wed, 19 Aug 2026 03:54 PM (IST)
Updated Date: Wed, 19 Aug 2026 03:57 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਐੱਚਐੱਸ ਇੰਟਰਪ੍ਰਾਈਜੇਜ ਨਵਾਂਸ਼ਹਿਰ ਦੇ ਮੈਨੇਜਿੰਗ ਡਾਇਰੈਕਟਰ ਮਾਲਕ ਹਰਜਸਵੀਰ ਸਿੰਘ ਪਰਮਾਰ ਅਤੇ ਜਸਕਰਨ ਸਿੰਘ ਪਰਮਾਰ ਨੇ ਦੱਸਿਆ ਕਿ ਰਾਇਲ ਇਨਫੀਲਡ ਮੋਟਰਸਾਈਕਲ ਦੇ ਹਰੇਕ ਐਡੀਸ਼ਨ ਨੌਜਵਾਨਾਂ ਦੀ ਪਹਿਲੀ ਪਸੰਦ ਬਣਦੇ ਹਨ। ਨਵਾਂਸ਼ਹਿਰ ’ਚ ਭਾਰਤੀ ਫੌਜ ਦੀ ਗੋਰਖਾ ਰੈਜੀਮੈਂਟ ਨੂੰ ਸਮਰਪਿਤ ਰਾਇਲ ਇਨਫੀਲਡ ਨੇ ਭਾਰਤ ਵਿਚ ਕਲਾਸਿਕ 350 ਗੋਰਖਾ ਐਡੀਸ਼ਨ ਨੂੰ ਨਵਾਂਸ਼ਹਿਰ ’ਚ ਲਾਂਚ ਕਰਦਿਆਂ ਪਰਮਾਰ ਭਰਾਵਾਂ ਨੇ ਖੁਸ਼ੀ ਦਾ ਇਜਹਾਰ ਕੀਤਾ। ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਐਡੀਸ਼ਨ ਮੋਟਰਸਾਈਕਲ ਭਾਰਤੀ ਫੌਜ ਦੀ ਗੋਰਖਾ ਰੈਜੀਮੈਂਟ ਦੀ ਬਹਾਦਰੀ, ਦ੍ਰਿੜ੍ਹਤਾ ਅਤੇ ਅਟੁੱਟ ਜਜ਼ਬੇ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ। ਇਸ ਮੋਟਰਸਾਈਕਲ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਜਿਸਦਾ ਲੋਕਾਂ ਨੂੰ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਐਡੀਸ਼ਨ ਮੌਜੂਦਾ ਕਲਾਸਿਕ 350 ਤੇ ਆਧਾਰਿਤ ਹੈ ਅਤੇ ਇਸ ਵਿਚ ਗੋਰਖਾ ਗ੍ਰੀਨ ਰੰਗ ਦੇ ਨਾਲ-ਨਾਲ ਇੱਕ ਖਾਸ ਨਿਸ਼ਾਨ ਦਿੱਤਾ ਗਿਆ ਹੈ। ਜਿਸ ਵਿਚ ਮਸ਼ਹੂਰ ਕਰਾਸਡ ਖੁਕਰੀ ਦਾ ਚਿੰਨ੍ਹ ਬਣਿਆ ਗਿਆ ਹੈ। ਮੋਟਰਸਾਈਕਲ ਵਿਚ ਸਟੈਂਡਰਡ ਕਲਾਸਿਕ 350 ਵਾਲਾ ਹੀ ਡਿਜ਼ਾਈਨ ਅਤੇ ਸਿੱਧੀ ਬੈਠਣ ਦੀ ਸਥਿਤੀ ਬਰਕਰਾਰ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਫੀਚਰਾਂ ਦੀ ਗੱਲ ਕਰੀਏ ਤਾਂ ਰਾਇਲ ਇਨਫੀਲਡ ਕਲਾਸਿਕ ਗੋਰਖਾ ਐਡੀਸ਼ਨ ਵਿਚ ਅਸਿਸਟ ਐਂਡ ਸਲਿਪਰ ਕਲਚ ਅਤੇ ਟਾਇਪ ਸੀ ਯੂਐੱਸਬੀ ਫਾਸਟ-ਚਾਰਜਿੰਗ ਪੋਰਟ ਦਿੱਤਾ ਗਿਆ ਹੈ। ਇਸ ਵਿਚ 349ਸੀਸੀ ਦਾ ਏਅਰ-ਕੂਲਡ, ਜੇ-ਸੀਰੀਜ਼ ਇੰਜਣ ਲੱਗਾ ਹੋਇਆ ਹੈ। ਜੋ 20.1ਬੀਐੱਚਪੀ ਦੀ ਪਾਵਰ ਅਤੇ 27 ਐੱਨਐੱਮ ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਸ ਦੇ ਨਾਲ ਪੰਜ-ਸਪੀਡ ਗਿਅਰਬਾਕਸ ਦਿੱਤਾ ਗਿਆ ਹੈ।।ਮੋਟਰਸਾਈਕਲ ਦੇ ਨਾਲ-ਨਾਲ ਰਾਇਲ ਇਨਫੀਲਡ ਨੇ ਰਾਈਡਿੰਗ ਗੇਅਰ ਅਤੇ ਲਾਈਫਸਟਾਈਲ ਉਤਪਾਦਾਂ ਦੀ ਗੋਰਖਾ ਕਲੈਕਸ਼ਨ ਵੀ ਪੇਸ਼ ਕੀਤੀ ਹੈ। ਇਸ ਰੇਂਜ ਵਿਚ ਦੋਹਰੀ-ਪ੍ਰਮਾਣਿਤ ਜੈੱਟ ਅਤੇ ਕਵੈਸਟ ਹੈਲਮਟ, ਉੱਚੇ ਗਿੱਟਿਆਂ ਵਾਲੇ ਚਮੜੇ ਦੇ ਬੂਟ, ਬਹੁ-ਕਾਰਜਸ਼ੀਲ ਹੈੱਡਗੀਅਰ, ਕੱਪੜੇ ਅਤੇ ਸੰਗ੍ਰਹਿਯੋਗ ਵਸਤੂਆਂ ਸ਼ਾਮਲ ਹਨ। ਇਨ੍ਹਾਂ ਉਤਪਾਦਾਂ ਦੇ ਡਿਜ਼ਾਈਨ ਵਿਚ ਫੌਜੀ ਵਰਦੀਆਂ, ਰੈਜੀਮੈਂਟਲ ਚਿੰਨ੍ਹਾਂ ਅਤੇ ਕਰਾਸਡ ਖੁਕਰੀ ਦੇ ਮੋਟਿਫ (ਨਮੂਨੇ) ਤੋਂ ਪ੍ਰੇਰਿਤ ਤੱਤਾਂ ਦੀ ਵਰਤੋਂ ਕੀਤੀ ਗਈ ਹੈ। ਇਸ ਮੌਕੇ ਹਰਜਸਵੀਰ ਸਿੰਘ ਪਰਮਾਰ, ਜਸਕਰਨ ਸਿੰਘ ਪਰਮਾਰ ਵੱਲੋਂ ਕੇਕ ਕੱਟ ਕੇ ਇਸ ਮੋਟਰਸਾਈਕਲ ਨੂੰ ਲਾਂਚ ਕੀਤਾ ਹੈ। ਇਸ ਮੌਕੇ ਦੀਪਕ ਕੁਮਾਰ, ਅਮਨ, ਸਾਹਿਲ, ਰਾਜਨ, ਮਨਜੀਤ, ਹਰਮੇਸ਼, ਦੀਪਾ, ਸੋਨੂੰ, ਕੁਲਵੀਰ, ਸੁੱਖਪ੍ਰੀਤ, ਜਿੰਮੀ, ਰਾਹੁਲ, ਗੋਪੀ, ਰਾਘਵ, ਪ੍ਰਿੰਸ, ਅਮਰਜੀਤ ਸਿੰਘ, ਪਰਮਜੀਤ ਸਿੰਘ, ਆਰਤੀ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।